
ਲੁਧਿਆਣਾ ਵਿਚ ਕੋਰਟ ਕੰਪਲੈਕਸ ਵਿਚ ਧਮਾਕੇ ਦੇ ਮਾਮਲੇ ਵਿਚ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ ਨੂੰ ਐਨਆਈਏ ਨੇ ਵਾਂਟੇਡ ਕਰਾਰ ਦੇ ਦਿੱਤਾ ਹੈ। ਐਨਆਈਏ ਨੇ ਹੈਪੀ ਮਲੇਸ਼ੀਆ ਦੇ ਪੋਸਟਰ ਅਤੇ ਇਸ਼ਤਿਹਾਰ ਛਪਾ ਦਿੱਤੇ ਹਨ। ਇਨ੍ਹਾਂ ਪੋਸਟਰਾਂ ਵਿਚ ਐਨਆਈਏ ਦੇ ਅਧਿਕਾਰੀਆਂ ਦੇ ਨੰਬਰ ਅਤੇ ਵੱਟਸਐਪ ਨੰਬਰ ਹਨ।
ਪੋਸਟਰ ਵਿਚ ਲਿਖਿਆ ਹੈ ਕਿ ਮੁਲਜ਼ਮ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ਦੇ ਬਾਰੇ ਵਿਚ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 10 ਲੱਖ ਰੁਪਏ ਇਨਾਮ ਦਿੱਤਾ ਜਾਵੇਗਾ। ਸੂਚਨਾ ਦੇਣ ਵਾਲੇ ਦਾ ਨਾਂ ਵੀ ਜਨਤਕ ਨਹੀਂ ਹੋਣ ਦਿੱਤਾ ਜਾਵੇਗਾ। ਦੱਸ ਦੇਈਏ ਕਿ ਮੁਲਜ਼ਮ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ, ਪਿੰਡ ਮੇਂਦੀ ਕਲਾਂ , ਅਜਨਾਲਾ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਕਿ ਇਸ ਸਮੇਂ ਮੁਲਜ਼ਮ ਮਲੇਸ਼ੀਆ ਵਿਚ ਹੈ।
ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿਚ ਦੁਪਹਿਰ 12.25 ਵਜੇ ਹੋਏ ਬੰਬ ਧਮਾਕੇ ਵਿਚ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਧਮਾਕੇ ਵਿਚ ਇੱਕ ਆਦਮੀ ਦੀ ਮੌਤ ਹੋ ਗਈ। ਜਦ ਕਿ 6 ਹੋਰ ਜ਼ਖ਼ਮੀ ਹੋ ਗਏ ਸੀ।