EducationJalandhar

ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਦੀ ਮਸ਼ਹੂਰ ਰਿਟੇਲ ਸੰਸਥਾ ਵਿੱਚ ਹੋਈ ਪਲੇਸਮੈਂਟ

 JALANDHAR/ SS CHAHAL

ਵਿਦਿਆਰਥਣਾਂ ਨੇ ਕੀਤੀ ਅੰਤਰਰਾਸ਼ਟਰੀ ਕੰਪਨੀਆਂ ਨਾਲ ਵਜ਼ੀਫ਼ਾ ਆਧਾਰਿਤ ਇੰਟਰਨਸ਼ਿਪ

ਭਾਰਤ ਦੀ ਵਿਰਾਸਤੀ ਅਤੇ ਆਟੋਨਾਮਸ ਸੰਸਥਾ ਕੰਨਿਆ ਮਹਾਂ ਵਿਦਿਆਲਾ, ਜਲੰਧਰ ਹੁਨਰ ਵਿਕਾਸ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਨੂੰ ਨੌਕਰੀ ਲਈ ਤਿਆਰ ਕਰਨ ਲਈ ਮੋਹਰੀ ਸੰਸਥਾ ਹੋਣ ਦੇ ਨਾਤੇ ਸਫਲਤਾ ਦੇ ਕਈ ਮੀਲ ਪੱਥਰ ਛੂਹ ਚੁੱਕੀ ਹੈ। ਇਸ ਦੇ ਨਾਲ ਹੀ ਸ਼ਾਨਦਾਰ ਪ੍ਰਾਪਤੀ ਦੀ ਇਸ ਲੜੀ ਨੂੰ ਜਾਰੀ ਰੱਖਦੇ ਹੋਏ ਐਮ.ਵੋਕ. ਅਤੇ ਬੀ.ਵੋਕ. ਡੀਡੀਯੂ ਕੌਸ਼ਲ ਕੇਂਦਰ ਦੇ ਅਧੀਨ ਰਿਟੇਲ ਮੈਨੇਜਮੈਂਟਦੇ ਵਿਦਿਆਰਥੀਆਂ ਨੇ ਰਿਟੇਲਰ ਐਸੋਸੀਏਸ਼ਨ ਸਕਿੱਲ ਕੌਂਸਲ ਆਫ ਇੰਡੀਆ (ਆਰਏਐਸਸੀਆਈ), ਭਾਰਤ ਸਰਕਾਰ ਦੇ ਅਧੀਨ ਵੇਰੋ ਮੋਡਾ, ਜੈਕ ਐਂਡ ਜੋਨਸ, ਓਨਲੀ, ਕੈਪਸਨਜ਼, ਪੈਂਟਾਲੂਨ, ਲਾਈਫਸਟਾਈਲ ਅਤੇ ਮੈਕਸ ਵਰਗੇ ਮਸ਼ਹੂਰ ਰਿਟੇਲ ਬ੍ਰਾਂਡਾਂ ਨਾਲ ਆਪਣੀ ਵਜ਼ੀਫ਼ਾ ਆਧਾਰਿਤ ਇੰਟਰਨਸ਼ਿਪ ਸਫਲਤਾਪੂਰਵਕ ਪੂਰੀ ਕੀਤੀ ਹੈ। ਸਾਰੇ ਵਿਦਿਆਰਥੀਆਂ ਨੇ ਟ੍ਰੇਨਿੰਗ ਪੀਰੀਅਡ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ, ਬਹੁਤ ਸਾਰੇ ਵਿਦਿਆਰਥੀਆਂ ਨੂੰ ਰਿਟੇਲ ਸੰਸਥਾਵਾਂ ਤੋਂ ਨੌਕਰੀ ਦੇ ਆਫਰ ਵੀ ਮਿਲੇ। ਬੀ.ਵੋਕ. ਰਿਟੇਲ ਮੈਨੇਜਮੈਂਟ ਦੀਆਂ ਦੋ ਵਿਦਿਆਰਥਣਾਂ ਅਨਮੋਲ ਅਤੇ ਸੁਖਦੀਪ ਕੌਰ ਨੂੰ ਇੱਕ ਸ਼ਾਨਦਾਰ ਸੈਲਰੀ ਪੈਕੇਜ ਨਾਲ ਵੇਰੋ ਮੋਡਾ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਪਲੇਸਮੈਂਟ ਹਾਸਿਲ ਹੋਈ ਹੈ। ਇਸ ਦੇ ਨਾਲ ਹੀ ਇੰਟਰਨਸ਼ਿਪ ਦੌਰਾਨ, ਵਿਦਿਆਰਥੀਆਂ ਨੂੰ ਰਿਟੇਲਿੰਗ ਦੇ ਪ੍ਰੇਕਟਿਕਲ ਪਹਿਲੂਆਂ, ਵਿਜ਼ੂਅਲ ਮਰਚੈਂਡਾਈਜ਼ਿੰਗ, ਪਾਈਲਿੰਗ, ਬੋਰਡ ਫਿਲਿੰਗ, ਅਕਾਊਂਟਸ ਹੈਂਡਲਿੰਗ, ਕਸਟਮਰ ਡੀਲਿੰਗ ਅਤੇ ਹੋਰ ਬਹੁਤ ਸਾਰੇ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ। ਵਿਦਿਆਲਾ ਪ੍ਰਿੰਸੀਪਲ ਡਾ: ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥੀਆਂ ਦੇ ਭਵਿੱਖ ਨੂੰ ਸਵਾਰਨ ਅਤੇ ਪੇਸ਼ੇਵਰ ਤਰੀਕੇ ਨਾਲ ਮਾਰਗਦਰਸ਼ਨ ਕਰਨ ਲਈ ਰਿਟੇਲ ਮੈਨੇਜਮੈਂਟ ਡਿਪਾਰਟਮੈਂਟ ਦੀ ਸਮੂਹ ਫੈਕਲਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ | ਮੈਡਮ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੁਆਰਾ ਆਪਣੀ ਇੰਟਰਨਸ਼ਿਪ ਦੌਰਾਨ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਦੀ ਵੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਪੇਸ਼ੇਵਰ ਤੌਰ ‘ਤੇ ਸਿੱਖਣ ਅਤੇ ਵਧਣ-ਫੁੱਲਦੇ ਰਹਿਣ ਲਈ ਪ੍ਰੇਰਿਤ ਵੀ ਕੀਤਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੇ.ਐਮ.ਵੀ ਵਿਦਿਆਰਥੀਆਂ ਨੂੰ ਹੁਨਰ ਅਧਾਰਤ ਉਦਯੋਗ ਮੁਖੀ ਸਿੱਖਿਆ ਪ੍ਰਦਾਨ ਕਰਦਾ ਹੈ ਜਿੱਥੇ ਲਾਜ਼ਮੀ ਸਿਖਲਾਈ ਅਤੇ ਇੰਟਰਨਸ਼ਿਪ ਕੋਰਸ ਸਿਲੈਬਸ ਦਾ ਇੱਕ ਹਿੱਸਾ ਹੈ ਤਾਂ ਜੋ ਵਿਦਿਆਰਥੀ ਇਸ ਉੱਚ ਮੁਕਾਬਲੇ ਵਾਲੀ ਦੁਨੀਆ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਲੋੜੀਂਦੇ ਹੁਨਰ ਨੂੰ ਪ੍ਰਾਪਤ ਕਰਨ ਦੇ ਯੋਗ ਹੋ ਸਕਣ।

Leave a Reply

Your email address will not be published.

Back to top button