
ਸ਼ੰਭੂ (Shambhu Border) ਅਤੇ ਖਨੌਰੀ ਸਰਹੱਦ (Khanauri Border) ਕਿਸਾਨਾਂ ਕੋਲੋਂ ਖਾਲੀ ਕਰਵਾਉਣ ਤੋਂ ਬਾਅਦ ਕੈਬਨਿਟ ਮੰਤਰੀ ਲਾਲਜੀਤ ਭੁੱਲਰ (Cabinet Minister Laljit Bhullar) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਲਾਲਜੀਤ ਭੁੱਲਰ ਨੇ ਕਿਹਾ ਕਿ ਮੈਂ ਆਪਣੇ ਸਾਰੇ ਅਹੁਦੇ ਛੱਡ ਕੇ ਕਿਸਾਨਾਂ ਨਾਲ ਧਰਨਾ ਦੇਣ ਨੂੰ ਤਿਆਰ ਹਾਂ। ਕਿਸਾਨ ਮੈਨੂੰ ਦਿੱਲੀ ਵਿੱਚ ਜਗ੍ਹਾ ਦੱਸਣ, ਮੈਂ ਉਸ ਜਗ੍ਹਾ ‘ਤੇ ਉਨ੍ਹਾਂ ਦੀਆਂ ਮੰਗਾਂ ਦੇ ਸਮਰਥਨ ਵਿੱਚ ਕੇਂਦਰ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨ ਲਈ ਉਨ੍ਹਾਂ ਨਾਲ ਬੈਠਣ ਲਈ ਤਿਆਰ ਹਾਂ।ਸਾਡੀ ਲੜਾਈ ਕੇਂਦਰ ਨਾਲ ਹੈ, ਫਿਰ ਪੰਜਾਬ ਦੀਆਂ ਸੜਕਾਂ ਕਿਉਂ ਬੰਦ ਹਨ, ਪੰਜਾਬ ਦਾ ਵਿਕਾਸ ਨਾ ਰੋਕਣ ਕਿਸਾਨ।