politicalPunjabReligious

ਕੁੰਡੀਆਂ ਦੇ ਸਿੰਗ ਫ਼ਸ ਗਏ ਹੁਣ ਨਿਕਲੂ….! SGPC ਪ੍ਰਧਾਨਗੀ ਲਈ 9 ਨਵੰਬਰ ‘ਨੂੰ ਧਾਮੀ ਤੇ ਬੀਬੀ ਜਗੀਰ ਕੌਰ ‘ਚ ਹੋਵੇਗਾ ਗਹਿਗੱਚ ਯੁੱਧ

ਸ਼੍ਰੋਮਣੀ ਗੁਰਦੁਆਰਾ ਪ੍ਰਬµਧਕ ਕਮੇਟੀ ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਹੈ ਅਤੇ 1925 ਦੇ ਐਕਟ ਮੁਤਾਬਕ ਇਸ ਦੀਆਂ ਜਨਰਲ ਚੋਣਾਂ ਹਰ ਪੰਜ ਸਾਲ ਬਾਅਦ ਅਤੇ ਪ੍ਰਧਾਨ ਤੇ ਹੋਰ ਆਹੁਦੇਦਾਰਾਂ ਦੀ ਚੋਣ ਹਰ ਸਾਲ 1 ਪਹਿਲੀ ਅਕਤੂਬਰ ਤੋਂ 30 ਨਵੰਬਰ ਦੇ ਵਿਚਕਾਰ ਹੋਣੀਆਂ ਜ਼ਰੂਰੂ ਹੁੰਦੀਆਂ ਹਨ ਇਸ ਵਾਰੀ ਸਲਾਨਾ ਚੋਣਾਂ 9 ਨਵµਬਰ 2022 ਨੂੰ ਹੋ ਰਹੀਆਂ ਹਨ। ਆਮ ਤੌਰ ‘ਤੇ ਪਿਛਲੇ 22 ਸਾਲਾਂ ਤੋਂ ਚੋਣਾਂ ਕਰਨ ਦਾ ਅਧਿਕਾਰ ਮੈਂਬਰਾ ਰਾਹੀ ਕਰਨ ਦੀ ਬਜਾਏ ਅਕਾਲੀ ਦਲ ਬਾਦਲ ਵੱਲੋਂ ਆਹੁਦੇਦਾਰਾਂ ਦੀ ਚੋਣ ਕਰਨ ਦਾ ਅਧਿਕਾਰ ਅਕਾਲੀ ਦਲ ਦੇ ਪ੍ਰਧਾਨ ਨੂੰ ਦਿੱਤਾ ਜਾਂਦਾ ਹੈ ਜਿਸ ਨੂੰ ਆਮ ਤੌਰ ‘ਤੇ ਲਿਫਾਫਾ ਸਭਿਆਚਾਰ ਹੀ ਕਿਹਾ ਜਾਂਦਾ ਹੈ ਅਤੇ ਲਿਫਾਫਾ ਚੋਣ ਵਾਲੇ ਦਿਨ ਅਜਲਾਸ ਵਿੱਚ ਹੀ ਖੋਹਲਿਆ ਜਾਂਦਾ ਹੈ।ਕਈ ਵਾਰੀ ਵਿਰੋਧੀ ਧਿਰ ਨਾਲ ਸਬੰਧਿਤ ਮੈਂਬਰ ਆਪਣਾ ਉਮੀਦਵਾਰ ਵੀ ਖੜ੍ਹਾ ਕਰ ਦਿੰਦੇ ਹਨ ਤੇ ਫਿਰ ਪਰਚੀ ਰਾਹੀ ਵੋਟਾਂ ਵੀ ਪੁਆਈਆਂ ਜਾਂਦੀਆ ਹਨ।ਮੈਂਬਰਾਂ ’ਚ ਘੁਸਰ-ਮੁਸਰ ਸ਼ੁਰੂ ਹੋ ਗਈ ਹੈ। ਇਸ ਵਾਰੀ ਇਹ ਚੋਣ ਕਾਫੀ ਦਿਲਚਸਪ ਹੋਣ ਜਾ ਰਹੀ ਹੈ ਤੇ ਇੱਕ ਹੀ ਪਾਰਟੀ ਦੇ ਦੋ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਬੀਬੀ ਜਗੀਰ ਕੌਰ ਬਾਗੀ ਤੇ ਹਰਜਿੰਦਰ ਸਿੰਘ ਧਾਮੀ ਅਕਾਲੀ ਦਲ ਦੇ ਉਮੀਦਵਾਰ ਹਨ।

 

ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਇਸ ਵਾਰ ਪ੍ਰਧਾਨ ਤੇ ਕਾਰਜਕਾਰਨੀ ਮੈਬਰਾਂ ਦੀ ਚੋਣ ਬੜੀ ਦਿਲਚਸਪ ਤੇ ਗਹਿਗੱਚ ਮੁਕਾਬਲੇ ਵਾਲੀ ਰਹਿਣ ਵਾਲੀ ਹੋਵੇਗੀ।ਵਿਰੋਧੀ ਧਿਰ ਦੇ ਮੈਂਬਰ ਵੀ ਆਪਣਾ ਉਮੀਦਵਾਰ ਖੜੇ ਕਰਨ ਦੀ ਬਜਾਏ ਬਾਗੀ ਬਾਦਲ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਦੀ ਹਮਾਇਤ ਕਰਨ ਲਈ ਵਿਚਾਰ ਚਰਚਾ ਕਰ ਰਹੇ ਹਨ ਤੇ ਅਗਲੇ ਇੱਕ ਅੱਧੇ ਦਿਨ ਵਿੱਚ ਵਿਰੋਧੀ ਧਿਰ ਦੇ ਮੈਂਬਰ ਬੀਬੀ ਜਗੀਰ ਕੌਰ ਦੀ ਹਮਾਇਤ ਕਰਨ ਦਾ ਐਲਾਨ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਇਹ ਚੋਣ ਮਹਿਜ ਕਾਗ਼ਜ਼ੀ ਕਾਰਵਾਈ ਹੀ ਹੁµਦੀ ਸੀ ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਭਾਵ ਬਾਦਲ ਦਲ ਦੇ ਪ੍ਰਧਾਨ ਵੱਲੋਂ ਕੀਤਾ ਗਿਆ ਫੈਸਲਾ ਅੰਤਮ ਹੁੰਦਾ ਸੀ ਅਤੇ ਨਾਮ ਪੇਸ਼ ਕੀਤੇ ਜਾਣ ਉਪਰੰਤ ਜਨਰਲ ਹਾਊਸ ਦੀ ਪ੍ਰਵਾਨਗੀ ਲਈ ਜੈਕਾਰਾ ਛੱਡ ਬੁਲਾ ਕੇ ਪ੍ਰਵਾਨਗੀ ਦੇ ਦਿੱਤੀ ਜਾਂਦੀ ਸੀ।ਵੈਸੇ ਤਾਂ ਬਾਦਲ ਧੜੇ ‘ਚ ਹਰ ਸਾਲ ਪ੍ਰਧਾਨਗੀ ਦੇ ਕਈ ਇੱਛੁਕ ਉਮੀਦਵਾਰ ਹੁµਦੇ ਹਨ ਅਤੇ ਚਾਹਵਾਨ ਆਪਣੇ ਆਪਣੇ ਤਰੀਕੇ ਨਾਲ ਪ੍ਰਧਾਨ ਨਾਲ ਮਿਲ ਕੇ ਦਾਅਵਾ ਪੇਸ਼ ਕਰਦੇ ਹਨ।ਪਿਛਲੇ ਲµਬੇ ਸਮੇਂ ਤੋਂ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬµਧਕ ਕਮੇਟੀ ਉੱਪਰ ਕਾਬਜ਼ ਰਿਹਾ ਹੈ। 1947 ਦੀ ਵੰਡ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਕਦੇ ਵੀ ਨਿਰਧਾਰਤ ਸਮੇਂ ‘ਤੇ ਨਹੀਂ ਹੋਈਆ।
ਸਿੱਖ ਪੰਥ ਦੇ ਘਾਗ ਸਿਅਸਤਦਾਨ ਪੰਥ ਰਤਨ ਜਥੇਦਾਰ ਗੁਰਚਰਨ ਸਿµਘ ਟੌਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬµਧਕ ਕਮੇਟੀ ਦੇ ਕਰੀਬ 27 ਸਾਲ ਪ੍ਰਧਾਨਗੀ ਦੇ ਆਹੁਦੇ ‘ਤੇ ਬਿਰਾਜਮਾਨ ਰਹੇ।ਉਹ ਸ਼੍ਰੋਮਣੀ ਅਕਾਲੀ ਦਲ ਦੇ ਘਾਗ ਪ੍ਰਤਿਭਾਸ਼ੀਲ ਨੇਤਾ ਸਨ। ਉਨ੍ਹਾਂ ਦਾ ਮੁਕਾਬਲਾ ਕਰਨ ਦੀ ਛੇਤੀ ਕੀਤਿਆ ਕੋਈ ਹਿµਮਤ ਨਹੀਂ ਸੀ ਕਰਦਾ ਬਸ਼ਰਤੇ ਕਿ ਬਾਦਲ ਪਰਿਵਾਰ ਪµਗਾ ਨਾ ਪਾਵੇ।1999 ਤੋਂ ਪਹਿਲਾਂ ਪ੍ਰਧਾਨ ਦੇ ਉਮੀਦਵਾਰ ਦੇ ਨਾਮ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਜਾਂਦਾ ਸੀ।ਜਥੇਦਾਰ ਟੌਹੜਾ ’ਚ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਸੀ।ਹਰ ਵµਗਾਰ ਨੂੰ ਸੁਚੱਜੇ ਢµਗ ਨਾਲ ਨਜਿੱਠਦੇ ਸਨ।1996 ਵਿੱਚ ਜਦੋਂ ਸ਼੍ਰੋਮਣੀ ਕਮੇਟੀ ਦੀ ਆਮ ਚੋਣ ਹੋਈ ਸੀ ਤਾਂ ਉਸ ਸਮੇਂ ਚੋਣ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪ੍ਰਧਾਨ ਲਈ ਨਾਮ ਦਾ ਐਲਾਨ ਕਰ ਦਿੱਤਾ ਸੀ ਪਰ ਆਮ ਚੋਣਾਂ ਸਮੇਂ ਸ੍ਰ ਬਾਦਲ ਨੇ ਜਥੇਦਾਰ ਟੌਹੜਾ ਨੂੰ ਸਿਰਫ 170 ਵਿੱਚੋਂ 50 ਟਿਕਟਾਂ ਹੀ ਦਿੱਤੀਆ ਸਨ ਤਾਂ ਉਸ ਸਮੇਂ ਹੀ ਜਥੇਦਾਰ ਟੌਹੜਾ ਨੇ ਆਪਣੇ ਸਾਥੀਆਂ ਨੂੰ ਸੁਚੇਤ ਰਹਿਣ ਲਈ ਕਿਹਾ ਸੀ ਪਰ ਜਥੇਦਾਰ ਟੌਹੜਾ ਖੁਦ ਹੀ ਬਾਦਲ ਦੇ ਟਰੈਪ ਵਿੱਚ ਆ ਗਏ ਤੇ ਖ਼ਾਲਸਾ ਪµਥ ਦੀ ਤੈ੍ਰਸ਼ਤਾਬਦੀ ਵੇਲੇ ਜਥੇਦਾਰ ਟੌਹੜਾ ਨੂੰ ਜ਼ਰੂਰ ਲਾਂਭੇ ਕਰ ਦਿੱਤਾ ਗਿਆ।ਉਸ ਸਮੇਂ ਤੋਂ ਹੀ ਸ਼੍ਰੋਮਣੀ ਕਮੇਟੀ ਇੱਕ ਪਰਿਵਾਰ ਦੀ ਅਜਾਰੇਦਾਰੀ ਬਣ ਚੁੱਕੀ ਹੈ।
ਬੀਬੀ ਜਗੀਰ ਸਿੰਘ ਦੀਆਂ ਤਾਰਾਂ ਵੀ ਇਸ ਵੇਲੇ ਪੰਜਾਬ ਵਿੱਚ ਹੀ ਨਹੀ ਸਗੋਂ ਦਿੱਲੀ ਦੇ ਵੱਡੇ ਘਰ ਨਾਲ ਜੁੜੀਆਂ ਹੋਣ ਦੀਆਂ ਖਬਰਾਂ ਵੀ ਆ ਰਹੀਆ ਹਨ। 2019 ਵਿੱਚ ਜਦੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪਹਿਲੇ ਪਾਤਸ਼ਾਹ ਸ੍ਰੀ ਗੁਰੁ ਨਾਨਕ ਦੇੇਵ ਜੀ ਦੇ 550 ਸਾਲਾਂ ਸਮਾਗਮ ਵਿੱਚ ਭਾਗ ਲੈਣ ਆਏ ਸਨ ਤਾਂ ਉਸ ਵੇਲੇ ਬੀਬੀ ਜਗੀਰ ਕੌਰ ਦੀ ਇਹ ਕਹਿ ਕੇ ਪਿੱਠ ਥਾਪੜੀ ਸੀ ਤੇ ਉਹਨਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦੀ ਗੱਲ ਆਖੀ ਸੀ।ਇਸੇ ਕਰਕੇ ਹੀ ਅੱਜ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ੍ਰ ਇਕਬਾਲ ਸਿੰਘ ਲਾਲਪੁਰਾ ਤੇ ਅਕਾਲੀ ਦਲ ਵਾਲੇ ਦੋਸ਼ ਲਗਾ ਰਹੇ ਹਨ ਕਿ ਉਹ ਸ਼੍ਰੋਮਣੀ ਕਮੇਟੀ ਦੇ ਬਾਦਲ ਪੱਖੀ ਮੈਬਰਾਂ ਨੂੰ ਟੈਲੀਫੋਨ ਕਰਕੇ ਬੀਬੀ ਜਗੀਰ ਕੌਰ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕਰ ਰਹੇ ਹਨ।ਹਾਲੇ ਤੱਕ ਸ੍ਰ ਇਕਬਾਲ ਸਿੰਘ ਦਾ ਇਸ ਨੂੰ ਲੈ ਕੇ ਕੋਈ ਸ਼ਪੱਸ਼ਟੀਕਰਨ ਨਹੀ ਆਇਆ। ਅਕਾਲੀ ਦਲ ਨੇ ਲਾਲਪੁਰਾ ਨੂੰ ਰਾਸ਼ਟਰਪਤੀ ਕੋਲੋ ਬਰਖਾਸਤ ਕਰਨ ਦੀ ਮੰਗ ਕੀਤੀ ਸੀ
ਸ਼੍ਰੋਮਣੀ ਕਮੇਟੀ ਵਿੱਚ 170 ਮੈਬਰਾਂ ਦੀ ਚੋਣ ਵੋਟਾਂ ਨਾਲ ਕੀਤੀ ਜਾਂਦੀ ਹੇ ਜਦ ਕਿ 15 ਮੈਬਰਾਂ ਦੀ ਨਾਮਜ਼ਦਗੀ ਕੀਤੀ ਜਾਂਦੀ ਹੈ। 185 ਮੈਬਰੀ ਹਾਊਸ ਤੋਂ ਇਲਾਵਾ ਪੰਜ ਤਖਤਾਂ ਦੇ ਜਥੇਦਾਰ ਅਤੇ ਇੱਕ ਸ੍ਰੀ ਦਰਬਾਰ ਸਾਹਿਬ ਹੈਡ ਗ੍ਰੰਥੀ ਵੀ ਮੈਬਰ ਹੁੰਦਾ ਹੈ ਪਰ ਇਹਨਾਂ 6 ਵਿਅਕਤੀਆ ਨੂੰ ਵੋਟ ਪਾਉਣ ਦਾ ਅਧਿਕਾਰ ਨਹੀ ਹੁੰਦਾ।ਸ੍ਰੋਮਣੀ ਕਮੇਟੀ ਦੇ ਮੈਬਰਾਂ ਵਿੱਚੋ ਇਸ ਵੇਲੇ 26 ਮੈਬਰਾਂ ਦੀ ਮੌਤ ਹੋ ਚੁੱਕੀ ਹੈ ਜਦ ਕਿ ਦੋ ਮੈਬਰ ਸ਼ਰਨਜੀਤ ਸਿੰਘ ਯੂ ਪੀ ਤੇ ਸੁੱਚਾ ਸਿੰਘ ਲੰਗਾਹ ਅਸਤੀਫਾ ਦੇ ਚੁੱਕੇ ਹਨ।157 ਮੈਬਰਾਂ ਵਿੱਚੋ ਸੱਤ ਮੈਂਬਰ ਅਕਾਲੀ ਦਲ ਨੂੰ ਤਿਲਾਂਜ਼ਲੀ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ ਤੇ ਹਰਿਆਣਾ ਦੇ 11 ਮੈਬਰਾਂ ਵਿੱਚੋ 10 ਮੈਂਬਰ, ਇੱਕ ਹਿਮਾਚਲ ਤੇ ਇੱਕ ਚੰਡੀਗੜ੍ਹ ਦਾ ਮੈਬਰ ਵੀ ਬੀਬੀ ਦੇ ਹੱਕ ਵਿੱਚ ਭੁਗਤ ਸਕਦਾ ਹੈ।ਇਸੇ ਤਰ੍ਹਾ ਵਿਰੋਧੀ ਧਿਰ ਕੋਲ 27 ਦੇ ਕਰੀਬ ਮੈਂਬਰ ਹਨ ਜਿਹੜੇ ਬੀਬੀ ਜਗੀਰ ਕੌਰ ਨੂੰ ਲਾਹੀ ਮੋਹਰ ਵੋਟ ਪਾਉਣਗੇ।ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਬੀਬੀ ਜਗੀਰ ਕੌਰ ਜਿੱਤੇ ਜਾਂ ਹਾਰੇ ਪਰ 9 ਨਵੰਬਰ ਤੋ ਬਾਅਦ ਸ੍ਰੋਮਣੀ ਅਕਾਲੀ ਦਲ ਹੋਰ ਕਮਜ਼ੋਰ ਹੋਵੇਗਾ ਤੇ ਕਈ ਵੱਡੇ ਆਗੂ ਵੀ ਬਗਾਵਤ ਦਾ ਬਿਗਲ ਵਜਾ ਸਕਦੇ ਹਨ।
ਸ਼੍ਰੋਮਣੀ ਕਮੇਟੀ ਦੀ ਚੋਣ ਲਈ ਪਹਿਲੀ ਵਾਰ ਬਾਦਲ ਪਰਿਵਾਰ ਨੂੰ ਆਪਣੀ ਪਾਰਟੀ ’ਚੋਂ ਹੀ ਬਗ਼ਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਿਫ਼ਾਫ਼ਾ ਕਲਚਰ ਦਾ ਵਿਰੋਧ ਚਾਰ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬµਧਕ ਕਮੇਟੀ ਦੀ ਪ੍ਰਧਾਨ ਰਹੀ ਬਾਦਲ ਪਰਿਵਾਰ ਦੀ ਵਫ਼ਾਦਾਰ ਬੀਬੀ ਜਗੀਰ ਕੌਰ ਨੇ ਸ਼ੁਰੂ ਕਰ ਦਿੱਤਾ ਹੈ।
ਇਉਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਸੁਖਦੇਵ ਸਿµਘ ਢੀਂਡਸਾ ਧੜੇ ਨੇ ਬਾਦਲ ਦਲ ‘ਚ ਸµਨ੍ਹ ਲਾ ਲਈ ਹੈ।ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਇਕ ਧੜਾ ਜਿਹੜਾ ਬਾਦਲ ਪਰਿਵਾਰ ਤੋਂ ਦੁਖੀ ਹੈ, ਉਹ ਬੀਬੀ ਦੀ ਹਮਾਇਤ ਕਰ ਰਿਹਾ ਹੈ।ਵੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਉਹ ਲੋਕ ਜਿਹੜੇ ਬੀਬੀ ਜਗੀਰ ਕੌਰ ’ਤੇ ਅਜੀਬ ਤਰ੍ਹਾਂ ਦੇ ਦੋਸ਼ ਲਾ ਰਹੇ ਸਨ , ਇਸ ਵਾਰੀ ਬਾਦਲਾਂ ਨੂੰ ਲਾਂਭੇ ਕਰਨ ਲਈ ਬੀਬੀ ਨੂੰ ਵੋਟਾਂ ਪਾ ਕੇ ਕਾਮਯਾਬ ਕਰਕੇ ਬਾਦਲਾਂ ਕੋਲੋ ਬਦਲਾ ਜ਼ਰੂਰ ਲੈਣਗੇ। ਬਾਦਲ ਵਿਰੋਧੀ ਇੱਕ ਮੈਂਬਰ ਨੇ ਤਾਂ ਇਥੋ ਤੱਕ ਕਹਿ ਦਿੱਤਾ ਹੈ ਕਿ ਉਹਨਾਂ ਦਾ ਇੱਕ ਨੁਕਾਤੀ ਪ੍ਰੋਗਰਾਮ ਹੈ ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਨੂੰ ਅਜ਼ਾਦ ਕਰਾਉਣਾ ਹੈ। ਵੈਸੇ ਸ੍ਰ ਹਰਜਿੰਦਰ ਸਿੰਘ ਧਾਮੀ ਵੀ ਇਮਾਨਦਾਰ ਛਵੀ ਦੇ ਮਾਲਕ ਹਨ ਪਰ 9 ਨਵੰਬਰ ਨੂੰ ਬੀਬੀ ਜਗੀਰ ਕੌਰ ਤੇ ਐਡਵੋਕੇੇਟ ਹਰਜਿੰਦਰ ਸਿੰਘ ਧਾਮੀ ਵਿਚਕਾਰ ਖੱਬਲ ਘਾਹ ਵਾਲਾ ਯੁੱਧ ਹੋਵੇਗਾ ਤੇ ਜਿੱਤ ਹਾਰ ਦਾ ਫੈਸਲਾ ਦੋਵਾਂ ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰੇਗਾ।ਬੀਬੀ ਜਗੀਰ ਕੌਰ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਇੱਕ ਮੈਂਬਰ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਅਤੇ ਮੈਂਬਰ ਦੋਹਾਂ ਨੂੰ ਲੱਕੜ ਦੇ ਮੁੰਡੇ ਦੇਈ ਜਾ ਰਹੇ ਹਨ।

ਜਸਬੀਰ ਸਿੰਘ ਪੱਟੀ-9356024684

 

Leave a Reply

Your email address will not be published.

Back to top button