ਜਲੰਧਰ, ਐਚ ਐਸ ਚਾਵਲਾ।
ਸ. ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਜੀ ਵਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਸਬੰਧੀ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਜਸਕਿਰਨਜੀਤ ਸਿੰਘ ਤੇਜਾ PPS , ਵਧੀਕ ਡਿਪਟੀ ਕਮਿਸ਼ਨਰ ਇੰਨਵੈਸਟੀਗੇਸ਼ਨ , ਸ਼੍ਰੀ ਜਗਮੋਹਨ ਸਿੰਘ , PPS , ਡਿਪਟੀ ਕਮਿਸ਼ਨਰ ਪੁਲਿਸ – ਸਿਟੀ , ਸ਼੍ਰੀ ਬਲਵਿੰਦਰ ਸਿੰਘ ਰੰਧਾਵਾ , PPS , ਵਧੀਕ ਡਿਪਟੀ ਕਮਿਸ਼ਨਰ ਜਲੰਧਰ ਸਾਹਿਬ ਜੋਨ- । ਜਲੰਧਰ , ਤੇ ਸ਼੍ਰੀ ਮਹਿਤ ਕੁਮਾਰ ਸਿੰਗਲਾ , PPS , ਏ.ਸੀ.ਪੀ ਨੋਰਥ ਜਲੰਧਰ ਦੀਆਂ ਹਦਾਇਤਾਂ ਅਨੁਸਾਰ ਮਿਤੀ 06.09.2022 ਨੂੰ SI ਕੁਲਦੀਪ ਸਿੰਘ , ਮੁੱਖ ਅਫਸਰ ਥਾਣਾ ਡਵੀਜ਼ਨ ਨੰ : 8 ਜਲੰਧਰ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਟਰਾਂਸਪੋਰਟ ਨਗਰ ਚੋਕ ਜਲੰਧਰ ਮੌਜੂਦ ਸੀ ਕਿ ਇੱਕ ਖੂਫੀਆ ਇਤਲਾਹ ਮਿਲੀ ਕਿ ਮਨੀਸ਼ ਕੁਮਾਰ ਉਰਫ ਮੰਨ ਪੁੱਤਰ ਸ਼ਿਵਾ ਨੰਦ ਵਾਸੀ ਹਰਗੋਬਿੰਦ ਨਗਰ ਜਲੰਧਰ ਅਤੇ ਮਨੀਸ਼ ਕੁਮਾਰ ਉਰਫ ਮਨੀਸ਼ ਪੁੱਤਰ ਕਸਤੂਰੀ ਲਾਲ ਹਾਲ ਵਾਸੀ ਗੁੱਜਾਪੀਰ ਰੋਡ ਜਲੰਧਰ ਦੋਵੇਂ ਮਿਲ ਕੇ ਗੈਸ ਸਿਲੰਡਰਾਂ ਵਿਚੋ ਗੈਸ ਕੱਢ ਕੇ ਚੋਰੀ ਕਰਦੇ ਹਨ ਅਤੇ ਘੱਟ ਗੈਸ ਵਾਲੇ ਗੈਸ ਸਿਲੰਡਰ ਆਮ ਲੋਕਾਂ ਨੂੰ ਵੇਚ ਕੇ ਧੋਖਾ ਦੇਹੀ ਕਰਦੇ ਹਨ।
ਜਿਸ ਤੇ SI ਕੁਲਦੀਪ ਸਿੰਘ ਮੁੱਖ ਅਫਸਰ ਥਾਣਾ ਨੇ ਸਾਥੀ ਕਰਮਚਾਰੀਆਂ ਨਾਲ ਮਿਲ ਕੇ ਦੱਸੀ ਹੋਈ ਜਗ੍ਹਾ ਏਕਮ ਹਸਪਤਾਲ ਨੇੜੇ ਪਲਾਟ ਜਲੰਧਰ ਵਿੱਚ ਜਾ ਕੇ ਉਕਤ ਵਿਅਕਤੀਆਂ ਨੂੰ ਮੌਕਾ ਤੋਂ ਕਾਬੂ ਕੀਤਾ ਗਿਆ । ਜਿਨ੍ਹਾਂ ਪਾਸੋਂ ਸਖਤੀ ਨਾਲ ਪੁੱਛ ਗਿੱਛ ਕਰਨ ਤੇ ਇਨ੍ਹਾਂ ਪਾਸੋਂ ਕੁੱਲ 101 ਗੈਸ ਸਿਲੰਡਰ ਅਤੇ ਛੋਟਾ ਇਲੈਕਟਰੋਨਿਕ ਕੰਡਾ ਅਤੇ ਗੈਸ ਕੱਢਣ ਵਾਲੀ ਪਾਈਪ ਬ੍ਰਾਮਦ ਹੋਈ । ਜਿਨ੍ਹਾਂ ਵਿਚੋਂ 28 ਗੈਸ ਸਿਲੰਡਰ ਭਰੇ ਹੋਏ , 69 ਗੈਸ ਸਿਲੰਡਰ ਖਾਲੀ , 4 ਕਮਰਸ਼ੀਅਲ ਗੈਸ ਸਿਲੰਡਰ ਖਾਲੀ ਬ੍ਰਾਮਦ ਹੋਏ।
ਜਿਸ ਤੇ SI ਕੁਲਦੀਪ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰ : 8 ਜਲੰਧਰ ਨੇ ਇਨ੍ਹਾਂ ਉਕਤ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 224 ਮਿਤੀ 06.09.2022 ਅ / ਧ 379,420 ਭ : ਦ 7 EC ACT ਥਾਣਾ ਡਵੀਜਨ ਨੰ : 8 ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ । ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਅਦਾਲਤ ਕੀਤਾ ਗਿਆ , ਜੋ ਮਾਨਯੋਗ ਅਦਾਲਤ ਸ਼੍ਰੀ ਸ਼ਿਲਪਾ ਸਿੰਘ JMIC JAL ਜੀ ਵਲੋਂ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ।