ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਤੋਂ ਵੈਨਕੂਵਰ ਲਈ ਨਿਕਲੇ 45 ਯਾਤਰੀ ਦੇਰ ਰਾਤ ਦਿੱਲੀ ਏਅਪਰੋਟ ‘ਤੇ ਫਸ ਗਏ। ਦਰਅਸਲ ਅੰਮ੍ਰਿਤਸਰ ਤੋਂ ਦਿੱਲੀ ਲੈ ਜਾਣ ਵਾਲੀ ਏਅਰ ਵਿਸਤਾਰਾ ਦੀ ਫਲਾਈਟ ਤਕਰੀਬਨ 40 ਮਿੰਟ ਲੇਟ ਹੋ ਗਈ। ਜਿਸ ਦੇ ਚਲਦਿਆਂ ਕੈਥੇ ਪੈਸੀਫਿਕ ਦੀ ਕਨਕੈਟਿਡ ਫਲਾਈਟ ਨੇ ਯਾਤਰੀਆਂ ਨੂੰ ਵੈਨਕੂਵਰ ਲੈ ਜਾਣ ਤੋਂ ਮਨ੍ਹਾਂ ਕਰ ਦਿੱਤਾ।
ਅੰਮ੍ਰਿਤਸਰ ਤੋਂ 45 ਦੇ ਕਰੀਬ ਯਾਤਰੀ ਏਅਰ ਵਿਸਤਾਰਾ ਦੀ ਫਲਾਈਟ ਰਾਹੀਂ ਦਿੱਲੀ ਲਈ ਰਵਾਨਾ ਹੋਏ। ਇਨ੍ਹਾਂ ਯਾਤਰੀਆਂ ਨੂੰ ਕੈਥੇ ਪੈਸੀਫਿਕ ਦੀ ਕਨੈਕਟਿਡ ਫਲਾਈਟ ਫੜਨੀ ਸੀ, ਜਿਸ ਨੇ ਰਾਤ ਤਕਰੀਬਨ 7 ਵਜੇ ਵੈਨਕੂਵਰ ਲਈ ਰਵਾਨਾ ਹੋਣਾ ਸੀ। ਲੇਕਿਨ ਵਿਸਤਾਰਾ ਦੀ ਫਲਾਈਟ ਨੇ ਅੱਧਾ ਘੰਟਾ ਦੇਰੀ ਨਾਲ ਉਡਾਣ ਭਰੀ। ਜਿਸ ਤੋਂ ਬਾਅਦ ਯਾਤਰੀਆਂ ਨੂੰ ਦਿੱਲੀ ਪੁੱਜਣ ਅਤੇ ਅਗਲੀ ਕਨੈਕਟਿਡ ਫਲਾਈਟ ਦੇ ਨਾਲ ਸੰਪਰਕ ਕਰਨ ਵਿਚ ਸਮਾਂ ਲੱਗ ਗਿਆ।