ਫਗਵਾੜਾ/ SS CHAHAL
ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਜੀ.ਟੀ. ਰੋਡ ਫਗਵਾੜਾ ਵਿਖੇ 34ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਆਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਖੁੱਲੇ੍ਹ ਪੰਡਾਲ ਵਿਚ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਭਾਈ ਬਲਵਿੰਦਰ ਸਿੰਘ ਨੰਗਲ ਮੱਝਾ, ਭਾਈ ਮਨਵੀਰ ਸਿੰਘ ਜਲੰਧਰ, ਭਾਈ ਰਾਜਬਿੰਦਰ ਸਿੰਘ ਗੁਰੂ ਰਾਮਦਾਸ, ਗੁਰਮਤਿ ਸੰਗੀਤ ਅਕੈਡਮੀ ਜਲੰਧਰ, ਭਾਈ ਜਗਦੀਪ ਸਿੰਘ, ਜਸਵਿੰਦਰ ਸਿੰਘ, ਜਸਕੀਰਤ ਸਿੰਘ ਘਣਸ਼ਾਮ ਬੀਬੀ ਭਾਨੀ ਕਿਰਤ ਕੇਂਦਰ ਅੰਮਿ੍ਤਸਰ ਆਦਿ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ |
ਇਸ ਮੌਕੇ ਆਸ਼ਰਮ ਦੇ ਬੱਚਿਆਂ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਪ ਵੀ ਲਗਾਇਆ ਗਿਆ ਜਿਸ ਵਿਚ ਡਾ: ਮਿੱਤਰਾ ਦੀ ਟੀਮ ਵਲੋਂ 1000 ਦੇ ਕਰੀਬ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ ਤੇ ਮੁਫ਼ਤ ਐਨਕਾਂ ਵੰਡੀਆਂ ਗਈਆਂ ਤੇ ਆਪ੍ਰੇਸ਼ਨ ਦੇ ਯੋਗ ਪਾਏ ਗਏ ਲੋੜਵੰਦਾਂ ਦੇ ਆਪ੍ਰੇਸ਼ਨ ਮੁਫ਼ਤ ਕੀਤੇ ਗਏ | ਇਸ ਮੌਕੇ ਮੁਫ਼ਤ ਹੋਮਿਓਪੈਥਿਕ ਕੈਂਪ ਵੀ ਲਗਾਇਆ ਗਿਆ ਜਿਸ ਵਿਚ ਡਾ: ਸੰਦੀਪ ਵਲੋਂ 700 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਅੰਤ ਵਿਚ ਮੈਨੇਜਰ ਮੁਖਤਾਰ ਸਿੰਘ ਵਲੋਂ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ ਗਿਆ ਤੇ ਸਹਿਯੋਗੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਸਟੇਜ ਸਕੱਤਰ ਦੀ ਸੇਵਾ ਮੁਖ਼ਤਿਆਰ ਸਿੰਘ ਮੈਨੇਜਰ ਨੇ ਅਦਾ ਕੀਤੀ |
ਇਸ ਮੌਕੇ ਸੰਚਾਲਕ ਅਵਤਾਰ ਸਿੰਘ ਮਾਨ, ਮੈਨੇਜਰ ਮੁਖਤਾਰ ਸਿੰਘ, ਸੰਤ ਗੁਰਚਰਨ ਸਿੰਘ ਪੰਡਵਾ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ, ਜਥੇ: ਸਰਵਣ ਸਿੰਘ ਕੁਲਾਰ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਬੀਬੀ ਕਰਮਜੀਤ ਕੌਰ ਯੂ.ਕੇ, ਪ੍ਰਧਾਨ ਸੁਖਦੇਵ ਸਿੰਘ ਬਾਹੀਆ, ਪਰਮਜੀਤ ਸਿੰਘ ਮਾਨ, ਢਾਡੀ ਗੁਰਦਿਆਲ ਸਿੰਘ ਲੱਖਪੁਰ, ਸੰਤੋਸ਼ ਕੁਮਾਰ ਗੋਗੀ, ਰਜਿੰਦਰ ਸਿੰਘ ਫ਼ੌਜੀ, ਬਾਬਾ ਇੰਦਰਜੀਤ ਸਿੰਘ, ਸੰਤ ਬਲਵੀਰ ਸਿੰਘ, ਬਲਿਹਾਰ ਸਿੰਘ ਰਾਏ ਕੈਨੇਡਾ, ਜਸਵੰਤ ਸਿੰਘ ਸਪਰੋੜ, ਅਮਰਜੀਤ ਸਿੰਘ ਚਿਹੇੜ, ਗੁਰਦਿਆਲ ਸਿੰਘ ਭੁੱਲਾਰਾਈ, ਜਤਿੰਦਰਪਾਲ ਸਿੰਘ ਪਲਾਹੀ, ਲਖਵਿੰਦਰ ਸਿੰਘ ਲੱਕੀ ਖਜੂਰਲਾ, ਨਰਿੰਦਰ ਕੌਰ ਨੰਗਲ ਖੇੜਾ, ਪਰਮਿੰਦਰ ਸਿੰਘ ਲਾਡੀ, ਗੁਰਬਖ਼ਸ਼ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਹਾਜ਼ਰ ਸਨ |