ਕੈਲੇਡਨ ਦੇ ਇਕ ਘਰ ਵਿਚ ਪਿਛਲੇ ਮਹੀਨੇ ਹੋਈ ਗੋਲੀਬਾਰੀ ਦੌਰਾਨ ਦੌਰਾਨ ਜ਼ਖਮੀ ਹੋਣ ਅਤੇ ਕੁਝ ਦਿਨ ਬਾਅਦ ਹਸਪਤਾਲ ਵਿਚ ਦਮ ਤੋੜਨ ਵਾਲੀ ਔਰਤ ਦੀ ਸ਼ਨਾਖਤ ਕਥਿਤ ਤੌਰ ‘ਤੇ ਹਰਭਜਨ ਕੌਰ ਵਜੋਂ ਕੀਤੀ ਗਈ ਹੈ। ਪੁਲਿਸ ਵੱਲੋਂ ਇਸ ਗੱਲ ਦੀ ਤਸਦੀਕ ਨਹੀਂ ਕੀਤੀ ਗਈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਔਰਤ ਦਾ ਨਾਂ ਹਰਭਜਨ ਕੌਰ ਸੀ।
ਹਰਭਜਨ ਕੌਰ ਦੀ ਉਮਰ 55 ਸਾਲ ਸੀ ਅਤੇ ਇਕ ਹੋਰ ਔਰਤ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਵਿਚਾਲੇ ਸੰਘਰਸ਼ ਕਰ ਰਹੀ ਹੈ।