ਕਾਨਪੁਰ ਤੋਂ ਲੁੱਟ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਆਮ ਤੌਰ ‘ਤੇ ਜੇਕਰ ਚੋਰ ਕਿਸੇ ਦੇ ਘਰ ਵੜਦੇ ਹਨ ਤਾਂ ਉਨ੍ਹਾਂ ਦਾ ਪਹਿਲਾ ਕੰਮ ਘਰ ‘ਚ ਮੌਜੂਦ ਕੀਮਤੀ ਸਾਮਾਨ ਚੋਰੀ ਕਰਨਾ ਹੁੰਦਾ ਹੈ। ਹਾਲਾਂਕਿ ਕਾਨਪੁਰ ਤੋਂ ਸਾਹਮਣੇ ਆਇਆ ਮਾਮਲਾ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ, ਘਰ ਦੇ ਮਾਲਕ ਦੀ ਪਤਨੀ ਦੀ ਮੌਤ ਹੋ ਗਈ ਸੀ, ਇਸ ਲਈ ਉਹ ਘਰ ਨੂੰ ਤਾਲਾ ਲਗਾ ਕੇ ਉਸਦੇ ਅੰਤਿਮ ਸੰਸਕਾਰ ਲਈ ਬਾਹਰ ਗਿਆ ਸੀ। ਚੋਰਾਂ ਨੂੰ ਪਤਾ ਲੱਗ ਗਿਆ ਸੀ ਕਿ ਘਰ ਵਿੱਚ ਕੋਈ ਨਹੀਂ ਹੈ। ਬਸ ਫੇਰ ਕੀਸੀ ਤਿੰਨ ਚੋਰਾਂ ਨੇ ਲੁੱਟ ਦੀ ਨੀਅਤ ਨਾਲ ਘਰ ‘ਤੇ ਕੀਤਾ ਹਮਲਾ।
ਤਿੰਨਾਂ ਚੋਰਾਂ ਨੇ ਘਰੋਂ ਚੋਰੀ ਕਰਨ ਦੀ ਯੋਜਨਾ ਬਣਾਈ ਸੀ। ਹਾਲਾਂਕਿ ਇਨ੍ਹਾਂ ਚੋਰਾਂ ‘ਚੋਂ ਇਕ ਦੀਪਕ ਨੇ ਇੰਨੀ ਜ਼ਿਆਦਾ ਸ਼ਰਾਬ ਪੀ ਲਈ ਕਿ ਉਹ ਸ਼ਰਾਬੀ ਹੋ ਕੇ ਘਰ ‘ਚ ਹੀ ਸੌਂ ਗਿਆ। ਜਦਕਿ ਬਾਕੀ ਦੋ ਚੋਰ (ਸੋਨੂੰ ਅਤੇ ਸੁਨੀਲ) ਘਰੋਂ ਕੀਮਤੀ ਸਮਾਨ ਲੁੱਟ ਕੇ ਫਰਾਰ ਹੋ ਗਏ। ਜਦੋਂ ਸਵੇਰ ਹੋਈ ਤਾਂ ਪੁਲਿਸ ਨੂੰ ਇਸ ਘਟਨਾ ਦਾ ਪਤਾ ਲੱਗਾ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸੁੱਤੇ ਪਏ ਚੋਰ ਦੀਪਕ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ।