
ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ
ਪੰਥ ਪ੍ਰਸਿੱਧ ਰਾਗੀ ਸਿੰਘਾਂ ਅਤੇ ਕਥਾ ਵਾਚਕਾਂ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ
ਜਲੰਧਰ ਕੈਂਟ, ਐਚ ਐਸ ਚਾਵਲਾ।
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਜਲੰਧਰ ਕੈਂਟ ਦੀ ਸਮੂਹ ਸਾਧ ਸੰਗਤ ਵਲੋਂ ਮਿਤੀ 28 ਅਗਸਤ 2022 ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਸ. ਚਰਨਜੀਤ ਸਿੰਘ ਜੀ ਚੱਢਾ ਦੇ ਪਰਿਵਾਰ ਵੱਲੋਂ 26 ਅਗਸਤ ਦਿਨ ਸ਼ੁੱਕਰਵਾਰ ਨੂੰ ਆਰੰਭ ਕੀਤੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏਗੇ। ਉਪਰਾਂਤ ਸਵੇਰ ਦੇ ਦੀਵਾਨ ਸਜਾਏ ਗਏ ਜਿਸ ਦੌਰਾਨ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਜੀਤ ਸਿੰਘ ਜੀ ਅਤੇ ਹੈਡ ਗ੍ਰੰਥੀ ਭਾਈ ਨਿਰਵੈਰ ਸਿੰਘ ਧਾਲੀਵਾਲ ਜੀ ਨੇ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਅਤੇ ਕਥਾ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਅਰਦਾਸ ਉਪਰੰਤ ਚਾਹ ਦੇ ਲੰਗਰ ਅਤੁੱਟ ਵਰਤਾਏਗੇ।
ਇਸੇ ਤਰਾਂ ਗੁਰਦੁਆਰਾ ਸਾਹਿਬ ਵਿੱਚ ਰਾਤ ਦੇ ਦੀਵਾਨ ਸਜਾਏ ਗਏ, ਜਿਸ ਦੌਰਾਨ ਰਹਿਰਾਸ ਸਾਹਿਬ ਜੀ ਦੇ ਪਾਠ ਉਪਰਾਂਤ ਸਹਿਜ ਪਾਠ ਜੀ ਦੇ ਭੋਗ ਪਾਏਗੇ, ਉਪਰਾਂਤ ਭਾਈ ਜਗਸੀਰ ਸਿੰਘ ਜੀ, ਭਾਈ ਹਰਭੇਜ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਗ੍ਰੰਥੀ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਅਤੇ ਕਥਾ ਕਰਕੇ ਆਈ ਸਮੂਹ ਸਾਧ ਸੰਗਤ ਨੂੰ ਨਿਹਾਲ ਕੀਤਾ। ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਏਗੇ, ਜਿਸਦੀ ਸੇਵਾ ਕੈਨੇਡਾ ਵਾਸੀ ਸ. ਸੂਬਾ ਸਿੰਘ ਜੀ ਖਹਿਰਾ ਪ੍ਰਧਾਨ ਭਾਈ ਘਨ੍ਹਈਆ ਜੀ ਸੇਵਕ ਦਲ ਜਲੰਧਰ ਛਾਉਣੀ ਵਲੋਂ ਕੀਤੀ ਗਈ।
ਇਸ ਪਾਵਨ ਅਵਸਰ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਬਾਹਰ ਖੂਬਸੂਰਤ ਫੁੱਲਾਂ ਦੀ ਸਜਾਵਟ ਕੀਤੀ ਗਈ ਅਤੇ ਰੰਗ ਬਿਰੰਗੀਆਂ ਸੁੰਦਰ ਲਾਈਟਾਂ ਨਾਲ ਰੋਸ਼ਨ ਕੀਤਾ ਗਿਆ, ਜਿਸਦੀ ਸੰਗਤਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਸ. ਜਸਬੀਰ ਸਿੰਘ ਰਿਸ਼ੀ UK ਵਲੋਂ ਗੁਰਦੁਆਰਾ ਸਿੰਘ ਸਭਾ ਅਤੇ ਗੁਰਦੁਆਰਾ ਮਾਈਆਂ ਲਈ 25-25 ਹਜ਼ਾਰ ਰੁਪਏ ਦੀ ਸੇਵਾ ਭੇਟ ਕੀਤੀ ਗਈ, ਜਿਸਦਾ ਦੋਹਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਧੰਨਵਾਦ ਕੀਤਾ ਗਿਆ।
ਇਸ ਪਾਵਨ ਅਵਸਰ ਤੇ ਵਿਧਾਇਕ ਪ੍ਰਗਟ ਸਿੰਘ, ਰਾਜਵਿੰਦਰ ਕੌਰ ਥਿਆੜਾ, ਕੌਂਸਲਰ ਪੁਨੀਤ ਕੌਰ ਚੱਡਾ, ਰਜਿੰਦਰ ਸਿੰਘ ਸਭਰਵਾਲ, ਜਸਵਿੰਦਰਪਾਲ ਸਿੰਘ ਆਨੰਦ, ਜਸਪਾਲ ਸਿੰਘ, ਗੁਰਚਰਨ ਸਿੰਘ ਕੋਹਲੀ, ਸੁਰਿੰਦਰ ਸਿੰਘ ਸੂਰੀ, ਮਦਨਮੋਹਨ ਸਿੰਘ ਘਈ, ਜੁਗਿੰਦਰ ਸਿੰਘ ਟੱਕਰ, ਚਰਨਜੀਤ ਸਿੰਘ ਚੱਡਾ, ਹਰਵਿੰਦਰ ਸਿੰਘ ਸੋਢੀ, ਸਤਵਿੰਦਰ ਸਿੰਘ ਮਿੰਟੂ, ਅਮਰਜੀਤ ਸਿੰਘ, ਸਵਿੰਦਰ ਸਿੰਘ ਵੀਰੂ, ਹਰਜੀਤ ਸਿੰਘ ਟੱਕਰ, ਮੋਹਿੰਦਰ ਸਿੰਘ ਬਾਵਾ, ਜਤਿੰਦਰ ਸਿੰਘ ਰਾਜੂ, ਪਾਲ ਸਿੰਘ ਬੇਦੀ, ਅਰਵਿੰਦਰ ਸਿੰਘ ਕਾਲਰਾ, ਕਮਲਜੀਤ ਸਿੰਘ, ਹਰਵਿੰਦਰ ਪਾਲ ਸਿੰਘ ਸੂਰੀ, ਬਲਜਿੰਦਰ ਪਾਲ ਸਿੰਘ ਸੂਰੀ, ਮਨਪ੍ਰੀਤ ਸਿੰਘ, ਬਲਜੀਤ ਸਿੰਘ ਟਿੰਕਾ, ਹਰਜੋਤ ਸਿੰਘ, ਅਵਤਾਰ ਸਿੰਘ ਮਹਾਜਨ, ਹਰਪ੍ਰੀਤ ਸਿੰਘ ਭਸੀਨ, ਜਗਮੋਹਨ ਸਿੰਘ ਜੋਗਾ, ਅੰਮ੍ਰਿਤਪਾਲ ਸਿੰਘ ਲਵਲੀ, ਨਰੋਤਮ ਸਿੰਘ, ਗੁਰਦੀਪ ਸਿੰਘ ਮਹਾਜਨ, ਹਰਵਿੰਦਰ ਸਿੰਘ ਪੱਪੂ, ਜਸਵਿੰਦਰ ਸਿੰਘ ਸੰਤੂ, ਜਸਪ੍ਰੀਤ ਸਿੰਘ ਬੰਕੀ, ਹਰਜੋਤ ਸਿੰਘ , ਮਨਪ੍ਰੀਤ ਸਿੰਘ , ਹਰਿੰਦਰ ਸਿੰਘ ਮੰਗੀ , ਸਾਜਨ ਸਿੰਘ ਟੱਕਰ ਸਹਿਤ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਆਪਣੀਆਂ ਹਾਜਰੀਆਂ ਭਰ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਗੁਰਦੁਆਰਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਵਲੋਂ ਸਮੂਹ ਸਾਧ ਸੰਗਤ ਦਾ ਧੰਨਵਾਦ ਕੀਤਾ ਗਿਆ।