
ਕੈਨੇਡਾ ਵਿਚ ਇਕ ਪੰਜਾਬੀ ਕੁੜੀ ਲਾਪਤਾ ਹੋ ਗਈ ਹੈ। ਕੈਨੇਡਾ ਦੇ ਸ਼ਹਿਰ ਸਰੀ ਤੋਂ ਪਿਛਲੇ 5 ਦਿਨਾਂ ਤੋਂ ਇਕ ਪੰਜਾਬੀ ਲੜਕੀ ਲਾਪਤਾ ਦੱਸੀ ਜਾ ਰਹੀ ਹੈ। ਜਿਸ ਕਾਰਨ ਮਾਪਿਆਂ ਦਾ ਚਿੰਤਾ ਨਾਲ ਬੁਰਾ ਹਾਲ ਹੈ।
ਦੱਸ ਦੇਈਏ ਕਿ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਲੋਕਾਂ ਤੋਂ ਮਦਦ ਦੀ ਮੰਗ ਕੀਤੀ ਹੈ। ਲਾਪਤਾ ਹੋਈ ਕੁੜੀ ਦੀ ਪਛਾਣ ਨਵਦੀਪ ਕੌਰ ਉਮਰ 28 ਸਾਲਾ ਵਜੋਂ ਹੋਈ ਹੈ। ਜਿਸ ਨੂੰ ਆਖਰੀ ਵਾਰ 22 ਫਰਵਰੀ ਨੂੰ ਰਾਤ 10.30 ਵਜੇ ਸਰੀ 123ਵੀਂ ਸਟ੍ਰੀਟ ਦੇ 7800 ਬਲਾਕ ਵਿਚ ਦੇਖਿਆ ਗਿਆ ਸੀ।
ਆਰਸੀਐੱਮਪੀ ਨੇ ਨਵਦੀਪ ਕੌਰ ਦੀ ਫੋਟੋ ਵੀ ਜਾਰੀ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਨਵਦੀਪ ਕੌਰ ਦੀ ਹਾਈਟ 5′-5” ਹੈ ਅਤੇ ਉਸ ਦਾ ਭਾਰ 57 ਕਿਲੋ ਹੈ। ਉਸ ਦੇ ਵਾਲ ਲੰਬੇ ਤੇ ਕਾਲੇ ਹਨ ਤੇ ਅੱਖਾਂ ਦਾ ਰੰਗ ਭੂਰਾ ਹੈ। ਨਵਦੀਪ ਕੌਰ ਦਾ ਪਰਿਵਾਰ ਉਸ ਲਈ ਚਿਤੰਤ ਹੈ