EducationJalandhar

ਕੇ.ਐਮ.ਵੀ. ਨੂੰ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਦੁਆਰਾ ਉੱਤਰ-ਪੱਛਮੀ ਖੇਤਰ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲੀ ਇਨੋਵੇਸ਼ਨ ਕੌਂਸਲ ਸੰਸਥਾ ਵਜੋਂ ਮਾਨਤਾ ਪ੍ਰਾਪਤ

ਕੇ.ਐਮ.ਵੀ. ਨੂੰ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਦੁਆਰਾ ਉੱਤਰ-ਪੱਛਮੀ ਖੇਤਰ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲੀ ਇਨੋਵੇਸ਼ਨ ਕੌਂਸਲ ਸੰਸਥਾ ਵਜੋਂ ਮਾਨਤਾ ਪ੍ਰਾਪਤ

JALANDHAR/ SS CHAHAL

 

ਭਾਰਤ ਦੀ ਵਿਰਾਸਤੀ ਅਤੇ ਆਟੋਨਾਮਸ ਸੰਸਥਾ ਕੰਨਿਆ ਮਹਾਂ ਵਿਦਿਆਲਾ, ਜਲੰਧਰ ਨੂੰ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਦੁਆਰਾ ਸਰਵੋਤਮ ਪ੍ਰਦਰਸ਼ਨ ਕਰਨ ਵਾਲੀਆਂ ਇਨੋਵੇਸ਼ਨ ਕੌਂਸਲ ਸੰਸਥਾਵਾਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਗਈ ਹੈ ਅਤੇ ਇਸਦੀ ਇਨੋਵੇਸ਼ਨ ਕੌਂਸਲ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਲਈਸਿੱਖਿਆ ਮੰਤਰਾਲੇਦੀ ਖੇਤਰੀ ਮੀਟਿੰਗ ਵਿੱਚ ਸਿੱਖਿਆ ਮੰਤਰਾਲੇ ਦੀ ਇਨੋਵੇਸ਼ਨ ਕੌਂਸਲ ਦੁਆਰਾ ਚੁਣਿਆ ਗਿਆ ਹੈ। ਡਾ. ਰਸ਼ਮੀ ਸ਼ਰਮਾ,ਪ੍ਰੈਜ਼ੀਡੈਂਟ, ਕੇਐਮਵੀ ਆਈਆਈਸੀ ਨੇ ਉੱਤਰੀ-ਪੱਛਮੀ ਜ਼ੋਨ ਦੀਆਂ ਹੋਰ ਸੰਸਥਾਵਾਂ ਦੇ ਆਈਆਈਸੀ ਮੈਂਬਰਾਂ ਨੂੰ ਨਵੀਨਤਾ, ਉੱਦਮਤਾ, ਆਈਪੀਆਰ, ਸਟਾਰਟ-ਅੱਪ ਆਦਿ ਦੇ ਖੇਤਰ ਵਿੱਚ ਕੇਐਮਵੀ ਦੀਆਂ ਪ੍ਰਾਪਤੀਆਂ ਦਾ ਪ੍ਰਦਰਸ਼ਨ ਕੀਤਾ। ਡਾ. ਨੀਤੂ ਚੋਪੜਾ, ਵਾਈਸ ਪ੍ਰੈਜ਼ੀਡੈਂਟ, ਕੇਐਮਵੀ ਆਈਆਈਸੀ ਨੇ ਵੱਖ-ਵੱਖ ਸੰਸਥਾਵਾਂ ਦੇ ਭਾਗੀਦਾਰਾਂ ਨੂੰ ਨਵੀਨਤਾ ਅਤੇ ਉੱਦਮੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਇਨੋਵੇਸ਼ਨ ਅੰਬੈਸਡਰ ਦੀ ਭੂਮਿਕਾ ਬਾਰੇ ਦੱਸਿਆ। ਕੇ.ਐਮ.ਵੀ. ਨੇ ਖੇਤਰੀ ਮੀਟਿੰਗ ਵਿੱਚ ਪੋਸਟਰ ਗੈਲਰੀ ਵਿੱਚ ਵੀ ਹਿੱਸਾ ਲਿਆ ਅਤੇ ਕੇ.ਐਮ.ਵੀ. ਵਿੱਚ ਸਥਾਪਿਤ ਆਈਆਈਸੀ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ। ਭਾਰਤ ਸਰਕਾਰ ਦੇ ਐਮਆਈਸੀ, ਦੇ ਉੱਚ ਅਧਿਕਾਰੀਆਂ ਦੁਆਰਾ ਪੋਸਟਰਾਂ ਦੀ ਸ਼ਲਾਘਾ ਵੀ ਕੀਤੀ ਗਈ। ਇਸਦੇ ਨਾਲ ਹੀ ਕੇਐਮਵੀ ਦੁਆਰਾ ਇਨੋਵੇਸ਼ਨ ਸਟਾਲ ਵੀ ਲਗਾਇਆ ਗਿਆ। ਕੇ.ਐਮ.ਵੀ. ਦੇ ਵਿਦਿਆਰਥੀਆਂ ਦੁਆਰਾ ਵਿਕਸਤ ਕੀਤੇ ਟੱਚ-ਲੇਸ ਸੈਨੀਟਾਈਜ਼ਰ ਡਿਸਪੈਂਸਰ ਅਤੇ ਟੱਚ-ਲੈੱਸ ਸਵਿੱਚਾਂ ਦੇ ਨਵੀਨਤਾਕਾਰੀ ਵਿਚਾਰ ਨੂੰ ਇਨੋਵੇਸ਼ਨ ਸਟਾਲ ‘ਤੇ ਪ੍ਰਦਰਸ਼ਿਤ ਵੀ ਕੀਤਾ ਗਿਆ ਅਤੇ ਇਸ ਪਹਿਲਕਦਮੀ ਨੂੰ ਸਟਾਲ ‘ਤੇ ਆਉਣ ਵਾਲੇ ਮਹਿਮਾਨਾਂ ਵੱਲੋਂ ਭਰਵਾਂ ਹੁੰਗਾਰਾ ਵੀ ਮਿਲਿਆ। ਐਮਓਈ ਦੇ ਇਨੋਵੇਸ਼ਨ ਸੈੱਲ, ਨਵੀਂ ਦਿੱਲੀ ਨੇ ਵਿਦਿਆਲਾ ਪ੍ਰਿੰਸੀਪਲ ਪ੍ਰੋ. (ਡਾ.) ਅਤਿਮਾ ਸ਼ਰਮਾ ਦਿਵੇਦੀ ਅਤੇ ਕੇਐਮਵੀ ਆਈਆਈਸੀ ਟੀਮ ਦਾ ਵਿਦਿਆਰਥੀਆਂ ਅਤੇ ਫੈਕਲਟੀ ਦੇ ਨਾਲ ਨਾਲ  ਕੇਐਮਵੀ ਦੁਆਰਾ ਹੋਰ ਸੰਸਥਾਵਾਂ ਵਿੱਚ ਇਨੋਵੇਸ਼ਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਵਿਦਿਆਲਾ ਪਿ੍ੰਸੀਪਲ ਪ੍ਰੋ: ਡਾ: ਅਤਿਮਾ ਸ਼ਰਮਾ ਦਿਵੇਦੀ ਨੇ ਡਾ. ਰਸ਼ਮੀ ਸ਼ਰਮਾ, ਪ੍ਰੈਜ਼ੀਡੈਂਟ ਕੇ.ਐਮ.ਵੀ.-ਆਈ.ਆਈ.ਸੀ., ਡਾ. ਨੀਤੂ ਚੋਪੜਾ, ਵਾਈਸ ਪ੍ਰੈਜ਼ੀਡੈਂਟ ਕੇ.ਐਮ.ਵੀ.-ਆਈ.ਆਈ.ਸੀ. ਨੂੰ ਮੁਬਾਰਕਬਾਦ ਦਿੱਤੀ ਅਤੇ ਇਸ ਸ਼ਾਨਦਾਰ ਪ੍ਰਾਪਤੀ ਲਈ ਆਈ.ਆਈ.ਸੀ. ਟੀਮ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਇਸਦੇ ਨਾਲ ਹੀ ਉਨਹਾਂ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਕੇ.ਐਮ.ਵੀ. ਵਿਖੇ ਨਵੀਨਤਾਕਾਰੀ ਅਤੇ ਉੱਦਮੀ ਪਹਿਲਕਦਮੀਆਂ ਉੱਦਮਤਾ ਦੀ ਮੁੱਖ ਯੋਗਤਾ ਵਿੱਚ ਸੁਧਾਰ ਕਰਨਗੀਆਂ ਅਤੇ ਵਿਦਿਆਰਥੀਆਂ ਅਤੇ ਫੈਕਲਟੀ ਵਿੱਚ ਵਧੇਰੇ ਨਵੀਨਤਾਕਾਰੀ ਵਿਵਹਾਰ ਦੀ ਅਗਵਾਈ ਕਰੇਗੀ।

Leave a Reply

Your email address will not be published.

Back to top button