Jalandhar
ਗੁਰਦੁਆਰਾ ਨੌਵੀਂ ਪਾਤਸ਼ਾਹੀ ਦੀ ਬਣੀ ਨਵੀਂ ਕਮੇਟੀ ਨੇ ਜਥੇ. ਗਾਬਾ ਤੋਂ ਮੰਗਿਆ ਸਹਿਯੋਗ, ਦੇਖੋ ਵੀਡੀਓ ਕਿ ਕਿਹਾ
The new committee formed by Gurdwara Nauvi Patshahi sought support from Jathe Gaba, watch the video and what they said

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਿਛਲੇ ਕੁਝ ਦਿਨਾਂ ਤੋਂ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਹੋ ਰਹੇ ਕੌਮ ਦੇ ਨੁਕਸਾਨ ਦੇ ਮੱਦੇ ਨਜ਼ਰ ਮਨ ਦੇ ਵਲਵਲੇ ਨੂੰ ਸਾਂਝਾ ਕਰਨਾ ਚਾਹੁੰਦਾ ਹਾਂ।
ਸਾਧ ਸੰਗਤ ਜੀ ਜਿਹੜਾ ਵੀ ਗੁਰਸਿੱਖ ਸੇਵਾ ਕਰ ਰਿਹਾ ਚਾਹੇ ਉਹ ਮੁੱਖ ਸੇਵਾਦਾਰ ਹ ਚਾਹੇ ਉਹ ਸੇਵਾਦਾਰ ਹੈ ਚਾਹੇ ਉਹ ਕੋਈ ਵੀ ਡਿਊਟੀ ਨਿਭਾ ਰਿਹਾ ਜੇ ਇਸ ਦੇ ਵਿੱਚ ਉਸ ਦੇ ਨਿਜੀ ਫਾਇਦੇ ਨਹੀਂ ਹਨ
ਉਸ ਨੂੰ ਅਹੁਦਾ ਛੱਡਣ ਤੋਂ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ ।
ਖੁਸ਼ੀ ਖੁਸ਼ੀ ਕਿਸੇ ਹੋਰ ਸੇਵਾਦਾਰ ਨੂੰ ਸੇਵਾ ਦਾ ਮੌਕਾ ਦੇਣਾ ਚਾਹੀਦਾ ਹੈ। ਗੁਰਦੁਆਰਿਆਂ ਗੁਰਧਾਮਾਂ ਦੀਆਂ ਸੇਵਾਵਾਂ ਅਕਾਲ ਪੁਰਖ ਦੇ ਹੁਕਮ ਤੋਂ ਬਗੈਰ ਨਹੀਂ ਮਿਲਦੀਆਂ ਸਭ ਤੋਂ ਪਹਿਲਾਂ ਦਰਗਾਹ ਵਿੱਚ ਸਾਰੇ ਨਾਮਾ ਦੀ ਸਮੀਖਿਆ ਕੀਤੀ ਜਾਂਦੀ ਹੈ ਫਿਰ ਉਥੋਂ ਪਹੁੰਚੇ ਹੋਏ ਸਾਧੂ ਸੰਤਾਂ ਮਹਾਤਮਾਵਾਂ ਦੀ ਸਹਿਮਤੀ ਦੇ ਨਾਲ ਪ੍ਰਧਾਨਗੀਆਂ ਤੇ ਹੋਰ ਅਹੁਦੇ ਪਾਸ ਹੁੰਦੇ ਹਨ ਉਸ ਤੋਂ ਬਾਅਦ ਇਸ ਲੋਕ ਵਿੱਚ ਉਹਨਾਂ ਨੂੰ ਸੰਪੂਰਨਤਾ ਦਿੱਤੀ ਜਾਂਦੀ ਹੈ। ਦਾਸ ਨੂੰ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਸਾਧੂਆਂ ਦੀ ਸੰਗਤ ਪ੍ਰਾਪਤ ਹੈ ਉਹਨਾਂ ਵੱਲੋਂ ਕੁਛ ਦੁਨਿਆਵੀ ਗੱਲਾਂ ਬਾਰੇ ਕਈ ਵਾਰ ਜ਼ਿਕਰ ਕੀਤਾ ਜਾਂਦਾ ਸੀ ਉਹਦੇ ਵਿੱਚ ਇੱਕ ਇਹ ਵੀ ਸੀ ਕਿ ਹਰੇਕ ਗਲੀ ਮਹੱਲੇ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਕਿਸੇ ਵੀ ਅਹੁਦੇਦਾਰ ਦੀ ਚੋਣ ਸਭ ਤੋਂ ਪਹਿਲਾਂ ਦਰਗਾਹ ਵਿੱਚ ਬ੍ਰਹਮ ਗਿਆਨੀ ਸਾਧੂ ਮਹਾਤਮਾ ਮਹਾਂਪੁਰਸ਼ ਪਰਮੇਸ਼ਰ ਦੀ ਹਾਜਰੀ ਵਿੱਚ ਪਾਸ ਕਰਦੇ ਹਨ ਅਤੇ ਬਾਅਦ ਵਿੱਚ ਦੁਨਿਆਵੀ ਲੋਕ ਵਿੱਚ ਉਸ ਨੂੰ ਸੰਪੂਰਨ ਕੀਤਾ ਜਾਂਦਾ ਹੈ ਮੇਰਾ ਇਹ ਮੰਨਣਾ ਹੈ ਸਾਰੇ ਹੀ ਗੁਰਦੁਆਰਿਆਂ ਗੁਰਧਾਮਾਂ ਅਤੇ ਹੋਰ ਧਾਰਮਿਕ ਸਥਾਨਾਂ ਦੇ ਅਹੁਦੇਦਾਰਾਂ ਨੂੰ ਆਪਣੀ ਮਰਜ਼ੀ ਨਾਲ ਹੀ ਸੇਵਾ ਨਵਿਰਤੀ ਲੈ ਲੈਣੀ ਚਾਹੀਦੀ ਹੈ।ਸਿੱਖ ਕੌਮ ਵਿੱਚ ਸਿੱਖ ਧਰਮ ਵਿੱਚ ਜੇਕਰ ਪੰਜ ਸਿੰਘ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹੁਕਮ ਲਾ ਸਕਦੇ ਸੀ ਤੇ ਮੈਨੂੰ ਲੱਗਦਾ ਵੀ ਸਾਡੇ ਪ੍ਰਧਾਨਾਂ ਦੀ ਕੀ ਔਕਾਤ ਹੈ ਤੇ ਅਸੀਂ ਪੰਜਾਂ ਸਿੰਘ ਸਾਹਿਬਾਨਾਂ ਦੇ ਅੱਗੇ ਬੋਲੀਏ ।
ਜੇਕਰ ਤੁਹਾਨੂੰ ਪੰਜ ਸਿੰਘ ਰਲ ਕੇ ਕੁਝ ਕਹਿ ਰਹੇ ਨੇ ਕਿ ਸਿਰ ਝੁਕਾ ਕੇ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਉਸੇ ਵੇਲੇ ਉਹਨਾਂ ਦਾ ਹੁਕਮ ਅਨੁਸਾਰ ਕਾਰਵਾਈ ਕਰਨੀ ਚਾਹੀਦੀ ਹੈ।
ਮੇਰਾ ਨਿੱਜੀ ਤੌਰ ਤੇ ਨਾ ਹੀ ਕੋਈ ਵਿਰੋਧ ਹੈ ਤੇ ਨਾ ਹੀ ਕਿਸੇ ਨੂੰ ਕੋਈ ਪਰੋੜਤਾ ਹੈ ਸਿਰਫ ਤੇ ਸਿਰਫ ਇੱਕੋ ਹੀ ਇਤਰਾਜ ਹੈ ਕਿ ਇਸ ਨਾਲ ਸਿੱਖ ਸੰਗਤ ਦੇ ਖਿਲਾਫ ਵਿਚਰ ਰਹੀਆਂ ਤਾਕਤਾਂ ਨੂੰ ਇੱਕ ਹੋਰ ਮੌਕਾ ਮਿਲੇਗਾ ਕਿ ਉਹ ਸਾਨੂੰ ਪੁਆਇੰਟ ਆਊਟ ਕਰ ਸਕਣ ਕਿ ਤੁਹਾਡੇ ਗੁਰਦੁਆਰੇ ਚ ਆਹ ਹੋ ਰਿਹਾ। ਭੁੱਲ ਚੁੱਕ ਦੀ ਮਾਫੀ ਖਿਮਾ ਦਾ ਜਾਚਕ ਹਾਂ ਜੀ ਸੰਗਤ ਬਖਸ਼ਣ ਯੋਗ ਹੈ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰਦੀਪ ਸਿੰਘ ਰਾਜਾ ਪ੍ਰੈਜੀਡੈਂਟ ਪੀਪੀਆਰ ਮਾਰਕੀਟ ਐਸੋਸੀਏਸ਼ਨ ਰਜਿਸਟਰ ਜਲੰਧਰ