
ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਮਾਤਾ ਦੇ ਭੋਗ ‘ਤੇ ਅੰਤਿਮ ਅਰਦਾਸ ਸਮਾਰੋਹ ‘ਚ ਭਾਜਪਾ ਨੇਤਾ ਅਮਨਦੀਪ ਭੱਟੀ ਨੇ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਵਲੋਂ ਭੇਜਿਆ ਸੋਗ ਸੰਦੇਸ਼ ਪੜ੍ਹ ਕੇ ਸੁਣਾਇਆ
ਕਾਦੀਆਂ / ਚਾਹਲ
ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਮਾਤਾ ਜੀ ਬੀਬੀ ਬਲਬੀਰ ਕੌਰ ਜੋ ਕਿ 28 ਨਵੰਬਰ 2022 ਨੂੰ ਗੁਰੂ ਸਾਹਿਬ ਵਲੋਂ ਬਖਸ਼ੇ ਨੂੰ ਪੂਰਾ ਕਰਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਉਨ੍ਹਾਂ ਦੀ ਯਾਦ ਚ ਭੋਗ ਅਤੇ ਅੰਤਿਮ ਅਰਦਾਸ ਸਮਾਰੋਹ ਗੁਰਦਵਾਰਾ ਗੁਰੂ ਤੇਗ ਬਹਾਦੁਰ ਸਾਹਿਬ ਕਾਦੀਆਂ ਗੁਰਦਸਪੂਰ ਵਿਖੇ ਕਰਵਾਇਆ ਗਈਆਂ ਜਿਸ ਵਿਚ ਵੱਖ ਵੱਖ ਸ਼ਖਸ਼ੀਅਤਾਂ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ
ਇਸ ਮੌਕੇ ਭਾਜਪਾ ਦੇ ਨੌਜਵਾਨ ਨਿਧੜਕ ਨੇਤਾ ਅਮਨਦੀਪ ਭੱਟੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਲੋਂ ਭੇਜਿਆ ਸੋਗ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ ਇਸ ਸਮੇ ਵੱਡੀ ਗਿਣਤੀ ਵਿਚ ਸਿਆਸੀ ਤੇ ਧਾਰਮਿਕ ਸ਼ਖਸ਼ੀਅਤਾਂ ਹਾਜਰ ਸਨ