PunjabWorld

ਕੈਨੇਡਾ-ਅਮਰੀਕਾ ਦੇ ਬਾਰਡਰ ’ਤੇ ਪੁਲਿਸ ਨੇ ਫੜੇ 43 ਹਜਾਰ 764 ਭਾਰਤੀ ਲੋਕ

Police catch 43,764 Indians at Canada-US border https://hamdardmediagroup.com/canada/43764-indians-caught-at-canada-us-border-797669

ਕੈਨੇਡਾ ਦੇ ਰਸਤੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਹੇ ਭਾਰਤੀਆਂ ਦੀ ਗਿਣਤੀ ਵਿਚ ਮੌਜੂਦਾ ਵਰ੍ਹੇ ਦੌਰਾਨ 22 ਫੀ ਸਦੀ ਵਾਧਾ ਹੋਇਆ ਹੈ ਅਤੇ ਬਾਰਡਰ ਪੈਟਰੌਲ ਏਜੰਟਾਂ ਵੱਲੋਂ 43,764 ਜਣਿਆਂ ਨੂੰ ਕਾਬੂ ਕੀਤਾ ਗਿਆ। 2023 ਵਿਚ 30 ਹਜ਼ਾਰ ਭਾਰਤੀਆਂ ਨੂੰ ਕੈਨੇਡਾ-ਯੂ.ਐਸ. ਦੇ ਬਾਰਡਰ ’ਤੇ ਰੋਕਿਆ ਗਿਆ ਜਦਕਿ 2022 ਵਿਚ ਤਕਰੀਬਨ 18 ਹਜ਼ਾਰ ਭਾਰਤੀਆਂ ਨੂੰ ਇੰਮੀਗ੍ਰੇਸ਼ਨ ਹਿਰਾਸਤ ਵਿਚ ਲਿਆ ਗਿਆ। ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂਮੁਤਾਬਕ ਮੌਜੂਦਾ ਵਰ੍ਹੇ ਦੌਰਾਨ ਤਕਰੀਬਨ 2 ਲੱਖ ਵਿਦੇਸ਼ੀ ਨਾਗਰਿਕਾਂ ਨੂੰ ਨਾਜਾਇਜ਼ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੁੰਦਿਆਂ ਕਾਬੂ ਕੀਤਾ ਗਿਆ ਜਦਕਿ ਪਿਛਲੇ ਸਾਲ 1 ਲੱਖ 89 ਹਜ਼ਾਰ ਲੋਕ ਇੰਮੀਗ੍ਰੇਸ਼ਨ ਹਿਰਾਸਤ ਵਿਚ ਲਏ ਗਏ ਸਨ। 

ਕੈਨੇਡਾ ਵਿਚ ਲਾਈਫ਼ ਸਰਟੀਫਿਕੇਟ ਕੈਂਪਾਂ ਦਾ ਸਿਲਸਿਲਾ ਮੁਕੰਮਲ 2024 ਦੇ ਹੈਰਾਨਕੁੰਨ ਅੰਕੜੇ ਆਏ ਸਾਹਮਣੇ 2022 ਦੇ ਮੁਕਾਬਲੇ ਤਾਜ਼ਾ ਅੰਕੜਾ ਤਕਰੀਬਨ ਦੁੱਗਣਾ ਹੋ ਗਿਆ ਹੈ ਜਦੋਂ 1 ਲੱਖ 9 ਹਜ਼ਾਰ ਲੋਕਾਂ ਨੂੰ ਅਮਰੀਕਾ ਦੇ ਬਾਰਡਰ ਏਜੰਟਾਂ ਵੱਲੋਂ ਰੋਕਿਆ ਗਿਆ। ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਹਰ ਪ੍ਰਵਾਸੀ ਵੱਲੋਂ ਇਕ ਅਣਜਾਣ ਮੁਲਕ ਵਿਚ ਆਪਣੀ ਜ਼ਿੰਦਗੀ ਸ਼ੁਰੂ ਕਰਨ ਦੇ ਫੈਸਲੇ ਪਿੱਛੇ ਵੱਖਰਾ ਕਾਰਨ ਹੈ। ਆਮਦਨ ਸਭ ਤੋਂ ਵੱਡਾ ਰੋਲ ਅਦਾ ਕਰਦੀ ਹੈ ਅਤੇ ਭਾਰਤ ਵਿਚ ਔਸਤ ਸਾਲਾਨਾ ਆਮਦਨ ਸਿਰਫ 1,161 ਡਾਲਰ ਬਣਦੀ ਹੈ ਜਦਕਿ ਅਮਰੀਕਾ ਵਿਚ ਸਭ ਤੋਂ ਘੱਟ ਪ੍ਰਤੀ ਵਿਅਕਤੀ ਆਮਦਨ ਮਿਸੀਸਿਪੀ ਵਿਚ ਦਰਜ ਕੀਤੀ ਗਈ ਹੈ ਜੋ 48,100 ਡਾਲਰ ਬਣਦੀ ਹੈ। ਅਮਰੀਕਾ ਦੇ ਸਭ ਤੋਂ ਘੱਟ ਆਮਦਨ ਵਾਲੇ ਸੂਬੇ ਵਿਚ ਵੀ ਭਾਰਤੀ ਲੋਕ 50 ਗੁਣਾ ਵੱਧ ਕਮਾਈ ਕਰ ਸਕਦੇ ਹਨ।

 

Back to top button