
ਉਜ਼ਬੇਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਦੇਸ਼ ਵਿੱਚ 18 ਬੱਚਿਆਂ ਦੀ ਭਾਰਤੀ ਖੰਘ ਦੇ ਸਿਰਪ ਕਾਰਨ ਮੌਤ ਹੋ ਗਈ ਹੈ। ਇਸ ਤੋਂ ਬਾਅਦ ਸਵਾਲ ਉੱਠਿਆ ਕਿ ਕੀ ਇਹ ਸਿਰਪ ਭਾਰਤ ਵਿੱਚ ਵੀ ਵਿਕ ਰਿਹਾ ਹੈ। ਕੀ ਉਜ਼ਬੇਕਿਸਤਾਨ ਦਾ ਦਾਅਵਾ ਸਹੀ ਹੈ? ਹੁਣ ਵੀਰਵਾਰ (26 ਦਸੰਬਰ) ਨੂੰ ਇਸ ਬਾਰੇ ਅਧਿਕਾਰਤ ਜਵਾਬ ਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਉਜ਼ਬੇਕਿਸਤਾਨ ‘ਚ ਜਿਸ ‘ਕਫ ਸਿਰਪ’ ਨਾਲ ਮੌਤ ਦੇ ਮਾਮਲੇ ਸਾਹਮਣੇ ਆਏ ਹਨ, ਉਹ ਭਾਰਤ ‘ਚ ਨਹੀਂ ਵਿਕਦਾ। ਇਸ ਦਾ ਸਿਰਫ਼ ਨਿਰਯਾਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਜ਼ਬੇਕਿਸਤਾਨ ‘ਚ ਖੰਘ ਦੀ ਦਵਾਈ ਪੀਣ ਨਾਲ ਹੋਈਆਂ ਮੌਤਾਂ ਦੇ ਸਬੰਧ ‘ਚ ਕੇਂਦਰ, ਉੱਤਰ ਪ੍ਰਦੇਸ਼ ਡਰੱਗ ਵਿਭਾਗ ਦੀ ਟੀਮ ਨੇ ਫਾਰਮਾ ਕੰਪਨੀ ਦੇ ਨੋਇਡਾ ਦਫਤਰ ਦਾ ਨਿਰੀਖਣ ਕੀਤਾ।