
ਮਹੀਨਾ ਪਹਿਲਾਂ ਪੜ੍ਹਾਈ ਕਰਨ ਕੈਨੇਡਾ ਆਈ ਨੌਜਵਾਨ ਲੜਕੀ ਵੱਲੋ ਖੁਦਕਸ਼ੀ ਕਰਨ ਦੀ ਬੇਹੱਦ ਹੀ ਮੰਦਭਾਗੀ ਖ਼ਬਰ ਹੈ। ਖੁਸ਼ਨੀਤ ਕੌਰ (20) ਸਿਰਫ ਮਹੀਨਾ ਪਹਿਲਾ ਹੀ ਕੈਨੇਡਾ ਆਈ ਸੀ । ਹਾਲਾਤਾਂ ਨਾਲ ਲੜਨ ਜਾਂ ਕਿਸੇ ਨਾਲ ਦਿਲ ਦੀ ਗੱਲ ਕਹਿਣ ਦੀ ਬਜਾਏ ਖੁਸ਼ਨੀਤ ਨੇ ਮੌਤ ਨੂੰ ਗਲ ਲਾ ਲਿਆ। ਖੁਸ਼ਨੀਤ ਕੌਰ ਭਾਰਤ ਦੇ ਉੱਤਰ ਪ੍ਰਦੇਸ਼ ਨਾਲ ਸਬੰਧਤ ਸੀ ਤੇ ਬਰੈਂਪਟਨ ਚ ਰਹਿ ਰਹੀ ਸੀ।