IndiapoliticalPunjab

ਅੱਜ ਤੋਂ ਸ਼ਰਾਬ ਦੇ ਪ੍ਰਾਈਵੇਟ ਠੇਕੇ ਹੋ ਜਾਣਗੇ ਬੰਦ! ਹੁਣ ‘ਆਪ’ ਸਰਕਾਰ ਖੁਦ ਵੇਚੇਗੀ ਸ਼ਰਾਬ

ਦਿੱਲੀ ‘ਚ ਅੱਜ ਤੋਂ ਸ਼ਰਾਬ ਦੇ ਪ੍ਰਾਈਵੇਟ ਠੇਕੇ ਬੰਦ ਹੋ ਜਾਣਗੇ। ਇਨ੍ਹਾਂ ਦੀ ਥਾ ਹੁਣ ‘ਆਪ’ ਸਰਕਾਰ ਖੁਦ ਸ਼ਰਾਬ ਵੇਚੇਗੀ।  ਵੀਰਵਾਰ ਤੋਂ ਦਿੱਲੀ ਸਰਕਾਰ ਦੇ 300 ਤੋਂ ਵੱਧ ਵਿਕਰੀ ਕੇਂਦਰ ਨਿੱਜੀ ਸ਼ਰਾਬ ਦੇ ਠੇਕਿਆਂ ਦੀ ਥਾਂ ਲੈਣਗੇ। ਆਬਕਾਰੀ ਨੀਤੀ 2021-22 ਦੀ ਬਜਾਏ ਹੁਣ ਪੁਰਾਣੀ ਪ੍ਰਣਾਲੀ ਨੂੰ ਬਹਾਲ ਕੀਤਾ ਜਾ ਰਿਹਾ ਹੈ ਤੇ ਇਹ ਬਦਲਾਅ ਵੀਰਵਾਰ ਤੋਂ ਲਾਗੂ ਹੋ ਜਾਵੇਗਾ। 

ਦੱਸ ਦਈਏ ਕਿ ਦਿੱਲੀ ਵਿੱਚ ਇਸ ਸਮੇਂ 250 ਨਿੱਜੀ ਸ਼ਰਾਬ ਠੇਕੇ ਹਨ, ਜਿਨ੍ਹਾਂ ਨੂੰ ਹੁਣ ਵਾਪਸ ਲਈ ਗਈ ਆਬਕਾਰੀ ਨੀਤੀ 2021-22 ਤਹਿਤ ਲਾਇਸੈਂਸ ਦਿੱਤੇ ਗਏ ਸਨ। ਆਬਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਹੋਰ ਠੇਕੇ ਖੁੱਲ੍ਹਣ ਨਾਲ ਸਤੰਬਰ ਦੇ ਪਹਿਲੇ ਹਫ਼ਤੇ ਤੋਂ ਸ਼ਰਾਬ ਦੀ ਸਪਲਾਈ ਵਿੱਚ ਸੁਧਾਰ ਹੋਵੇਗਾ।

ਇਸ ਦੀ ਪੁਸ਼ਟੀ ਕਰਦਿਆਂ ਦਿੱਲੀ ਦੇ ਸੀਨੀਅਰ ਆਬਕਾਰੀ ਅਧਿਕਾਰੀ ਨੇ ਕਿਹਾ, “ਇਸ ਸਮੇਂ ਲਗਪਗ 250 ਪ੍ਰਾਈਵੇਟ ਠੇਕੇ ਹਨ, ਜਿਨ੍ਹਾਂ ਦੀ ਥਾਂ 300 ਤੋਂ ਵੱਧ ਸਰਕਾਰੀ ਦੁਕਾਨਾਂ ਲੈਣਗੀਆਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਠੇਕਿਆਂ ਦੀ ਗਿਣਤੀ ਵਧੇਗੀ ਕਿਉਂਕਿ ਦਿੱਲੀ ਸਰਕਾਰ ਵੱਲੋਂ ਅਜਿਹੀਆਂ 500 ਦੁਕਾਨਾਂ ਖੋਲ੍ਹਣ ਦੀ ਯੋਜਨਾ ਹੈ।

ਦੱਸ ਦਈਏ ਕਿ ਸ਼ਰਾਬ ਨੀਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਵਾਦ ਵਿੱਚ ਘਿਰ ਗਈ ਹੈ। ਇਸ ਨੂੰ ਲੈ ਕੇ ਡਿਪਟੀ ਮੁੱਖ ਮੰਤਰੀ ਮਨੀਸ਼ ਸ਼ਿਸ਼ੋਦੀਆ ਖਿਲਾਫ ਸੀਬੀਆਈ ਜਾਂਚ ਚੱਲ ਰਹੀ ਹੈ। ਬੀਜੇਪੀ ਸਣੇ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਸਰਕਾਰ ਨੇ ਸ਼ਰਾਬ ਨੀਤੀ ਰਾਹੀਂ ਵੱਡਾ ਘਪਲਾ ਕੀਤਾ ਹੈ। 

ਅਕਾਲੀ ਦਲ ਨੇ ਰਾਜਪਾਲ ਤੋਂ ਪੰਜਾਬ ‘ਚ ਸ਼ਰਾਬ ਨੀਤੀ ‘ਚ ਘਪਲੇ ਦੀ ਜਾਂਚ ਈਡੀ ਅਤੇ ਸੀਬੀਆਈ ਕਰਾਉਣ ਦੀ ਕੀਤੀ ਮੰਗ

 

  • ਸੁਖਬੀਰ ਨੇ ਕਿਹਾ- 500 ਕਰੋੜ ਦਾ ਸ਼ਰਾਬ ਘੋਟਾਲਾ ਹੋਇਆ

 ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਆਬਕਾਰੀ ਨੀਤੀ ਨੂੰ ਲੈ ਕੇ ਸਿਆਸੀ ਜੰਗ ਤੇਜ਼ ਹੋ ਗਈ ਹੈ। ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਆਗੂਆਂ ਨੇ ਅੱਜ ਰਾਜਪਾਲ ਬੀ.ਐੱਲ. ਪੁਰੋਹਿਤ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਰਾਜਪਾਲ ਨੂੰ ਮਿਲ ਕੇ ਬੇਨਤੀ ਕੀਤੀ ਹੈ ਕਿ ਐੱਲ.ਜੀ. ਨੇ ਦਿੱਲੀ ਵਿੱਚ ਸ਼ਰਾਬ ਘੁਟਾਲੇ ਦੀ ਜਾਂਚ ਕਾਰਵਾਈ ਹੈ ਅਤੇ ਸਬੂਤ ਮਿਲਣ ’ਤੇ ਸੀਬੀਆਈ ਨੇ ਕੇਸ ਦਰਜ ਕਰ ਲਿਆ। ਜਿਥੇ ਦਿੱਲੀ ‘ਚ ਸ਼ਰਾਬ ਨੀਤੀ ‘ਚ ਕਰੋੜਾਂ ਦਾ ਘਪਲਾ ਹੋਇਆ ਸੀ, ਉਵੇਂ ਹੀ ਪੰਜਾਬ ਵਿੱਚ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸੀਬੀਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਜਾਂਚ ਕਰਵਾਈ ਜਾਵੇ।

ਸੁਖਬੀਰ ਬਾਦਲ ਨੇ ‘ਆਪ’ ਸਰਕਾਰ ਨੂੰ ਪੁੱਛੇ ਏਹ ਸਵਾਲ

  • ਥੋਕ ਵਿਕਰੇਤਾ ਦਾ ਮੁਨਾਫਾ 5% ਤੋਂ ਵਧ ਕੇ 10% ਹੋ ਗਿਆ ਹੈ। ਇਹ ਵਧਿਆ ਹੋਇਆ ਲਾਭ ਤੁਹਾਡੇ ਖਾਤੇ ਵਿੱਚ ਚਲਾ ਗਿਆ। ਥੋਕ ਵਿਕਰੇਤਾ ਦਾ ਮੁਨਾਫਾ ਕਿਉਂ ਵਧਿਆ ?
  • ਪੰਜਾਬ ਆਬਕਾਰੀ ਦੇ ਵਿੱਤ ਕਮਿਸ਼ਨਰ ਅਤੇ ਆਬਕਾਰੀ ਕਮਿਸ਼ਨਰ ਦਿੱਲੀ ‘ਚ ਮਨੀਸ਼ ਸਿਸੋਦੀਆ ਦੇ ਘਰ ਕਿਉਂ ਗਏ ? ਉਨ੍ਹਾਂ ਦੀ ਮੀਟਿੰਗ ਦਿੱਲੀ ਵਿੱਚ ਕਿਉਂ ਹੋਈ ?
  • ਪਹਿਲਾਂ ਪੰਜਾਬ ਵਿੱਚ 100 L1s ਯਾਨੀ ਇੰਨੇ ਥੋਕ ਵਿਕਰੇਤਾ ਸਨ। ਹੁਣ ਇਹ ਕੇਵਲ ਇੱਕ ਆਦਮੀ ਨੂੰ ਕਿਉਂ ਦਿੱਤਾ ਗਿਆ ?

ਸੁਖਬੀਰ ਬਾਦਲ ਨੇ ਇਲਜ਼ਾਮ ਲਾਏ ਕਿ ਦਿੱਲੀ ਅਤੇ ਪੰਜਾਬ ਦੀ ਆਬਕਾਰੀ ਨੀਤੀ ਇੱਕੋ ਟੀਮ ਨੇ ਬਣਾਈ ਸੀ। ਜਦੋਂ ਇਸ ਬਾਰੇ ਦਿੱਲੀ ਵਿੱਚ ਸ਼ਿਕਾਇਤ ਕੀਤੀ ਗਈ ਤਾਂ ਸਰਕਾਰ ਨੇ ਇਸ ਨੂੰ ਰੱਦ ਕਰ ਦਿੱਤਾ।

 

Leave a Reply

Your email address will not be published.

Back to top button