ਸੰਸਦ ਦੀ ਸੁਰੱਖਿਆ ‘ਚ ਵੱਡੀ ਢਿੱਲ ਹੋਈ। ਇਸ ਨੂੰ ਇਸ ਲਈ ਵੀ ਗੰਭੀਰ ਮੰਨਿਆ ਜਾ ਰਿਹਾ ਹੈ ਕਿਉਂਕਿ 22 ਸਾਲ ਪਹਿਲਾਂ ਇਸ ਤਰੀਕ ਨੂੰ ਸੰਸਦ ‘ਤੇ ਵੱਡਾ ਅੱਤਵਾਦੀ ਹਮਲਾ ਹੋਇਆ ਸੀ। ਛੇ ਦਿਨ ਪਹਿਲਾਂ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਵੀ ਸੰਸਦ ‘ਤੇ ਹਮਲੇ ਦੀ ਧਮਕੀ ਦਿੱਤੀ ਸੀ। ਇਸ ਦੇ ਬਾਵਜੂਦ ਦੋ ਨੌਜਵਾਨ ਨਾ ਸਿਰਫ਼ ਸਮੋਕ ਸਟਿਕ ਲੈ ਕੇ ਵਿਜ਼ਟਰ ਗੈਲਰੀ ਤੱਕ ਪੁੱਜੇ, ਸਗੋਂ ਸਦਨ ਵਿੱਚ ਛਾਲ ਮਾਰ ਕੇ ਹਫੜਾ-ਦਫੜੀ ਵੀ ਮਚਾ ਦਿੱਤੀ।
ਬੁੱਧਵਾਰ ਨੂੰ ਸੰਸਦ ‘ਚ ਦੋ ਨੌਜਵਾਨਾਂ ਨੇ ਹਫੜਾ-ਦਫੜੀ ਮਚਾ ਦਿੱਤੀ। ਦਰਸ਼ਕ ਗੈਲਰੀ ਵਿੱਚੋਂ ਛਾਲ ਮਾਰ ਕੇ ਸਦਨ ਵਿੱਚ ਦਾਖ਼ਲ ਹੋ ਕੇ ਆਪਣੀ ਜੁੱਤੀ ਵਿੱਚੋਂ ਕੋਈ ਚੀਜ਼ ਕੱਢ ਲਈ, ਜਿਸ ਕਾਰਨ ਸਦਨ ਵਿੱਚ ਧੂੰਆਂ ਫੈਲ ਗਿਆ। ਬਾਅਦ ‘ਚ ਸੰਸਦ ਮੈਂਬਰਾਂ ਅਤੇ ਸੁਰੱਖਿਆ ਕਰਮੀਆਂ ਨੇ ਦੋਵੇਂ ਨੌਜਵਾਨਾਂ ਨੂੰ ਫੜ ਲਿਆ, ਜਿਨ੍ਹਾਂ ਦੇ ਨਾਂ ਸਾਗਰ ਅਤੇ ਮਨੋਰੰਜਨ ਦੱਸੇ ਜਾ ਰਹੇ ਹਨ, ਉਨ੍ਹਾਂ ਨੇ ਸਦਨ ‘ਚ ਸਮੋਕ ਕਿਉਂ ਛੱਡਿਆ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਉਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀਆਂ ਹਨ। ਇਹ ਸੁਰੱਖਿਆ ਪੱਖੋਂ ਕੁਤਾਹੀ ਦਾ ਮਾਮਲਾ ਹੈ, ਪਰ ਇਸ ਨੂੰ ਵੱਡੀ ਲਾਪਰਵਾਹੀ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਉਸੇ ਦਿਨ ਵਾਪਰਿਆ ਹੈ, ਜਦੋਂ 22 ਸਾਲ ਪਹਿਲਾਂ ਇਸੇ ਦਿਨ ਹੀ ਸੰਸਦ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਪੰਨੂ ਨੇ ਵੀ ਇਸੇ ਦਿਨ ਹਮਲੇ ਦੀ ਚਿਤਾਵਨੀ ਵੀ ਦਿੱਤੀ ਸੀ।
ਖਾਲਿਸਤਾਨੀ ਅੱਤਵਾਦੀ ਅਤੇ ਸਿੱਖ ਫਾਰ ਜਸਟਿਸ ਦੇ ਮੁਖੀ ਨੇ ਛੇ ਦਿਨ ਪਹਿਲਾਂ ਇੱਕ ਵੀਡੀਓ ਜਾਰੀ ਕਰਕੇ 13 ਦਸੰਬਰ ਨੂੰ ਸੰਸਦ ‘ਤੇ ਹਮਲੇ ਦੀ ਧਮਕੀ ਦਿੱਤੀ ਸੀ। ਪੰਨੂ ਨੇ ਕਿਹਾ ਸੀ ਕਿ ਭਾਰਤ ਨੇ ਉਸ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ ਸੀ, ਜੋ ਸਫਲ ਨਹੀਂ ਹੋਈ। ਇਸ ਯੋਜਨਾ ਦੇ ਜਵਾਬ ਵਿੱਚ 13 ਦਸੰਬਰ ਨੂੰ ਸੰਸਦ ‘ਤੇ ਹਮਲਾ ਹੋਵੇਗਾ। ਵੀਡੀਓ ‘ਚ ਪੰਨੂ ਨੇ 22 ਸਾਲ ਪਹਿਲਾਂ ਸੰਸਦ ‘ਤੇ ਹਮਲਾ ਕਰਨ ਵਾਲੇ ਅਫਜ਼ਲ ਗੁਰੂ ਦਾ ਪੋਸਟਰ ਵੀ ਜਾਰੀ ਕੀਤਾ ਸੀ।
ਕੌਣ ਹਨ ਉਹ ਲੋਕ ਜਿਨ੍ਹਾਂ ਨੇ ਸੰਸਦ ਨੂੰ ਕੀਤਾ ਧੂੰਆਂ-ਧੂੰਆਂ, 4 ਮੁਲਜ਼ਮਾਂ ‘ਚ ਇਕ ਔਰਤ ਵੀ ਸ਼ਾਮਲ
ਲੋਕ ਸਭਾ ਦੇ ਅੰਦਰ ਜਦੋਂ ਸਦਨ ਦੀ ਕਾਰਵਾਈ ਚੱਲ ਰਹੀ ਸੀ ਤਾਂ ਦੋ ਨੌਜਵਾਨਾਂ ਨੇ ਸੰਸਦ ਮੈਂਬਰਾਂ ਵਿਚਾਲੇ ਦਰਸ਼ਕ ਗੈਲਰੀ ਤੋਂ ਛਾਲ ਮਾਰ ਦਿੱਤੀ।ਇਨ੍ਹਾਂ ‘ਚੋਂ ਇਕ ਨੌਜਵਾਨ ਨੇ ਪਿੱਛਿਓਂ ਛਾਲ ਮਾਰ ਕੇ ਸੰਸਦ ਮੈਂਬਰਾਂ ‘ਚ ਪਹੁੰਚ ਕੇ ਆਪਣੀ ਜੁੱਤੀ ‘ਚੋਂ ਸਪਰੇਅ ਕੱਢ ਕੇ ਪੂਰੇ ਸਦਨ ‘ਚ ਧੂਮ ਮਚਾ ਦਿੱਤੀ।
ਹੁਣ ਇਨ੍ਹਾਂ ਲੋਕਾਂ ਦੀ ਪਛਾਣ ਸਾਹਮਣੇ ਆਈ ਹੈ।
ਲੋਕ ਸਭਾ ਦੇ ਅੰਦਰ ਕਲਰ ਕ੍ਰੈਕਰ ਲੈ ਕੇ ਪਹੁੰਚੇ ਸ਼ਖ਼ਸ ਦਾ ਨਾਂ ਸਾਗਰ ਸ਼ਰਮਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸਾਗਰ ਕਿੱਥੋਂ ਦਾ ਰਹਿਣ ਵਾਲਾ ਹੈ ਤੇ ਉਸ ਨੇ ਇਹ ਵਾਰਦਾਤ ਕਿਸ ਮਕਸਦ ਨਾਲ ਕੀਤੀ ਹੈ।
ਸੰਸਦ ਦੇ ਬਾਹਰ ਇਨ੍ਹਾਂ ਦੋ ਲੋਕਾਂ ਨੇ ਕੀਤਾ ਪ੍ਰਦਰਸ਼ਨ