
ਪੰਜਾਬ ਵਿੱਚ ਬਹੁਮਤ ਨਾਲ ਸਰਕਾਰ ਲੈਕੇ ਆਈ ਆਮ ਆਦਮੀ ਪਾਰਟੀ ਸੀਐੱਮ ਭਗਵੰਤ ਮਾਨ ਦੀ ਕਾਰਗੁਜ਼ਾਰੀ ਹੇਠ ਭਾਵੇਂ 6 ਮਹੀਨੇ ਅੰਦਰ ਪੰਜਾਬ ਦੀ ਨੁਹਾਰ ਬਦਲਣ ਦੀ ਗੱਲ ਕਰ ਰਹੀ ਹੈ।
ਪਰ ਇੰਨ੍ਹਾਂ ਤਮਾਮ ਦਾਅਵਿਆਂ ਦੀ ਪੋਲ੍ਹ ਲੁਧਿਆਣਾ ਵਿਖੇ ਪਹੁੰਚੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਖੁੱਦ ਹੀ ਖੋਲ੍ਹ ਦਿੱਤੀ।
ਦਰਅਸਲ ਇੰਦਰਬੀਰ ਨਿੱਜਰ ਨੂੰ ਲੁਧਿਆਣਾ ਵਿਖੇ ਪੱਤਰਕਾਰ ਨੇ ਜਦੋਂ ਅਫਸਰ ਸ਼ਾਹੀ ਦੇ ਅੜਿੱਕੇ ਅਤੇ noc online ਸ਼ੁਰੂ ਨਾ ਹੋਣ ਨੂੰ ਲੈਕੇ ਸਵਾਲ ਪੁੱਛਿਆ ਤਾਂ ਮੰਤਰੀ ਨਿੱਜਰ ਨੇ ਕਿਹਾ ਕਿ ਮੈਂ ਸਾਫ ਮੰਨਦਾ ਹਾਂ ਕਿ ਪੰਜਾਬ ਸਰਕਾਰ ਜਿਸ ਤਰ੍ਹਾਂ ਸੂਬੇ ਵਿੱਚ ਕੰਮ ਕਰਨਾ ਚਾਹੁੰਦੀ ਸੀ ਉਸ ਤਰੀਕੇ ਨਾਲ ਨਹੀਂ ਹੋ ਰਿਹਾ।
ਕੈਬਨਿਟ ਮੰਤਰੀ ਇੰਦਰਬੀਰ ਨਿੱਝਰ ਨੇ ਕਿਹਾ ਸਾਡੀ ਸਰਕਾਰ ਤੋਂ ਨਹੀਂ ਹੋ ਰਿਹਾ ਕੰਮ, ਸਰਕਾਰ ਨੇ ਜੋ ਸੋਚਿਆ ਸੀ ਉਸ ਨੂੰ ਨਹੀਂ ਚਾੜ੍ਹ ਸਕੇ ਨੇਪਰੇਉਨ੍ਹਾਂ ਕਿਹਾ ਕਿ ਬਹੁਤ ਸਾਰੇ ਮੁਲਾਜ਼ਮ ਕੰਪਿਉਟਰ (Employees unfamiliar with computers ) ਅਤੇ ਡਿਜੀਟਲ ਦੁਨੀਆਂ ਤੋਂ ਅਣਜਾਣ ਹਨ ਇਸ ਲਈ ਉਨ੍ਹਾਂ ਨੂੰ ਸਿਖਾਉਣਾ ਪੈ ਰਿਹਾ ਹੈ ਜਿਸ ਕਾਰਣ ਲੋਕਾਂ ਦੇ ਕੰਮ ਦੇਰੀ ਨਾਲ ਹੋ ਰਹੇ ਹਨ ਅਤੇ ਤਮਾਮ ਮੁਸ਼ਕਿਲਾਂ ਆ ਰਹੀਆਂ ਹਨ।