ਗੁਰਦੁਆਰਾ ਡੇਹਰਾ ਸਾਹਿਬ ਪਾਤਸ਼ਾਹੀ 5ਵੀਂ ਜੰਡਿਆਲਾ ਮੰਜਕੀ ਵਿਖੇ ਮਹਾਨ ਨਗਰ ਕੀਰਤਨ ‘ਤੇ ਵਿਸ਼ਾਲ ਧਾਰਮਿਕ ਸਮਾਰੋਹ 13 ‘ਨੂੰ ਹੋਵੇਗਾ- ਬਾਬਾ ਕੁਲਦੀਪ ਸਿੰਘ
Mahan Nagar Kirtan at Gurdwara Dehra Sahib Patshah 5th Village Jandiala Manjki on 10th and grand religious ceremony on 13th - Baba Kuldeep Singh

ਗੁਰਦੁਆਰਾ ਡੇਹਰਾ ਸਾਹਿਬ ਪਾਤਸ਼ਾਹੀ 5ਵੀਂ ਪਿੰਡ ਜੰਡਿਆਲਾ ਮੰਜਕੀ ਵਿਖੇ ਮਹਾਨ ਨਗਰ ਕੀਰਤਨ 10 ਨੂੰ ਅਤੇ ਵਿਸ਼ਾਲ ਧਾਰਮਿਕ ਸਮਾਰੋਹ 13 ‘ਨੂੰ- ਬਾਬਾ ਕੁਲਦੀਪ ਸਿੰਘ
ਜਲੰਧਰ / ਖਾਲਸਾ ਪੰਥ ਤੇ ਜਨਮ ਦਿਹਾੜੇ ‘ਤੇ ਵਿਸਾਖੀ ਵਾਲੇ ਦਿਨ ਗੁਰਦੁਆਰਾ ਡੇਹਰਾ ਸਾਹਿਬ ਪਾਤਸ਼ਾਹੀ ਪੰਜਵੀਂ ਪਿੰਡ ਜੰਡਿਆਲਾ ਮੰਜਕੀ, ਭੰਗਾਲਾ ਜਿਲ੍ਹਾ ਜਲੰਧਰ ਵਿਖੇ ਮਹਾਨ ਨਗਰ ਕੀਰਤਨ ਅਤੇ ਵਿਸ਼ਾਲ ਸਮਾਰੋਹ ਕਰਵਾਇਆ ਜਾ ਰਿਹਾ ਹੈ.
ਗੁਰਦੁਆਰਾ ਡੇਹਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 10 ਅਪ੍ਰੈਲ ਦਿਨ ਐਤਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਮਹਾਨ ਨਗਰ ਕੀਰਤਨ ਗੁਰਦੁਆਰਾ ਡੇਹਰਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਧਾਲੀਵਾਲ, ਜੰਡਿਆਲਾ ,ਥਾਬਲਕੇ, ਸਮਰਾਏ, ਆਦੇਕਾਲੀ, ਪਿੰਡ ਸਰੀਹ, ਚੀਮਾ ਕਲਾਂ, ਚੀਮਾਖੁਰਦ, ਬਾਠਾਂ ਚੂਹੇਕੀ, ਭੰਡਾਲਾ ਤੇ ਪਿੰਡ ਭੰਗਾਲਾਂ ਤੋਂ ਵਾਪਸ ਹੁੰਦਾ ਹੋਇਆ ਗੁਰਦੁਆਰਾ ਡੇਹਰਾ ਸਾਹਿਬ ਪੁੱਜੇਗਾ। ਬਾਬਾ ਕੁਲਦੀਪ ਸਿੰਘ ਨੇ ਦੱਸਿਆ ਕਿ 11 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਹੋਣਗੇ ਅਤੇ 13 ਅਪ੍ਰੈਲ ਨੂੰ ਭੋਗ ਪੈਣ ਉਪਰੰਤ ਵਿਸ਼ਾਲ ਖੁੱਲੇ ਪੰਡਾਲ ਵਿੱਚ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ ਅਤੇ ਕੀਰਤਨੀ ਜੱਥੇ ਸੰਗਤਾਂ ਨੂੰ ਗੁਰੂ ਜਸ ਨਾਲ ਨਿਹਾਲ ਕਰਨਗੇ। ਉਨ੍ਹਾਂ ਦਸਿਆ ਕਿ ਗੁਰਦੁਆਰਾ ਡੇਹਰਾ ਸਾਹਿਬ ਵਿਖੇ 13 ਅਪ੍ਰੈਲ ਨੂੰ ਬਲਦਾਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ।