Punjabcanada, usa ukVideoWorld
ਕੈਨੇਡਾ ‘ਚ ਮਰਹੂਮ PM ਇੰਦਰਾ ਗਾਂਧੀ ਦੀ ਸਿੱਖ ਬਾਡੀਗਾਰਡਸ ਵਲੋਂ ਹੱਤਿਆ ਨੂੰ ਦਰਸਾਉਂਦੀ ਕੱਢੀ ਝਾਂਕੀ, ਵੇਖੋ ਵੀਡੀਓ
ਕੈਨੇਡਾ ਦੇ ਬਰੈਂਪਟਨ ਵਿੱਚ 4 ਜੂਨ ਨੂੰ ਇੱਕ ਪਰੇਡ ਮਾਰਚ ਕੱਢਿਆ ਗਿਆ ਜਿਸ ਵਿੱਚ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਨੂੰ ਦਰਸਾਉਂਦੀ ਇੱਕ ਝਾਂਕੀ ਪ੍ਰਦਰਸ਼ਿਤ ਕੀਤੀ ਗਈ। ਦੱਸ ਦਈਏ ਕਿ ਇਸ ਝਾਂਕੀ ਵਿੱਚ ਉਨ੍ਹਾਂ ਸਿੱਖ ਬਾਡੀਗਾਰਡਸ ਵੀ ਦਿਖਾਏ ਗਏ।
ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 31 ਅਕਤੂਬਰ 1984 ਨੂੰ ਨਵੀਂ ਦਿੱਲੀ ਵਿੱਚ ਹੱਤਿਆ ਕਰ ਦਿੱਤੀ ਗਈ ਸੀ।
ਓਪਰੇਸ਼ਨ ਬਲੂਸਟਾਰ (ਜੋ ਕਿ ਭਾਰਤੀ ਫੌਜ ਵਲੋਂ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਤੋਂ ਸਿੱਖ ਖਾੜਕੂਆਂ ਨੂੰ ਬਾਹਰ ਕੱਢਣ ਲਈ ਕੀਤਾ ਗਿਆ ਸੀ) ਕਰਕੇ ਸਿੱਖ ਭਾਈਚਾਰੇ ਵਿੱਚ ਗੁੱਸਾ ਸੀ, ਕਿਉਂਕਿ ਹਰਿਮੰਦਰ ਸਾਹਿਬ ਸਿੱਖ ਧਰਮ ਦਾ ਸਭ ਤੋਂ ਪਵਿੱਤਰ ਸਥਾਨ ਹੈ। ਇਸ ਕਰਕੇ ਕੁਝ ਮਹੀਨਿਆਂ ਬਾਅਦ ਇੰਦਰਾ ਗਾਂਧੀ ਦੇ ਸਿੱਖ ਬਾਡੀਗਾਰਡਸ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ।