
ਪੰਜਾਬ ਪੁਲਿਸ ‘ਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਡੱਲੀ ਦੇ ਵਸਨੀਕ ਪੁਲਿਸ ਕਪਤਾਨ ਹਰਵਿੰਦਰ ਸਿੰਘ ਡੱਲੀ ਨੂੰ ਨਸ਼ਿਆਂ ਨੂੰ ਠੱਲ੍ਹ ਪਾਉਣ ‘ਤੇ ਕੇਂਦਰ ਦੀ ਏਜੰਸੀ ਨੈਸ਼ਨਲ ਨਾਰਕੋਟਿਕਸ ਬਿਊਰੋ ਦੇ ਡੀਜੀਪੀ ਵੱਲੋਂ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਅੰਮਿ੍ਤਸਰ ਵਿਖੇ ਜੂਨ ਮਹੀਨੇ ਵਿਚ ਮਨਾਏ ਗਏ 38ਵੇਂ ਘੱਲੂਘਾਰਾ ਹਫਤੇ ‘ਚ ਲਾਅ ਐਂਡ ਆਰਡਰ ਨੂੰ ਕੰਟਰੋਲ ਕਰਨ ਤੇ ਆਪਣੀ ਡਿਊਟੀ ‘ਤੇ ਵਧੀਆ ਸੇਵਾਵਾਂ ਨਿਭਾਉਣ ਕਰ ਕੇ ਡੀਜੀਪੀ ਗੌਰਵ ਯਾਦਵ ਵੱਲੋਂ ਪ੍ਰਸ਼ੰਸ਼ਾ ਪੱਤਰ ਭੇਜ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੁਲਿਸ ਕਪਤਾਨ ਹਰਵਿੰਦਰ ਸਿੰਘ ਡੱਲੀ ਜਿਲਾ ਕਪੂਰਥਲਾ ਵਿਖੇ ਬਤੌਰ ਡੀਟੈਕਟਿਵ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ