ਗੈਂਗਸਟਰ ਗੋਲਡੀ ਬਰਾੜ ਖਿਲਾਫ਼ ਵੱਡਾ ਐਕਸ਼ਨ, ਪੁਲਿਸ ਨੇ ਇਸ ਦੇ ਮਾਤਾ-ਪਿਤਾ ਫੜ੍ਹਕੇ ਭੇਜੇ ਰਿਮਾਂਡ ‘ਤੇ
Big action against gangster Goldie Brar, police arrest his parents and send them on remand

Big action against gangster Goldie Brar, police arrest his parents and send them on remand
ਪੰਜਾਬ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਖਿਲਾਫ਼ ਵੱਡਾ ਐਕਸ਼ਨ ਲਿਆ ਹੈ। ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਸ਼ਮਸ਼ੇਰ ਸਿੰਘ ਅਤੇ ਉਸ ਦੀ ਪਤਨੀ ਪ੍ਰੀਤਪਾਲ ਕੌਰ ਨੂੰ ਅੰਮ੍ਰਿਤਸਰ ਦੇ ਹੋਟਲ ਵਿੱਚ ਠਹਿਰੇ ਹੋਏ ਸਨ, ਜਿੱਥੋਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਅੱਜ (ਮੰਗਲਵਾਰ) ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਵਕੀਲ ਵੱਲੋਂ ਦਿੱਤੀ ਜਾਣਾਕਾਰੀ ਮੁਤਾਬਿਕ ਗੋਲਡੀ ਬਰਾੜ ਦੇ ਮਾਪਿਆਂ ਨੂੰ ਇੱਕ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਕੌਣ ਹੈ ਗੋਲਡੀ ਬਰਾੜ?
ਗੋਲਡੀ ਬਰਾੜ ਦਾ ਜਨਮ ਕਬੀਰ ਇੰਕਲੇਵ ਆਦੇਸ਼ ਨਗਰ ਵਿੱਚ ਹੋਇਆ ਸੀ ਅਤੇ ਉਹ ਇੱਕ ਬਹੁਤ ਵਧੀਆ ਖਿਡਾਰੀ ਦੇ ਤੌਰ ‘ਤੇ ਜਾਣਿਆ ਜਾਂਦਾ ਸੀ। ਮੁਹੱਲਾ ਵਾਸੀਆਂ ਨੇ ਦੱਸਿਆ ਕਿ, “ਗੋਲਡੀ ਬਰਾੜ ਅਤੇ ਉਸ ਦੇ ਮਾਤਾ ਪਿਤਾ ਬਹੁਤ ਹੀ ਨੇਕ ਦਿਲ ਅਤੇ ਚੰਗੇ ਸੁਭਾਅ ਦੇ ਲੋਕ ਹਨ, ਪਰ ਜਦੋਂ ਦਾ ਗੋਲਡੀ ਵਿਦੇਸ਼ ਗਿਆ ਹੈ, ਉਦੋਂ ਦਾ ਹੀ ਗ਼ਲਤ ਸੰਗਤ ਵਿੱਚ ਪੈ ਗਿਆ। ਜਿਸ ਕਾਰਨ ਮਾਪਿਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਇਸ ਫਿਰੌਤੀ ਦੇ ਮਾਮਲੇ ਬਾਰੇ ਸੁਣ ਕੇ ਤਾਂ ਹਰ ਕੋਈ ਹੈਰਾਨ ਹੋ ਗਿਆ ਹੈ। ਗੋਲਡੀ ਦੇ ਪਿਤਾ ਇਮਾਨਦਾਰ ਪੁਲਿਸ ਅਫ਼ਸਰ ਵੀ ਰਹੇ ਹਨ, ਪਰ ਹੁਣ ਉਨ੍ਹਾਂ ਨੂੰ ਪੁੱਤਰ ਦੀਆਂ ਗਲਤੀਆਂ ਦੀ ਸਜ਼ਾ ਭੁਗਤਣੀ ਪੈ ਰਹੀ ਹੈ।”
ਜ਼ਿਕਰਯੋਗ ਹੈ ਕਿ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਿਤਾ ਪੰਜਾਬ ਪੁਲਿਸ ਦੇ ਰਿਟਾਇਰਡ ਮੁਲਾਜ਼ਮ ਹਨ। ਜਿਨ੍ਹਾਂ ਉਤੇ ਹੁਣ ਜਬਰੀ ਵਸੂਲੀ ਦੇ ਇਲਜ਼ਾਮ ਲੱਗੇ ਹਨ। ਉਥੇ ਹੀ ਜੇਕਰ ਗੱਲ ਕੀਤੀ ਜਾਵੇ ਗੋਲਡੀ ਬਰਾੜ ਦੀ, ਤਾਂ ਉਹ 2017 ਵਿੱਚ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਜਿਸ ਤੋਂ ਬਾਅਦ ਉਸ ਨੇ ਅਪਰਾਧ ਦੀ ਦੁਨੀਆ ਵਿੱਚ ਕਦਮ ਰੱਖ ਲਿਆ। ਗੈਂਗਸਟਰ ਗੋਲਡੀ ਉੱਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਇਲਜ਼ਾਮ ਹਨ ਅਤੇ ਇਸ ਵਿੱਚ ਉਸ ਦੇ ਸਾਥੀ ਲਾਰੇਂਸ ਬਿਸ਼ਨੋਈ ਦਾ ਵੀ ਹੱਥ ਹੈ। ਫਿਲਹਾਲ ਗੈਂਗਸਟਰ ਗੋਲਡੀ ਬਰਾੜ ਦੇ ਕੈਨੇਡਾ ਛੱਡਣ ਤੋਂ ਬਾਅਦ ਅਮਰੀਕਾ ਵਿੱਚ ਲੁਕੇ ਹੋਣ ਦੀ ਚਰਚਾ ਹੈ।









