Jalandhar

ਗਣਤੰਤਰ ਦਿਵਸ ਸਮਾਰੋਹ ਦਾ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵੱਲੋਂ ਵਾਕਆਊਟ

Freedom fighters' families walk out of Republic Day celebrations Today

Freedom fighters’ families walk out of Republic Day celebrations
Today

ਗਣਤੰਤਰ ਦਿਵਸ ਸਮਾਰੋਹ ਦਾ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵੱਲੋਂ ਵਾਕਆਊਟ
ਅੱਜ 77ਵੇਂ ਗਣਤੰਤਰ ਦਿਵਸ ਦੇ ਮੌਕੇ ਪਟਿਆਲਾ ਅਤੇ ਬਰਨਾਲਾ ਸਮੇਤ ਪੰਜਾਬ ਭਰ ਵਿੱਚ ਕਰਵਾਏ ਗਏ ਸਰਕਾਰੀ ਸਮਾਗਮ ਦੌਰਾਨ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਵੱਡਾ ਵਿਰੋਧ ਦਰਜ ਕਰਵਾਇਆ ਗਿਆ। ਪਟਿਆਲਾ ਅਤੇ ਬਰਨਾਲਾ ‘ਚ ਸਮਾਗਮ ਦੌਰਾਨ ਸਨਮਾਨ ਲੈਣ ਤੋਂ ਇਨਕਾਰ ਕਰਦੇ ਹੋਏ ਬਹੁ ਗਿਣਤੀ ਵਿੱਚ ਪਰਿਵਾਰਿਕ ਮੈਂਬਰਾਂ ਨੇ ਸ਼ਾਂਤਮਈ ਢੰਗ ਨਾਲ ਵਾਕਆਉਟ ਕਰ ਦਿੱਤਾ। ਹਾਲਾਂਕਿ ਕੁਝ ਪਰਿਵਾਰ ਸਮਾਗਮ ਵਿੱਚ ਮੌਜੂਦ ਰਹੇ, ਪਰ ਜਿਆਦਾਤਰ ਨੇ ਆਪਣੀ ਨਰਾਜ਼ਗੀ ਜਤਾਉਂਦੇ ਹੋਏ ਸਮਾਗਮ ਛੱਡਣਾ ਹੀ ਠੀਕ ਸਮਝਿਆ। ਉਥੇ ਇਸ ਮੌਕੇ ਆਜ਼ਾਦੀ ਘੁਲਾਟੀਏ ਬਰਨਾਲਾ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ “ਅਸੀਂ ਕੋਈ ਭਿਖਾਰੀ ਨਹੀਂ ਹਾਂ, ਅਸੀਂ ਆਪਣੇ ਹੱਕ ਲੈਣ ਆਏ ਹਾਂ। ਮੌਜੂਦਾ ਸਰਕਾਰ ਨੂੰ ਬਣੀ ਨੂੰ ਚਾਰ ਸਾਲ ਹੋ ਗਏ ਹਨ। ਇਹ ਸਰਕਾਰ ਸ਼ਹੀਦ ਭਗਤ ਸਿੰਘ ਦੀ ਮਿੱਟੀ ਨੂੰ ਮੱਥੇ ਲਾ ਕੇ ਸੱਤਾ ਵਿੱਚ ਆਈ ਸੀ, ਜਿਸ ਕਾਰਨ ਸਾਨੂੰ ਉਮੀਦ ਸੀ ਕਿ ਇਹ ਦੇਸ਼ ਭਗਤਾਂ ਦੇ ਪਰਿਵਾਰਾਂ ਦੀ ਫਰਿਆਦ ਜ਼ਰੂਰ ਸੁਣਨਗੇ। ਚਾਰ ਸਾਲਾਂ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ, “ਅਮਨ ਅਰੋੜਾ ਅਤੇ ਚੀਮਾ ਸਾਹਿਬ ਵਰਗੇ ਆਗੂ, ਜੋ ਕਾਂਗਰਸ ਦੀ ਸਰਕਾਰ ਵੇਲੇ ਸਾਡੇ ਕੋਲ ਬੈਠ ਕੇ ਮੀਟਿੰਗਾਂ ਕਰਦੇ ਸਨ, ਅੱਜ ਸਾਨੂੰ ਮਿਲਣਾ ਵੀ ਪਸੰਦ ਨਹੀਂ ਕਰਦੇ। ਅਸੀਂ ਸੁਨਾਮ ਰੋਡ ‘ਤੇ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ, ਪਰ ਕਿਸੇ ਨੇ ਸਾਰ ਨਹੀਂ ਲਈ। ਸਾਡੀਆਂ ਮੰਗਾਂ ਨਹੀਂ, ਬਲਕਿ ਹੱਕ ਹਨ, ਜਿਨ੍ਹਾਂ ਬਾਰੇ ਅਸੀਂ ਕਈ ਵਾਰ ਮੰਗ ਪੱਤਰ ਭੇਜ ਚੁੱਕੇ ਹਾਂ।

 

Back to top button