Worldcanada, usa ukPunjab
ਕੈਨੇਡਾ ‘ਚ ਅੰਮ੍ਰਿਤਧਾਰੀ ਪੰਜਾਬਣ ਧੀ ਨੇ ਯੂਨੀਵਰਿਸਟੀ ਤੋਂ ਹਾਸਲ ਕੀਤੀ 1 ਕਰੋੜ 11 ਲੱਖ ਦੀ ਸਕਾਲਰਸ਼ਿਪ

ਪੰਜਾਬ ਦੀ ਧੀ ਨੇ ਇਕ ਵਾਰ ਫਿਰ ਤੋਂ ਮਾਣ ਵਧਾਇਆ ਹੈ। ਰੂਹਬਾਨੀ ਕੌਰ ਟੋਰਾਂਟੋ ਯੂਨੀਵਰਸਿਟੀ ਤੋਂ 1 ਕਰੋੜ 11 ਲੱਖ ਰੁਪਏ ਦੀ ਸਕਾਲਰਸ਼ਿਪ ਹਾਸਲ ਕਰਨ ਵਿਚ ਸਫਲ ਰਹੀ ਹੈ। ਬੀਐੱਸਐੱਮ ਆਰੀਆ ਸਕੂਲੀ ਸਾਬਕਾ ਵਿਦਿਆਰਥੀ ਤੇ ਇਸ ਵਾਰ 12ਵੀਂ ਕਲੀਅਰ ਕਰਨ ਵਾਲੀ ਰੂਹਬਾਨੀ ਨੇ ਸੂਬੇ ਦਾ ਨਾਂ ਚਮਕਾਇਆ ਹੈ। ਉਸ ਨੇ 12ਵੀਂ ਆਰਟਸ ਸਟ੍ਰੀਮ ਵਿਚ 96.2 ਫੀਸਦੀ ਅੰਕ ਹਾਸਲ ਕੀਤੇ ਹਨ। ਇਹੀ ਨਹੀਂ ਉਹ ਸਕੂਲ ਵਿਚ ਹੋਣ ਵਾਲੀ ਐਕਸਟ੍ਰਾ ਸਰਕੂਲਰ ਐਕਟੀਵਿਟੀਜ਼ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਵਿਚ ਵੀ ਸਫਲ ਰਹੀ।