EducationJalandhar

ਕੇ.ਐਮ.ਵੀ. ਨੇ ਰੱਖੜੀ ਦੇ ਤਿਉਹਾਰ ਨੂੰ ਮਨਾਉਣ ਲਈ ਰੱਖੜੀ ਮੇਕਿੰਗ ਮੁਕਾਬਲੇ ਦਾ ਕੀਤਾ ਆਯੋਜਨ

ਕੇ.ਐਮ.ਵੀ. ਨੇ ਰੱਖੜੀ ਦੇ ਤਿਉਹਾਰ ਨੂੰ ਮਨਾਉਣ ਲਈ ਰੱਖੜੀ ਮੇਕਿੰਗ ਮੁਕਾਬਲੇ ਦਾ ਕੀਤਾ ਆਯੋਜਨ

JALANDHAR/ SS CHAHAL

ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਰੱਖੜੀ ਦੇ ਤਿਉਹਾਰ ਦੇ ਜਸ਼ਨਾਂ ਨੂੰ ਮਨਾਉਣ ਲਈ ਰੱਖੜੀ ਮੇਕਿੰਗ ਮੁਕਾਬਲਾ ਕਰਵਾਇਆ ਗਿਆਾ। ਇਸ ਗਤੀਵਿਧੀ ਦਾ ਆਯੋਜਨ ਡਿਪਾਰਟਮੈਂਟ ਆਫ਼ ਸਟੂਡੈਂਟ ਵੈੱਲਫੇਰ, ਪੀਜੀ ਡਿਪਾਰਟਮੈਂਟ ਆਫ਼ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਅਤੇ ਪੀਜੀ ਵਿਭਾਗ ਅੰਗਰੇਜ਼ੀ ਦੁਆਰਾ ਕੀਤਾ ਗਿਆ। ਇਸ ਆਯੋਜਨ ਦਾ ਉਦੇਸ਼ ਵਿਦਿਆਰਥੀਆਂ ਵਿੱਚ ਈਕੋ ਫਰੈਂਡਲੀ ਉਤਪਾਦਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਮੁਕਾਬਲੇ ਦੇ ਤਹਿਤ, ਈਕੋ-ਫ੍ਰੈਂਡਲੀ/ਹੈਂਡ ਮੇਡ/ਤਿਰੰਗਾ ਰੱਖੜੀ/ਬੀਜ ਰੱਖੜੀ ਅਤੇ ਥਾਲੀ ਸਜਾਉਣ ਵਰਗੇ ਵੱਖ-ਵੱਖ ਈਵੈਂਟ ਆਯੋਜਿਤ ਕੀਤੇ ਗਏ। ਮੌਜੂਦਾ ਸਥਿਤੀ ਵਿੱਚ, ਜਿੱਥੇ ਵਾਤਾਵਰਣ ਦੇ ਖਤਰਿਆਂ ਨੇ ਸਾਡੀ ਸਿਹਤ ਅਤੇ ਭਲਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਕੇ.ਐਮ.ਵੀ ਦੁਆਰਾ ਕੀਤੀ ਇਸ ਪਹਿਲਕਦਮੀ ਵਿੱਚ ਵਿਦਿਆਰਥਣਾਂ ਦੀ ਭਾਰੀ ਭਾਗੀਦਾਰੀ ਦੇਖੀ ਗਈ। ਵਿਦਿਆਰਥਣਾਂ ਨੇ ਅਨਾਜ, ਦਾਲਾਂ, ਕਪਾਹ, ਮਾਚਿਸ ਦੀਆਂ ਸਟਿਕਸ ਅਤੇ ਕਈ ਹੋਰ ਵਾਤਾਵਰਣ ਪੱਖੀ ਉਤਪਾਦਾਂ ਦੀਆਂ ਰੱਖੜੀਆਂ ਬਣਾਈਆਂ। ਆਪਣੀ ਸਿਰਜਣਾਤਮਕਤਾ ਦਾ ਪ੍ਰਦਰਸ਼ਨ ਕਰਨ ਦੇ ਨਾਲ-ਨਾਲ, ਪੀਜੀ ਡਿਪਾਰਟਮੈਂਟ ਆਫ ਫੈਸ਼ਨ ਡਿਜ਼ਾਈਨਿੰਗ ਦੇ ਵਿਦਿਆਰਥਣਾਂ ਨੇ ਵੀ ਰੱਖੜੀਆਂ ਵੇਚ ਕੇ ਆਪਣੇ ਉੱਦਮੀ ਹੁਨਰ ਦਾ ਪ੍ਰਦਰਸ਼ਨ ਕੀਤਾ। ਵਿਕਰੀ ਤੋਂ ਪ੍ਰਾਪਤ ਹੋਈ ਰਕਮ ਨੂੰ ਗਰੀਬ ਵਿਦਿਆਰਥੀ ਫੰਡ ਲਈ ਦਾਨ ਕੀਤਾ ਗਿਆ, ਇਸ ਤਰ੍ਹਾਂ ਸਾਡੀ ਨੌਜਵਾਨ ਪੀੜੀ ਵਿੱਚ ਹਮਦਰਦੀ ਅਤੇ ਦਾਨ ਕਰਨ ਦੇ ਗੁਣ ਪੈਦਾ ਕੀਤੇ ਗਏ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਭਾਗ ਲੈਣ ਵਾਲਿਆਂ ਨੂੰ ਉਹਨਾਂ ਦੇ ਹੁਨਰ, ਪ੍ਰਤਿਭਾ, ਰਚਨਾਤਮਕਤਾ ਅਤੇ ਸਾਡੇ ਸਮਾਜ ਦੇ ਪਛੜੇ ਵਰਗਾਂ ਲਈ ਉਹਨਾਂ ਦੇ ਅਮੁੱਲ ਯੋਗਦਾਨ ਲਈ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਮੈਡਮ ਪ੍ਰਿੰਸੀਪਲ ਨੇ ਇਸ ਈਵੈਂਟ ਦੇ ਸਫਲ ਆਯੋਜਨ ਲਈ ਡਾ: ਮਧੂਮੀਤ, ਮੁਖੀ, ਪੀਜੀ ਡਿਪਾਰਟਮੈਂਟ ਅੰਗਰੇਜ਼ੀ, ਡਾ.ਨੀਰਜ ਮੈਣੀ, ਮੁਖੀ, ਪੀ.ਜੀ. ਡਿਪਾਰਟਮੈਂਟ ਆਫ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ, ਡਾ: ਹਰਪ੍ਰੀਤ, ਮੁਖੀ, ਫੈਸ਼ਨ ਡਿਜ਼ਾਈਨਿੰਗ ਵਿਭਾਗ ਅਤੇ ਸਮੂਹ ਫੈਕਲਟੀ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

Leave a Reply

Your email address will not be published.

Back to top button