JalandharPunjab

ਗੁਰਾਇਆ ਪੁਲਿਸ ਵਲੋਂ ਖੋਹ ਅਤੇ ਕੁੱਟਮਾਰ ਦੀ ਵਾਰਦਾਤ ਟਰੇਸ, ਇੱਕ ਵਿਅਕਤੀ ਅਤੇ ਇੱਕ ਔਰਤ ਨੂੰ ਕੀਤਾ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ।

ਸ਼੍ਰੀ ਸਵਰਨਦੀਪ ਸਿੰਘ , ਪੀ.ਪੀ.ਐਸ , ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਸਰਬਜੀਤ ਸਿੰਘ ਪੁਲਿਸ ਕਪਤਾਨ ਇੰਵੈਸਟੀਗੇਸ਼ਨ ਜਲੰਧਰ ਦਿਹਾਤੀ , ਸ਼੍ਰੀ ਜਗਦੀਸ਼ ਰਾਜ , ਪੀ.ਪੀ.ਐਸ , ਉਪ ਪੁਲਿਸ ਕਪਤਾਨ , ਸਬ ਡਵੀਜਨ ਫਿਲੌਰ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਸਮਾਜ ਦੇ ਮਾੜੇ ਅਨਸਰਾਂ / ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ , ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਦੀ ਟੀਮ ਵੱਲੋਂ ਲੁੱਟ ਖੋਹ ਅਤੇ ਕੁੱਟਮਾਰ ਦੀ ਵਾਰਦਾਤ ਕਰਨ ਵਾਲੇ ਇੱਕ ਵਿਅਕਤੀ ਅਤੇ ਇੱਕ ਔਰਤ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਗਦੀਸ਼ ਰਾਜ , ਪੀ.ਪੀ.ਐਸ. ਉਪ ਪੁਲਿਸ ਕਪਤਾਨ , ਸਬ ਡਵੀਜਨ ਫਿਲੌਰ ਜਿਲ੍ਹਾਂ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 09-08-2022 ਨੂੰ ਮਜਰੂਬ ਨਰਿੰਦਰ ਸਿੰਘ ਉਰਫ ਬੀਟਾ ਦੇ ਭਰਾ ਭੁਪਿੰਦਰਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪੈਂਦੀ ਜਗੀਰ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਦੇ ਬਿਆਨ ਤੇ ਦਰਜ ਰਜਿਸਟਰ ਕੀਤਾ ਗਿਆ ਕਿ ਮਿਤੀ 09-08-2022 ਵਕਤ ਕਰੀਬ 08:15 PM ਵਜੇ ਉਸ ਦੇ ਤਾਏ ਦੇ ਲੜਕੇ ਨਰਿੰਦਰ ਸਿੰਘ ਉਰਫ ਬਿੱਟਾ ਪੁੱਤਰ ਤੇਜਾ ਸਿੰਘ ਦੇ ਨਾ – ਮਲੂਮ ਵਿਅਕਤੀਆਂ ਵੱਲੋਂ ਮਾਰ ਦੇਣ ਦੀ ਨੀਯਤ ਨਾਲ ਸੱਟਾ ਮਾਰਨ ਅਤੇ ਕੁੱਟਮਾਰ ਕਰਨ ਅਤੇ ਉਸ ਪਾਸੋਂ 20,000 / – ਰੁਪਏ ਖੋਹ ਕਰਕੇ ਲੈ ਗਏ ਸਨ।

ਜਿਸ ਤੇ ਸਬ ਇੰਸਪੈਕਟਰ ਜਸਵਿੰਦਰ ਪਾਲ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੇ ਮੁਕੱਦਮਾ ਨੰਬਰ 111 ਮਿਤੀ 10-08-2022 ਜੁਰਮ 379 – B ( 2 ) , IPC ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਂਦੀ। ਜੋ ਦੋਰਾਨੇ ਤਫਤੀਸ਼ ਮੁਕੱਦਮਾ ਹਜਾ ਵਿੱਚ ਮਿਤੀ 21-09-2022 ਨੂੰ ਮੁਕੱਦਮਾ ਹਜਾ ਦੇ ਮਜਰੂਬ ਨਰਿੰਦਰ ਸਿੰਘ ਉਰਫ ਬੀਟਾ ਪੁੱਤਰ ਤੇਜਾ ਸਿੰਘ ਵਾਸੀ ਪੱਦੀ ਜਗੀਰ ਥਾਣਾ ਗੁਰਾਇਆ ਦੇ ਬਿਆਨਾ ਪਰ ਮੁਕੱਦਮਾ ਹਜਾ ਵਿੱਚ ਵਾਧਾ ਜੁਰਮ 307, 325, 34 , ਭ : ਦ : ਦਾ ਕੀਤਾ ਗਿਆ, ਜਿਸ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਨਰੇਸ਼ ਕੁਮਾਰ ਉਰਫ ਨੇਸ਼ਾ ਪੁੱਤਰ ਜਗਨ ਦਾਸ ਵਾਸੀ ਮਾਹਲਾ ਥਾਣਾ ਗੁਰਾਇਆ ਅਤੇ ਕਾਲੂ ਵਾਸੀ ਸਰਗੁੰਦੀ ਥਾਣਾ ਗੁਰਾਇਆ ਨੇ ਮੇਰੇ ਮਾਰ ਦੇਣ ਦੀ ਨੀਯਤ ਨਾਲ ਸੱਟਾਂ ਮਾਰੀਆਂ ਅਤੇ ਉਸ ਪਾਸੋਂ 20,000 / – ਰੁਪਏ ਦੀ ਖੋਹ ਕੀਤੀ।

ਜਿਸ ਦੇ ਬਿਆਨ ਪਰ ਨਰੇਸ਼ ਕੁਮਾਰ ਉਰਫ ਨੇਸ਼ਾ ਪੁੱਤਰ ਜਗਨ ਦਾਸ ਵਾਸੀ ਮਾਹਲਾ ਥਾਣਾ ਗੁਰਾਇਆ ਅਤੇ ਕਾਲੂ ਵਾਸੀ ਸਰਗੁੰਦੀ ਥਾਣਾ ਗੁਰਾਇਆ ਨੂੰ ਨਾਮਜਦ ਕੀਤਾ ਗਿਆ ਅਤੇ ਮਿਤੀ 22-09-2022 ਨੂੰ ਮੁਕੱਦਮਾ ਹਜਾ ਦੇ ਦੋਸ਼ੀ ਨਰੇਸ਼ ਕੁਮਾਰ ਉਰਫ ਨੇਸ਼ਾ ਪੁੱਤਰ ਜਗਨ ਨਾਥ ਵਾਸੀ ਪਿੰਡ ਮਾਹਲਾ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੂੰ ਹਸਬ – ਜਾਬਤਾ ਗ੍ਰਿਫਤਾਰ ਕੀਤਾ ਗਿਆ। ਜੋ ਮੁਕੱਦਮਾ ਵਿੱਚ ਗ੍ਰਿਫਤਾਰ ਦੋਸ਼ੀ ਉਕਤ ਨੂੰ ਮਿਤੀ 23-09 2022 ਨੂੰ ਪੇਸ਼ ਅਦਾਲਤ ਕਰਕੇ ਮਿਤੀ 27-09-2022 ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ਜੋ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਦੋਸ਼ੀ ਨਰੇਸ਼ ਕੁਮਾਰ ਉਰਫ ਨੇਸ਼ਾ ਉਕਤ ਨੇ ਮਿਤੀ 24-09-2022 ਨੂੰ ਫਰਦ ਇੰਕਸ਼ਾਫ ਕੀਤਾ ਕਿ ਮਿਤੀ 09-08-2022 ਨੂੰ ਨਰਿੰਦਰ ਸਿੰਘ ਉਰਫ ਬੀਟਾ ਦੇ ਸੱਟਾ ਮਾਰਨ ਸੰਬੰਧੀ ਸਰਬਜੀਤ ਕੌਰ ਪਤਨੀ ਭੁਪਿੰਦਰਜੀਤ ਸਿੰਘ ਵਾਸੀ ਪਿੰਡ ਪੈਂਦੀ ਜਗੀਰ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ , ਬਨਵੀਰ ਸਿੰਘ ਉਰਫ ਬੰਨੀ ਪੁੱਤਰ ਸੋਢੀ ਸਿੰਘ ਵਾਸੀ ਮੰਡੀ ਥਾਣਾ ਫਿਲੌਰ ਜਿਲ੍ਹਾ ਜਲੰਧਰ , ਰਵੀ ਵਾਸੀ ਮੱਤਫੱਲੂ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਅਤੇ ਇੱਕ ਨਾ – ਮਲੂਮ ਨੇ ਹਮਸਲਾਹ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਜਿਨ੍ਹਾਂ ਨੂੰ ਮੁਕੱਦਮਾ ਹਜਾ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਮਿਤੀ 25-09-2022 ਨੂੰ ਮੁਕੱਦਮਾ ਹਜਾ ਦੀ ਦੋਸ਼ਣ ਸਰਬਜੀਤ ਕੌਰ ਉਕਤੀ ਨੂੰ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ। ਵਜਾ ਰੰਜਿਸ ਇਹ ਹੈ ਕਿ ਨਰੇਸ਼ ਕੁਮਾਰ ਉਰਫ ਨੇਸ਼ਾ ਦੇ ਸਰਬਜੀਤ ਕੌਰ ਨਾਲ ਪਿੱਛਲੇ 02 ਸਾਲਾ ਤੋਂ ਨਜਾਇਜ਼ ਸੰਬੰਧ ਸਨ। ਜੋ ਨਰਿੰਦਰ ਸਿੰਘ ਉਰਫ ਬੀਟਾ ਆਪਣੀ ਭਰਜਾਈ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ, ਜਿਸ ਕਰਕੇ ਆਪਣੇ ਪਿਆਰ ਨੂੰ ਅੱਗੇ ਵਧਾਉਣ ਲਈ ਨਰਿੰਦਰ ਸਿੰਘ ਨੂੰ ਆਪਣੇ ਰਸਤੇ ਵਿੱਚੋਂ ਹਟਾਉਣਾ ਚਾਹੁੰਦੀ ਸੀ। ਜਿਸ ਕਰਕੇ ਇਹਨਾਂ ਨੇ ਹਮਸਲਾਹ ਹੋ ਕੇ ਨਰਿੰਦਰ ਸਿੰਘ ਬੀਟਾ ਨੂੰ ਮਾਰ ਦੇਣ ਦੀ ਨੀਯਤ ਨਾਲ ਸੱਟਾਂ ਮਾਰੀਆਂ ਸਨ। ਵਾਰਦਾਤ ਵਿੱਚ ਵਰਤੇ ਗਏ ਹਥਿਆਰ ਅਤੇ ਅਤੇ ਮੋਟਰ ਸਾਈਕਲ ਮਾਰਕਾ ਸਪਲੈਂਡਰ ਰੰਗ ਕਾਲਾ ਵੀ ਬ੍ਰਾਮਦ ਕਰ ਲਿਆ ਹੈ। ਜੋ ਮੁਕੱਦਮਾ ਹਜਾ ਵਿੱਚ ਬਾਕੀ ਰਹਿੰਦੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੇ ਘਰਾ ਪਰ ਰੋਡ ਕੀਤੇ ਜਾ ਰਹੇ ਹਨ। ਜੋ ਆਪਣੀ ਗ੍ਰਿਫਤਾਰੀ ਤੋਂ ਡਰਦੇ ਹੋਏ ਘਰਾਂ ਤੋਂ ਭੱਜੇ ਹੋਏ ਹਨ, ਜਿਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

Leave a Reply

Your email address will not be published.

Back to top button