
ਕੈਨੇਡਾ ਦੇ ਬਰੈਂਪਟਨ ‘ਚ ਪੰਜਾਬੀ ਗਾਇਕਾ ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਦੀ ਗੱਡੀ ਦੀ ਭੰਨ ਤੋੜ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੰਬੰਧੀ ਪੰਜਾਬੀ ਗਾਇਕ ਜੋੜੀ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦਿਆਂ ਇਸ ਬਾਰੇ ਜਾਣਕਾਰੀ ਦਿੱਤੀ ਹੈ।ਇਹ ਵਾਰਦਾਤ ਉਸ ਵੇਲੇ ਵਾਪਰੀ ਜਦੋਂ ਦੀਪ ਢਿੱਲੋਂ ਬਰੈਂਪਟਨ ‘ਚ ਗੱਡੀ ਰੋਕ ਕੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਲਈ ਗਏ ਸਨ
ਇਸ ਬਾਰੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ, ਚੋਰਾਂ ਨੇ ਥੋੜੇ ਜਿਹੇ ਸਮਾਨ ਵਾਸਤੇ ਸਾਡੀ ਗੱਡੀ ਦੀ ਭੰਨ ਤੋੜ ਕਰ ਦਿੱਤੀ। ਹਾਲਾਂਕਿ ਕਾਰ ‘ਚ ਬਹੁਤਾ ਸਮਾਨ ਨਹੀਂ ਸੀ।