Punjab

ਕੇਂਦਰੀ ਜੇਲ੍ਹ ‘ਚ ਭਿੜੇ ਹਵਾਲਾਤੀਆਂ ਦੇ ਦੋ ਧਿਰਾਂ, ਜੰਮ ਕੇ ਚੱਲੇ ਸਰੀਏ, ਪਾਈਪਾਂ ਤੇ ਸੂਏ, 7 ਹਵਾਲਾਤੀ ਜ਼ਖ਼ਮੀ

ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿੱਚ ਦੋ ਦਿਨ ਬਾਅਦ ਹੀ ਮੁੜ ਤੋਂ ਦੋ ਧਿਰਾਂ ਵਿੱਚ ਜ਼ਬਰਦਸਤ ਲੜਾਈ ਹੋਈ ਜਿਸ ਵਿੱਚ ਇੱਕ ਧਿਰ ਦੇ ਸੱਤ ਹਵਾਲਾਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਬੈਰਕ ਨੰਬਰ 9 ਅਤੇ 10 ਦੀਆਂ ਚੱਕੀਆਂ ਦੇ ਕੁਝ ਹਵਾਲਾਤੀਆਂ ਦੀ ਦੋ ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਬੈਰਕ ਨੰਬਰ 4 ਦੇ ਕੁਝ ਹਵਾਲਾਤੀਆਂ ਨਾਲ ਝੜਪ ਹੋਈ ਸੀ।

ਉਸ ਦੇ ਸਿੱਟੇ ਵਜੋਂ ਹੀ ਅੱਜ 9 ਅਤੇ 10 ਨੰਬਰ ਬੈਰਕ ਦੇ ਹਵਾਲਾਤੀਆਂ ਨੇ ਇਕੱਠੇ ਹੋ ਕੇ ਬੈਰਕ ਨੰਬਰ 4 ਦੇ ਹਵਾਲਾਤੀਆਂ ਤੇ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਹਮਲਾਵਰਾਂ ਕੋਲ ਸਰੀਏ ਪਾਈਪਾਂ ਅਤੇ ਸਰੀਏ ਨੂੰ ਤਿੱਖੇ ਕਰਕੇ ਬਣਾਏ ਗਏ ਸੂਏ ਵੀ ਸੀ ਜੋ ਇਸ ਹਮਲੇ ਦੌਰਾਨ ਜੰਮ ਤੇ ਚਲਾਏ ਗਏ। ਹਮਲੇ ਦੌਰਾਨ 7 ਹਵਾਲਾਤੀ ਜ਼ਖ਼ਮੀ ਹੋਏ ਅਤੇ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਵਿੱਚ ਜੇਲ੍ਹ ਅਧਿਕਾਰੀਆਂ ਦੀ ਰਿਪੋਰਟ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ।

ਜਾਣਕਾਰੀ ਦਿੰਦਿਆਂ ਇਕ ਜ਼ਖ਼ਮੀ ਹਵਾਲਾਤੀ ਨੇ ਦੱਸਿਆ ਕਿ ਉਹ ਅਤੇ ਉਸਦਾ ਭਰਾ ਪੇਸ਼ੀ ਤੋਂ ਵਾਪਸ ਆ ਕੇ ਖਾਣਾ ਬਣਾ ਰਹੇ ਸਨ ਕਿ ਬੈਰਕ ਨੰਬਰ 9 ਅਤੇ 10 ਦੇ 20_25 ਹਵਾਲਾਤੀਆਂ ਨੇ ਉਹਨਾਂ ਦੀ ਬੈਰਕ ਨੰਬਰ 4 ਦੇ ਹਵਾਲਾਤੀਆਂ ਤੇ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਬੈਰਕ ਦੇ ਕੁਝ ਹਵਾਲਾਤੀਆਂ ਨਾਲ ਇਨ੍ਹਾਂ ਦਾ ਮਾਮੂਲੀ ਝਗੜਾ ਹੋਇਆ ਸੀ ਜਿਸ ਦਾ ਬਦਲਾ ਲੈਣ ਲਈ ਹੀ ਉਹਨਾਂ ਨੇ ਹਮਲਾ ਕੀਤਾ ਹੈ। ਉਸ ਨੇ ਦੱਸਿਆ ਕਿ ਹਮਲਾਵਰਾਂ ਨੇ ਪਾਈਪਾਂ ,ਸਰੀਏ ਅਤੇ ਸਰੀਏ ਨੂੰ ਤਿੱਖੇ ਕਰਕੇ ਬਣਾਏ ਸੂਏਆਂ ਦਾ ਹਮਲੇ ਦੌਰਾਨ ਜੰਮ ਕੇ ਪ੍ਰਯੋਗ ਕੀਤਾ ਜਿਸ ਕਾਰਨ ਉਨ੍ਹਾਂ ਦੀ ਬੈਰਕ ਦੇ ਕੁੱਲ 7 ਲੋਕਾਂ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਉਣਾ ਪਿਆ।

Leave a Reply

Your email address will not be published.

Back to top button