HealthIndia

ਕੈਨੇਡਾ ‘ਚ ਪੰਜਾਬੀ ਨੌਜਵਾਨ ਅਤੇ ਉਸ ਦੀ ਗਰਲਫ੍ਰੈਂਡ ਨੂੰ ਗੋਲੀਆ ਮਾਰ ਕੇ ਭੂੰਨਿਆ

Punjabi youth and his girlfriend shot dead in Canada

Punjabi youth and his girlfriend shot dead in Canada

ਕੈਨੇਡਾ ਦੇ ਸਰੀ ‘ਚ ਹਮਲਾਵਰਾਂ ਨੇ ਪੰਜਾਬੀ ਨੌਜਵਾਨ ਅਤੇ ਉਸ ਦੀ ਗਰਲਫ੍ਰੈਂਡ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਮਲਾਵਰਾਂ ਨੇ ਉਸ ਦੀ ਲਾਲ ਫੋਰਡ ਮਸਟੈਂਗ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੂੰ ਸ਼ੱਕ ਹੈ ਕਿ ਇਹ ਘਟਨਾ ਇੱਕ ਟਾਰਗੈਟਿੰਗ ਕਿਲਿੰਗ ਹਮਲਾ ਸੀ ਅਤੇ ਇਸ ਲਈ ਵਿਸਥਾਰਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਘਟਨਾ ਸੋਮਵਾਰ ਰਾਤ 10.38 ਵਜੇ ਦੇ ਕਰੀਬ ਸਰੀ ਵਿੱਚ 124 ਸਟਰੀਟ ਅਤੇ 88 ਐਵੇਨਿਊ ਨੇੜੇ ਵਾਲਮਾਰਟ ਸਟੋਰ ਦੇ ਸਾਹਮਣੇ ਇੱਕ ਪਾਰਕਿੰਗ ਏਰੀਆ ਵਿੱਚ ਵਾਪਰੀ। ਜਾਣਕਾਰੀ ਅਨੁਸਾਰ, 23 ਸਾਲਾ ਪੰਜਾਬੀ ਮੁੰਡਾ ਅਤੇ 24 ਸਾਲਾ ਕੁੜੀ, ਇੱਕ ਲਾਲ ਸਪੋਰਟਸ ਕਾਰ ਦੇ ਅੰਦਰ ਬੈਠੇ ਸਨ ਜਦੋਂ ਹਮਲਾਵਰਾਂ ਨੇ ਉਨ੍ਹਾਂ ‘ਤੇ  ਕਈ ਗੋਲੀਆਂ ਚਲਾਈਆਂ।

ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚ ਗਈਆਂ। ਉਨ੍ਹਾਂ ਨੇ ਪੀੜਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਦੋਵਾਂ ਦੀ ਗੰਭੀਰ ਸੱਟਾਂ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ।

Back to top button