ਐਡਮਿੰਟਨ/ ਅਮਨ ਨਾਗਰਾ /
ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿਚ ਵਸਦੇ ਪ੍ਰਿਤਪਾਲ ਸਿੰਘ ਚਹਿਲ ਨੂੰ ਯਕੀਨ ਹੀ ਨਾ ਆਇਆ ਜਦੋਂ ਇਕ ਸਟੋਰ ਦੇ ਮੁਲਾਜ਼ਮ ਨੇ 17 ਮਿਲੀਅਨ ਡਾਲਰ ਦੀ ਲਾਟਰੀ ਨਿਕਲਣ ਬਾਰੇ ਦੱਸਿਆ। ਪ੍ਰਿਤਪਾਲ ਸਿੰਘ ਚਹਿਲ ਨੇ ਅੱਠ ਵਾਰ ਆਪਣੀ ਲਾਟਰੀ ਟਿਕਟ ਸਕੈਨ ਕਰਵਾਈ ਅਤੇ ਇਸ ਬਾਅਦ ਯਕੀਨ ਆਇਆ ਕਿ 100 ਕਰੋੜ ਰੁਪਏ ਉਸ ਦੀ ਜੇਬ ਵਿਚ ਆ ਚੁੱਕੇ ਹਨ।
ਪ੍ਰਿਤਪਾਲ ਸਿੰਘ ਚਹਿਲ ਨੇ 30 ਜੁਲਾਈ ਨੂੰ ਕੱਢੇ ਗਏ ਲੋਟੋ 6/49 ਡਰਾਅ ਦਾ ਜੈਕਪਾਟ ਜਿੱਤਿਆ। ਪ੍ਰਿਤਪਾਲ ਸਿੰਘ ਨੇ ਐਡਮਿੰਟਨ ਦੇ ਵਾਟ ਕਾਮਨ ਸਾਊਥ ਵੈਸਟ ਵਿਖੇ ਸਥਿਤ ਸ਼ੌਪਰਜ਼ ਡਰੱਗ ਮਾਰਟ ਤੋਂ ਬਿਲਕੁਲ ਡਰਾਅ ਵਾਲੇ ਦਿਨ ਹੀ ਟਿਕਟ ਖਰੀਦੀ ਸੀ ਅਤੇ ਉਸ ਦੇ ਟਿਕਟ ਦੇ ਛੇ ਨੰਬਰ ਮੇਲ ਖਾ ਗਏ। ਪ੍ਰਿਤਪਾਲ ਸਿੰਘ ਚਹਿਲ ਨੇ ਸਭ ਤੋਂ ਪਹਿਲਾਂ ਸੈਲ ਚੈਕਰ ‘ਤੇ ਲਾਟਰੀ ਦਾ ਨਤੀਜਾ ਦੇਖਿਆ ਪਰ ਕੁਝ ਸਮਝ ਨਾ ਆਇਆ। ਇਸ ਮਗਰੋਂ ਉਹ ਇਕ ਸਥਾਨਕ ਸਟੋਰ ‘ਤੇ ਗਏ ਅਤੇ ਟਿਕਟ ਸਕੈਨ ਕਰਵਾਈ। ਲਾਟਰੀ ਸਕੈਨ ਕਰਨ ਵਾਲਾ ਮੁਲਾਜ਼ਮ ਵੀ 17 ਮਿਲੀਅਨ ਡਾਲਰ ਦੀ ਇਨਾਮੀ ਰਕਮ ਦੇਖ ਕੇ ਹੱਕਾ ਬੱਕਾ ਰਹਿ ਗਿਆ। ਇਨਾਮੀ ਰਕਮ ਦੀ ਵਰਤੋਂ ਬਾਰੇ ਪੁੱਛੇ ਜਾਣ ‘ਤੇ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਸਾਦਗੀ ਨਾਲ ਜ਼ਿੰਦਗੀ ਬਿਤਾਉਣ ਵਾਲਾ ਇਨਸਾਨ ਹੈ