ਗੈਂਗਸਟਰ ਗੋਲਡੀ ਬਰਾੜ ਨੂੰ ਲੈ ਕੇ ਇਕ ਹੋਰ ਅੱਪਡੇਟ ਸਾਹਮਣੇ ਆਇਆ ਹੈ। ਇਕ ਸੀਨੀਅਰ ਪੱਤਰਕਾਰ ਨੂੰ ਫੋਨ ਆਇਆ ਹੈ।ਫੋਨ ਕਰਨ ਵਾਲਾ ਸਖ਼ਸ਼ ਆਪਣੇ ਆਪ ਨੂੰ ਗੋਲਡੀ ਬਰਾੜ ਦੱਸ ਰਿਹਾ ਹੈ। ਫੋਨ ਕਰਨ ਵਾਲਾ ਸਖ਼ਸ਼ ਕਹਿ ਰਿਹਾ ਹੈ ਕਿ ਉਹ ਜਿਉਂਦਾ ਤਾਂ ਨਹੀਂ ਫੜਿਆ ਜਾਂਦਾ ਤੇ ਮਰੇ ਨੂੰ ਚੱਕ ਕੇ ਜਿੱਥੇ ਮਰਜ਼ੀ ਲਈ ਫਿਰਨ। ਉਸਨੇ ਅੱਗੇ ਕਿਹਾ ਕਿ ਉਹ (ਗੋਲਡੀ ਬਰਾੜ) ਅਮਰੀਕਾ ‘ਚ ਹੈ ਨਹੀਂ ਅਮਰੀਕਾ ਤੇ ਕੈਨੇਡਾ ਚੋ ਤਾਂ ਕਾਫੀ ਸਮੇਂ ਤੋਂ ਚਲੇ ਗਏ ਹਾਂ।
ਉਸਨੇ ਕਿਹਾ ਕਿ ਅਸੀਂ ਆਪਣੀ ਮੌਤ ਉਡੀਕਦੇ ਹਾਂ। ਫੋਨ ਕਰਨ ਵਾਲਾ ਸ਼ਖ਼ਸ ਸਿੱਧੂ ਮੂਸੇਵਾਲਾ ਦੇ ਮਾਪਿਆਂ ਬਾਰੇ ਵੀ ਗੱਲ ਕਰ ਰਿਹਾ ਹੈ। ਉਸਨੇ ਫੋਨ ‘ਤੇ ਕਿਹਾ ਕਿ ਸਾਰੇ ਸ਼ੂਟਰ ਫੜੇ ਗਏ, ਹੁਣ ਮੂਸੇਵਾਲਾ ਦੇ ਮਾਪੇ ਹੋਰ ਕੀ ਚਾਹੁੰਦੇ ਹਨ। ਉਨ੍ਹੇ ਅੱਗੇ ਕਿਹਾ ਕਿ ਰਾਜਸਥਾਨ ‘ਚ ਵੀ ਮੈਂ ਕਰਵਾਇਆ ਕਤਲ ਜਲਦ ਸਬੂਤ ਦਿਆਂਗਾ। ਪਰ ਸਾਡਾ ਅਦਾਰਾ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ