
ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ ਵਲੋਂ ਕੱਲ ਨੂੰ ਪੰਜਾਬ ਬੰਦ ਕਰਨ ਦਾ ਐਲਾਨ
ਜਲੰਧਰ / ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲਣ ਨੇ ਮੀਡੀਆ ਨੂੰ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕਲ ਨੂੰ ਪੰਜਾਬ ਬੰਦ ਸਮਾ 9 ਵਜੇ ਤੋ ਸ਼ਾਮ 6 ਵਜੇ ਤੱਕ ਹੋਵੇਗਾ , ਉਨ੍ਹਾਂ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਕਰਕੇ ਪਰੇਸ਼ਾਨ ਹੋ ਰਹੇ ਵਿਦਿਆਰਥੀ ਜਿਨਾ ਨੂੰ ਸਰਟੀਫਿਕੇਟ ਅਤੇ ਡਿਗਰੀਆਂ ਅਤੇ ਕਲਾਸ ਵਿੱਚ ਪੈਸੇ ਕਰਕੇ ਨਹੀਂ ਬੈਠਣ ਦਿੱਤਾ ਜਾਦਾ ਹੈ , ਉਨ੍ਹਾਂ ਕਿਹਾ ਕਿ ਉਕਤ ਮਾਮਲੇ ਚ ਪੁਲਿਸ ਕਮਿਸ਼ਨਰ ਜਲੰਧਰ ਅਤੇ ਡੀ ਸੀ ਜਲੰਧਰ ਨੇ ਸਮਾਜ ਨਾਲ ਧੋਖਾ ਕੀਤਾ ਕਿਉਂ ਕਿ ਉਨ੍ਹਾਂ ਅਧਿਕਾਰੀਆਂ ਨੇ ਖੁਦ ਆਪ ਮੀਟਿੰਗ ਰੱਖਵਾਈ ਸੀ ਪਰ ਇਹ ਅਧਿਕਾਰੀ ਆਪ ਨਹੀਂ ਪਹੁੰਚੇ ਇਸ ਲਈ ਮੀਟਿੰਗ ਦਾ ਬਾਈਕਾਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਾਅਲੀ ਐਸ ਸੀ ਸਰਟੀਫਿਕੇਟ ਬਣਾਉਣ ਵਾਲਿਆਂ ਤੇ ਕੋਈ ਪਰਚਾ ਨਹੀਂ ਕੀਤਾ, ਮੁੱਖ ਮੰਤਰੀ ਪੰਜਾਬ ਨਾਲ ਮਿਤੀ 9/6/23 ਦੀ ਮੀਟਿੰਗ ਸੀ ਪਰ ਮੁੱਖ ਮੰਤਰੀ ਨੇ ਮੀਟਿੰਗ ਨਹੀਂ ਕੀਤੀ ਅਤੇ ਓ ਐਸ ਡੀ ਰਾਜਬੀਰ ਬਰਾੜ ਨਾਲ ਸਮਾਜ ਨੇ ਮੀਟਿੰਗ ਕਰਨ ਤੋ ਇਨਕਾਰ ਕੀਤਾ ਸੀ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਘਰ ਵੱਲ ਨੂੰ ਨਾਅਰੇ ਲਗਾਉਂਦੇ ਹੋਏ ਸਾਰੇ ਸਾਥੀ ਅਤੇ ਸੰਤ ਮਹਾਪੁਰਸ਼ ਪੈਦਲ ਚੱਲ ਪਏ 2 ਘੰਟੇ ਮੁੱਖ ਮੰਤਰੀ ਦੀ ਕੋਠੀ ਦੇ ਕੋਲ ਧਰਨਾ ਦਿੱਤਾ ਗਿਆ ਅਤੇ ਇਸ ਤੋ ਬਾਅਦ ਚੰਡੀਗੜ੍ਹ ਪੁਲਿਸ ਨੇ ਸਾਰਿਆ ਨੂੰ ਅਰੈਸਟ ਕਰ ਲਿਆ
ਉਨ੍ਹਾਂ ਕਿਹਾ ਕਿ ਅਸੀ ਹਾਰ ਮਨ ਲੈਣ ਵਾਲੇ ਨਹੀਂ ਜਦੋਂ ਤੱਕ ਸਾਡੀ ਗੱਲ ਮੰਨੀ ਨਹੀਂ ਜਾਂਦੀ ਅਸੀ ਸੰਘਰਸ਼ ਕਰਦੇ ਰਹਾਂਗੇ ਅਤੇ ਇਸ ਲਈ ਪੰਜਾਬ ਬੰਦ ਦੀ ਕਾਲ 12/6/23 ਨੂੰ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਸਾਰੇ ਸਾਥੀ ਆਪਣੇ ਆਪਣੇ ਜਿਲਿਆ ਵਿੱਚ ਮੰਗ ਪੱਤਰ ਦਿਓ ਪੰਜਾਬ ਬੰਦ ਦਾ ਅਤੇ ਆਪਣੇ ਹੱਕਾ ਨੂੰ ਬਚਾਉਣ ਵਾਸਤੇ ਸਾਰੇ ਸੜਕਾ ਤੇ ਆਉਣ ਅਤੇ ਪੰਜਾਬ ਬੰਦ ਦੀ ਕਾਲ ਨੂੰ ਸਫਲ ਬਣਾਉਣ ਅਤੇ ਬਾਜ਼ਾਰ ਮਾਰਕੀਟ ,ਮੋਲ, ਮੰਡੀਆ,ਆਵਾਜਾਈ ਪੂਰਨ ਤੌਰ ਤੇ ਬੰਦ ਹੋਵੇਗੀ. ਉਨ੍ਹਾਂ ਕਿਹਾ ਕਿ ਸਾਰੇ ਸੰਤ ਸਮਾਜ ਅਤੇ ਸਾਰੀਆਂ ਜਥੇਬੰਦੀਆ ਅਤੇ ਰਵਿਦਾਸੀਆ ਸਮਾਜ ਅਤੇ ਵਾਲਮੀਕ ਸਮਾਜ ਅਤੇ ਕਬੀਰ ਸਮਾਜ,ਅਤੇ ਸਿੱਖ ਸਮਾਜ,ਹਿੰਦੂ ਸਮਾਜ,ਅਤੇ ਮੁਸਲਿਮ ਸਮਾਜ ਅਤੇ ਕ੍ਰਿਸ਼ਚਨ ਸਮਾਜ ਸਾਰੇ ਸੜਕਾ ਤੇ ਆਉਣ ਅਪਣਾ ਫਰਜ ਸਮਜਣ।