JalandharPunjab

ਜਲੰਧਰ ਦੀ 8ਵੀਂ ਜਮਾਤ ਦੀ ਧੀ ਨੇ ‘ਕੌਣ ਬਣੇਗਾ ਕਰੋੜਪਤੀ’ ‘ਚ ਜਿੱਤੇ 50 ਲੱਖ

ਜਲੰਧਰ ਕੇਂਦਰਿਆ ਵਿਦਿਆਲਿਆ ਦੀ 8ਵੀਂ ਜਮਾਤ ਦੀ ਵਿਦਿਆਰਥਣ ਜਪਸਿਮਰਨ ‘ਕੌਣ ਬਣੇਗਾ ਕਰੋੜਪਤੀ ਸੀਜ਼ਨ-14 ਜੂਨੀਅਰ’ ‘ਚ 50 ਲੱਖ ਜਿੱਤੀ ਹੈ। ਸੂਰਾਨਸੀ ਦੀ ਰਹਿਣ ਵਾਲੀ 14 ਸਾਲਾ ਜਪਸਿਮਰਨ ਦੇ ਪਿਤਾ ਬਲਜੀਤ ਸਿੰਘ ਰੇਲਵੇ ‘ਚ ਇੰਜੀਨੀਅਰ ਅਤੇ ਮਾਂ ਗੁਰਵਿੰਦਰ ਸਰਕਾਰੀ ਪ੍ਰਾਈਮਰੀ ਸਕੂਲ ਮੁਸਤਫਾਪੁਰ ‘ਚ ਅਧਿਆਪਕ ਹਨ। ਜਪਸਿਮਰਨ ਨੇ ਕਿਹਾ ਕਿ ਮਾਤਾ-ਪਿਤਾ ਦੋਵੇਂ ਹੀ ਨੌਕਰੀਪੇਸ਼ਾ ਨਾਲ ਜੁੜੇ ਹੋਏ ਹੋਣ ਕਾਰਨ ਉਸ ਦਾ ਜ਼ਿਆਦਾ ਸਮੇਂ ਦਾਦੀ ਮਨਜੀਤ ਕੌਰ ਨਾਲ ਬੀਤਿਆ ਹੈ।

ਇਹੀ ਕਾਰਨ ਹੈ ਕਿ ਉਹ ਦਾਦੀ ਨੂੰ ਹੀ ਪਹਿਲੀ ਮਾਂ ਮੰਨਦੀ ਹੈ ਕਿਉਂਕਿ ਉਨ੍ਹਾਂ ਨੇ ਹੀ ਉਸ ਨੂੰ ਸਭ ਕੁੱਝ ਸਿਖਾਇਆ ਹੈ। ਉਹ ਪਹਿਲਾਂ ਰੋਜ਼ਾਨਾ ਦਾਦੀ ਨਾਲ ਗੁਰਦੁਆਰਾ ਸਾਹਿਬ ਜਾਂਦੀ ਸੀ। ਜਦ ਤੋਂ ਦਾਦੀ ਦੇ ਗੋਢਿਆਂ ‘ਚ ਦਰਦ ਰਹਿਣ ਲੱਗਾ, ਉਦੋਂ ਤੋਂ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਤਕ ਜਾਣ ‘ਚ ਮੁਸ਼ਕਲ ਆਉਂਦੀ ਹੈ। ਹੁਣ ਦਾਦੀ ਸਿਰਫ ਗੁਰਪੁਰਬ ਦੇ ਦਿਨਾਂ ‘ਚ ਹੀ ਗੁਰਦੁਆਰਾ ਸਾਹਿਬ ਜਾ ਪਾਉਂਦੀ ਹੈ। ਉਹ ਚਾਹੁੰਦੀ ਹੈ ਕਿ ਦਾਦੀ ਪਹਿਲਾਂ ਦੀ ਤਰ੍ਹਾਂ ਹੀ ਗੁਰਦੁਆਰੇ ਰੋਜ਼ ਉਸ ਦੇ ਨਾਲ ਜਾਵੇ। ਇਸ ਲਈ ਉਹ ਜਿਤੀ ਹੋਈ ਰਾਸ਼ੀ ਤੋਂ ਦਾਦੀ ਦੇ ਗੋਢਿਆਂ ਦਾ ਇਲਾਜ ਕਰਵਾਏਗੀ। ਬਾਕੀ ਬਚੀ ਹੋਈ ਰਾਸ਼ੀ ਪੜਾਈ ਲਈ ਰਖੇਗੀ।

Leave a Reply

Your email address will not be published.

Back to top button