Punjab

ਵੱਡਾ ਫੈਸਲਾ : ਆਪਣੇ ਦਿਓਰ ਨਾਲ ਵਿਆਹ ਕਰਵਾਉਂਣ ਵਾਲੀ ਫੌਜੀ ਦੀ ਵਿਧਵਾ ਹੋਵੇਗੀ ਪੈਨਸ਼ਨ ਦੀ ਹੱਕਦਾਰ

ਪੰਜਾਬ-ਹਰਿਆਣਾ ਹਾਈ ਕੋਰਟ ਨੇ ਆਪਣੇ ਦਿਓਰ ਨਾਲ ਵਿਆਹ ਕਰਵਾਉਣ ਵਾਲੀ ਫੌਜੀ ਜਵਾਨ ਦੀ ਵਿਧਵਾ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਉਸ ਦੇ ਦੂਜੇ ਵਿਆਹ ਦੇ ਬਾਵਜੂਦ ਉਸ ਨੂੰ ਪਰਿਵਾਰਕ ਪੈਨਸ਼ਨ ਲਈ ਯੋਗ ਕਰਾਰ ਦਿੱਤਾ ਹੈ। ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਉਸ ਦੀ ਪਰਿਵਾਰਕ ਪੈਨਸ਼ਨ ਬਹਾਲ ਕਰਨ ਦੇ ਹੁਕਮ ਦਿੱਤੇ ਹਨ। ਹਾਲਾਂਕਿ ਅਦਾਲਤ ਨੇ ਸਪੱਸ਼ਟ ਕਿਹਾ ਕਿ ਔਰਤ ਨੂੰ ਮ੍ਰਿਤਕ ਦੇ ਆਸ਼ਰਿਤਾਂ ਦੀ ਦੇਖਭਾਲ ਕਰਨੀ ਪਵੇਗੀ।

ਫਤਿਹਗੜ੍ਹ ਸਾਹਿਬ ਦੇ ਵਸਨੀਕ ਸੁਖਜੀਤ ਨੇ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ (ਕੈਟ) ਦੇ ਅਪ੍ਰੈਲ 2016 ਦੇ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨਕਰਤਾ ਨੇ ਕਿਹਾ ਕਿ ਕੈਟ ਨੇ ਪਰਿਵਾਰਕ ਪੈਨਸ਼ਨ ਲਈ ਉਸ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਸੀ। ਪਟੀਸ਼ਨਰ ਦਾ ਪਤੀ ਮਹਿੰਦਰ ਸਿੰਘ 1964 ਵਿੱਚ ਏਅਰਫੋਰਸ ਵਿੱਚ ਨਿਯੁਕਤ ਹੋਇਆ ਸੀ। 1974 ਵਿੱਚ, ਯਾਚੀ ਦਾ ਉਸ ਨਾਲ ਵਿਆਹ ਹੋਇਆ ਸੀ ਅਤੇ 1975 ਵਿੱਚ ਉਹਨਾਂ ਦੀ ਇੱਕ ਧੀ ਹੋਈ।

ਟੀਸ਼ਨਕਰਤਾ ਦੇ ਪਤੀ ਦੀ ਹਵਾਈ ਸੈਨਾ ਵਿੱਚ ਸੇਵਾ ਕਰਦੇ ਹੋਏ ਮਾਰਚ 1975 ਵਿੱਚ ਮੌਤ ਹੋ ਗਈ ਸੀ। ਪਤੀ ਦੀ ਮੌਤ ਤੋਂ ਬਾਅਦ ਪਟੀਸ਼ਨਰ ਨੂੰ ਪਰਿਵਾਰਕ ਪੈਨਸ਼ਨ ਮਿਲਣੀ ਸ਼ੁਰੂ ਹੋ ਗਈ। ਇਸ ਦੌਰਾਨ ਪਟੀਸ਼ਨਰ ਨੇ ਆਪਣੇ ਪਤੀ ਦੇ ਛੋਟੇ ਭਰਾ ਨਾਲ ਵਿਆਹ ਕਰਵਾ ਲਿਆ। ਇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਕੇਂਦਰ ਸਰਕਾਰ ਨੇ 1982 ਵਿੱਚ ਪਰਿਵਾਰਕ ਪੈਨਸ਼ਨ ਬੰਦ ਕਰ ਦਿੱਤੀ ਸੀ।

Leave a Reply

Your email address will not be published.

Back to top button