India
ਕੌਮੀ ਮਾਰਗ 'ਤੇ ਤੜਕਸਾਰ ਟਰੱਕ ਅਤੇ ਵੈਨ ਦੀ ਭਿਆਨਿਕ ਟੱਕਰ, 12 ਸਾਲਾ ਲੜਕੀ, 3 ਮਹਿਲਾਵਾਂ ਸਣੇ 10 ਲੋਕਾਂ ਦੀ ਮੌਤ
ਕੌਮੀ ਮਾਰਗ 'ਤੇ ਤੜਕਸਾਰ ਟਰੱਕ ਅਤੇ ਵੈਨ ਦੀ ਭਿਆਨਿਕ ਟੱਕਰ, 12 ਸਾਲਾ ਲੜਕੀ, 3 ਮਹਿਲਾਵਾਂ ਸਣੇ 10 ਲੋਕਾਂ ਦੀ ਮੌਤ

ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਮੁੰਬਈ-ਗੋਆ ਕੌਮੀ ਮਾਰਗ ‘ਤੇ ਅੱਜ ਸਵੇਰੇ ਤੇਜ਼ ਰਫ਼ਤਾਰ ਟਰੱਕ ਅਤੇ ਵੈਨ ਦੀ ਟੱਕਰ ਕਾਰਨ ਦਸ ਜਣਿਆਂ ਦੀ ਮੌਤ ਹੋ ਗਈ। ਰਤਨਾਗਿਰੀ ਜ਼ਿਲ੍ਹੇ ਦੇ ਐੱਸਪੀ ਸੋਮਨਾਥ ਘੜਗੇ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ ਪੌਣੇ ਪੰਜ ਵਜੇ ਰਾਏਗੜ੍ਹ ਦੇ ਰੇਪੋਲੀ ਪਿੰਡ ਨੇੜੇ ਵਾਪਰਿਆ। ਵੈਨ ਵਿੱਚ ਸਵਾਰ ਸਾਰੇ ਆਪਸ ‘ਚ ਰਿਸ਼ਤੇਦਾਰ ਸਨ, ਜੋ ਗੁਹਾਗਰ ਸ਼ਹਿਰ ਵੱਲ ਜਾ ਰਹੇ ਸਨ, ਜਦਕਿ ਟਰੱਕ ਮੁੰਬਈ ਵੱਲ ਜਾ ਰਿਹਾ ਸੀ।
ਪੀੜਤ ਗੁਹਾਗਰ ਨੇੜਲੇ ਹੇਦਵੀ ਪਿੰਡ ਦੇ ਰਹਿਣ ਵਾਲੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੌਰਾਨ ਮਰਨ ਵਾਲੇ ਦਸ ਜਣਿਆਂ ਵਿੱਚ ਇੱਕ ਬਾਰਾਂ ਸਾਲਾ ਲੜਕੀ ਅਤੇ ਤਿੰਨ ਮਹਿਲਾਵਾਂ ਵੀ ਸ਼ਾਮਲ ਹਨ, ਜਦਕਿ ਇੱਕ ਚਾਰ ਸਾਲਾ ਬੱਚੇ ਨੇ ਹਸਪਤਾਲ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।