ਕੁਝ ਅਜਿਹੇ ਲੋਕ ਵੀ ਹਨ ਜੋ ਇਸ ਨੂੰ ਆਪਣਾ ਹਥਿਆਰ ਬਣਾ ਕੇ ਕਾਨੂੰਨ ਦੀ ਸੁਰੱਖਿਆ ਦਾ ਨਜਾਇਜ਼ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ਤੋਂ ਜਿਥੇ ਪੁਲਿਸ ਨੇ ਇੱਕ ਸ਼ਿਵ ਸੈਨਾ ਆਗੂ ਨੂੰ ਗਿਰਫ਼ਤਾਰ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਵ ਸੈਨਾ ਆਗੂ ਮਨਿੰਦਰ ਸਿੰਘ ਉਰਫ ਮਨੀ ਨੇ ਸਮਾਜ ਵਿੱਚ ਆਪਣਾ ਵੱਖਰਾ ਰੁਤਬਾ ਦਿਖਾਉਣ ਲਈ ਸਿਕਿਓਰਟੀ ਲੈਣ ਦੀ ਚਾਲ ਚੱਲੀ ਅਤੇ 19 ਫਰਵਰੀ ਨੂੰ ਆਪਣੇ ਹੀ ਦਫਤਰ ‘ਤੇ ਗੋਲੀ ਚਲਵਾਉਣ ਦਾ ਡਰਾਮਾ ਰਚਿਆ।
ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕਰਦੇ ਹੋਏ ਪੁਲਿਸ ਵੱਲੋਂ ਸ਼ਿਵ ਸੈਨਾ ਆਗੂ ਮਨਿੰਦਰ ਸਿੰਘ ਨੂੰ ਉਸ ਦੇ ਇੱਕ ਸਾਥੀ ਜਿਸ ਕੋਲੋਂ ਬੱਤੀ ਬੋਰ ਕੱਟਾ ਬਰਾਮਦ ਕੀਤਾ ਹੈ ਅਤੇ ਦੋਵਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ । ਐਸਪੀ ਸਿਟੀ ਨਰਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਕੰਟਰੋਲ ਰੂਮ ‘ਤੇ ਇੱਕ ਸੂਚਨਾ ਮਿਲੀ ਸੀ ਕਿ ਬਠਿੰਡਾ ਦੇ ਪਰਸਰਾਮ ਨਗਰ ਵਿੱਚ ਇੱਕ ਦਫਤਰ ‘ਤੇ ਗੋਲੀ ਚੱਲੀ ਹੈ। ਜਿਸ ਸਬੰਧੀ ਉਹਨਾਂ ਵੱਲੋਂ ਮੌਕੇ ‘ਤੇ ਜਾ ਕੇ ਜਦੋਂ ਜਾਂਚ ਕੀਤੀ ਤਾਂ ਪੁਲਿਸ ਨੇ ਪਾਇਆ ਕਿ ਇਹ ਝੂਠੀ ਇਤਲਾਹ ਹੈ। ਸ਼ਿਵ ਸੈਣਾ ਆਗੂ ਦੀ ਦੁਕਾਨ ‘ਤੇ ਹਮਲਾ ਕਰਨ ਵਾਲੇ ਕੋਈ ਬਦਮਾਸ਼ ਨਹੀਂ ਸੀ ਬਲਕਿ ਉਸਦੇ ਆਪਣੇ ਹੀ ਦੋਸਤ ਸਨ।