ਸਪਰੋੜ, 3 ਮਾਰਚ / ਬਿਓਰੋ
ਗੁਰੂ ਨਾਨਕ ਮਿਸ਼ਨ ਨੇਤਰਹੀਨ ਬਿਰਧ ਆਸ਼ਰਮ ਸਪਰੋੜ ਫਗਵਾੜਾ ਵਿਖੇ 35ਵਾਂ ਸਲਾਨਾ ਸਮਾਗਮ ਕਰਵਾਇਆ ਗਿਆ. ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪ੍ਰਸਿੱਧ ਕੀਰਤਨੀ ਜਥੇ ਭਾਈ ਬਲਵਿੰਦਰ ਸਿੰਘ ਸੋਡੀ ਲੁਧਿਆਣੇ ਵਾਲੇ ਅਤੇ ਹੋਰ ਕਈ ਮਹਾਨ ਕੀਰਤਨੀ ਜਥਿਆ ਤੇ ਕਥਾਵਾਚਕਾਂ ਵੱਲੋਂ ਸੰਗਤਾਂ ਨੂੰ ਗੁਰੂ ਜਸ ਨਾਲ ਨਿਹਾਲ ਕੀਤਾ ਗਿਆ.
ਇਸ ਮੌਕੇ ਆਸ਼ਰਮ ਦੀ ਪ੍ਰਬੰਧਕ ਕਮੇਟੀ ਵੱਲੋਂ ਅੱਖਾਂ ਦਾ ਮੁਕਤ ਵਿਛਾਲ ਕੈਂਪ ਲਗਾਇਆ ਗਿਆ. ਜਿਸ ਵਿੱਚ ਸੈਂਕੜੇ ਮਰੀਜ਼ਾਂ ਦੇ ਅੱਖਾਂ ਦੇ ਮੁਫਤ ਲੈਨਜ਼ ਪਾਏ ਗਏ ਅਤੇ ਮੁਫ਼ਤ ਐਨਕਾਂ ਤੇ ਦਵਾਈਆਂ ਵੀ ਦਿੱਤੀਆਂ ਗਈਆਂ.
ਮੀਡੀਆ ਨੂੰ ਇਹ ਜਾਣਕਾਰੀ ਆਸ਼ਰਮ ਦੇ ਪ੍ਰਧਾਨ ਸੁਖਦੇਵ ਸਿੰਘ ਬਾਹੀਆ, ਪਰਮਜੀਤ ਸਿੰਘ ਮਾਨ ਕਨੇਡਾ ਵਾਲੇ ਅਤੇ ਮੈਨੇਜਰ ਮੁਖਤਿਆਰ ਸਿੰਘ ਵੱਲੋਂ ਦਿੱਤੀ ਗਈ. ਮੁੱਖ ਪਤਵੰਤਿਆਂ ਦਾ ਸਰੋਪੋ ਦੇਕੇ ਸਨਮਾਨ ਕੀਤਾ ਗਿਆ. ਦੇਖੋ ਗੁਰੂ ਨਾਨਕ ਮਿਸ਼ਨ ਨੇਤਰਹੀਂਣ ਬਿਰਧ ਆਸ਼ਰਮ ਨੰਗਲ ਸਪਰੋੜ ਤੋਂ ਬਿਊਰੋ ਰਿਪੋਰਟ.