Jalandhar

ਗਿਆਨੀ ਰਘਬੀਰ ਸਿੰਘ ਜੀ ਨੇ ਬਾਦਲ ਖੇਮੇ ਨੂੰ ਕੀਤਾ ਪਰੇਸ਼ਾਨ ! SGPC ਨੂੰ ਲਿਆ ਆੜੇ ਹੱਥੀ

Giani Raghbir Singh Ji has upset the Badal camp!

ਜਲੰਧਰ /ਅਮਨਦੀਪ ਰਾਜਾ
SGPC ਵਲੋਂ ਸੇਵਾਵਾਂ ਵਾਪਸੀ ਲੈਣ ਕਰਕੇ ਜਥੇਦਾਰ ਤੋਂ ਹੈਡ ਗ੍ਰੰਥੀ ਬਣਾਉਣ ਨੂੰ ਲੈ ਕੇ ਗਿਆਨੀ ਰਘਬੀਰ ਸਿੰਘ ਵਲੋਂ SGPC ਨੂੰ ਆੜੇ ਹੱਥੀ ਲੈਂਦੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਕਾਰਵਾਈ ਕਰਨਾ ਸਿੱਧਾ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਨਾਮੇ ਨੂੰ ਚੈਲੰਜ਼ ਕਰਨਾ ਹੈ।
ਉਹਨਾਂ ਕਿਹਾ ਜੇ ਹੁਣ ਕੋਈ ਲੀਡਰ ਮੇਰੇ ਕੋਲ ਆਵੇ ਤਾਂ 2 DEC ਵਾਲੇ ਹੁਕਮ ਪੂਰੇ ਕਰਕੇ ਆਉਣ। ਗਿਆਨੀ ਹਰਪ੍ਰੀਤ ਸਿੰਘ ਜੀ ਤਖਤ ਦੇ ਜਥੇਦਾਰ ਨੇ ਉਹਨਾਂ ਦੀ ਜਾਂਚ ਵੀ ਤਖ਼ਤਾਂ ਦੇ ਜਥੇਦਾਰ ਹੀ ਕਰ ਸਕਦੇ ਨੇ। ਉਹਨਾਂ ਕਿਹਾ ਤਖਤਾਂ ਦੇ ਵਿੱਧੀ ਵਿਧਾਨ ਵਿੱਚ ਕਿਸੇ ਦਾ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਹੋਏਗੀ। ਸੂਤਰਾਂ ਮੁਤਾਬਿਕ ਧਾਮੀ ਏ ਐਕਸ਼ਨ ਦੇ ਹੱਕ ਵਿੱਚ ਨਹੀਂ ਸਨ ।
ਪਰ ਕਿਹੜੀ ਮਜਬੂਰੀ ਸੀ ਜੋ ਅੰਤ੍ਰਿੰਗ ਕਮੇਟੀ ਨੇ ਕਮੇਟੀ ਬਣਾ ਕੇ ਗਿਆਨੀ ਹਰਪ੍ਰੀਤ ਸਿੰਘ ਕੋਲੋ ਪੰਦਰਾਂ ਦਿਨਾਂ ਲਈ ਸੇਵਾਵਾਂ ਵਾਪਿਸ ਲੈ ਲਈਆਂ। ਸੂਤਰਾਂ ਮੁਤਾਬਕ ਧਾਮੀ ਏ ਕਮੇਟੀ ਦੇ ਹੱਕ ਵਿੱਚ ਨਹੀਂ ਸਨ ਅਧਿਕਾਰ ਸਿੰਘ ਸਾਹਿਬ ਤੇ ਛੱਡਣਾ ਚਾਹੁੰਦੇ ਸੀ।ਅੱਜ 20 ਤਰੀਕ ਅਸਤੀਫੇ ਦੇਣ ਦਾ ਅੰਤਿਮ ਦਿਨ ਸੀ ।ਪਰ ਹਾਲੇ ਕਿਸੇ ਨੇ ਅਸਤੀਫਾ ਨਹੀਂ ਦਿੱਤਾ। ਜੋ ਕ਼ੀ ਸਿੱਧਾ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਨਾਮੇ ਨੂੰ ਨਾ ਮੰਨਣ ਵਾਲੀ ਗੱਲ ਹੈ।

ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਤੌਰ ਜਥੇਦਾਰ ਵਜੋਂ ਕੰਮ-ਕਾਜ ‘ਤੇ 15 ਦਿਨਾਂ ਦੀ ਰੋਕ ਲਗਾਉਣ ਨੂੰ ਦਲ ਖਾਲਸਾ ਨੇ ਬਦਲੇ ਦੀ ਭਾਵਨਾ ਤਹਿਤ ਕੀਤੀ ਗਈ ਕਾਰਵਾਈ ਕਰਾਰ ਦਿੱਤਾ ਹੈ। ਦਲ ਖਾਲਸਾ ਨੇ ਜਥੇਦਾਰ ਅਕਾਲ ਤਖਤ ਸਾਹਿਬ ਗਿਆਨ ਰਘਬੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸੱਚ-ਝੂਠ ਦਾ ਨਿਤਾਰਾ ਕਰਨ ਲਈ ਜਾਂਚ ਆਪਣੇ ਹੱਥਾਂ ਵਿਚ ਲੈਣ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਤਿੰਨ ਮੈਂਬਰੀ ਪੜਤਾਲਿਆ ਕਮੇਟੀ ਨੂੰ ਭੰਗ ਕਰ ਦੇਣ। ਪਾਰਟੀ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਇੱਥੇ ਜਾਰੀ ਬਿਆਨ ਰਾਹੀਂ ਕਿਹਾ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਆਪ ਸੱਚਾਈ ਦਾ ਪਤਾ ਲਗਾਉਣਾ ਚਾਹੀਦਾ ਹੈ

Back to top button