ਕੈਨੇਡਾ ਵਿਖੇ ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਵਿੱਚ ਹੋਏ ਭਿਆਨਕ ਹਮਲੇ ਲਈ ਲੋੜੀਂਦੇ ਚਾਰ ਪੰਜਾਬੀਆਂ ਦਾ ਪਤਾ ਲਗਾਉਣ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਹੈ। ਸ਼ੁੱਕਰਵਾਰ, 8 ਸਤੰਬਰ ਨੂੰ ਲਗਭਗ 1:20 ਵਜੇ ਪੀੜਤ ਬਰੈਂਪਟਨ ਦੇ ਮੈਕਲਾਫਲਿਨ ਰੋਡ ਅਤੇ ਰੇ ਲੌਸਨ ਬੁਲੇਵਾਰਡ ਦੇ ਖੇਤਰ ਵਿੱਚ ਮੌਜੂਦ ਸੀ। ਇਨ੍ਹਾਂਨੌਜਵਾਨਾਂ ‘ਤੇ ਉਸ ਦੀ ਕੁੱਟ ਮਾਰ ਕਰਨ ਦੇ ਇਲਜ਼ਾਮ ਲਗਾਏ ਗਏ ਹਨ ਤੇ ਕਿਹਾ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਇਹ ਇਲਾਕਾ ਛੱਡ ਕੇ ਭੱਜ ਗਏ। ਪੀੜਤ ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ।
ਪੀਲ ਪੁਲਿਸ ਵੱਲੋਂ ਇਨ੍ਹਾਂ ਨੌਜਵਾਨਾਂ ਦੀਆਂ ਤਸਵੀਰਾਂ ਸਾਂਝੀਆਂ ਗਈਆਂ ਹਨ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਚਾਰੋਂ ਨੌਜਵਾਨ 22 ਤੋਂ 40 ਸਾਲ ਦੀ ਉਮਰ ਦੇ ਦੱਸਿਆ ਜਾ ਰਹੇ ਹਨ। ਜਿਨ੍ਹਾਂ ਵਿੱਚ 22 ਸਾਲਾ ਆਫਤਾਬ ਗਿੱਲ, 22 ਸਾਲਾ ਹਰਮਨਦੀਪ ਸਿੰਘ, 25 ਸਾਲਾ ਜਤਿੰਦਰ ਸਿੰਘ ਅਤੇ 30 ਸਾਲਾ ਸਤਨਾਮ ਸਿੰਘ ਸ਼ਾਮਿਲ ਹਨ।