
ਪਟਿਆਲਾ ਵਿਚ ਪੈਂਦੇ ਪਿੰਡ ਰੈਸਲ ਦੀ ਰਹਿਣ ਵਾਲੇ ਲਵਲੀਨ ਕੌਰ ਪੰਜਾਬ ਪੁਲਿਸ ਵਿਚ ਬਤੌਰ ਸਬ-ਇੰਸਪੈਕਟਰ ਭਰਤੀ ਹੋਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਚਮਕੌਰ ਸਿੰਘ ਵੀ ਪੰਜਾਬ ਪੁਲਿਸ ’ਚ ਸਬ-ਇੰਸਪੈਕਟਰ ਵਜੋਂ ਡਿਊਟੀ ਨਿਭਾ ਰਹੇ ਹਨ।
ਚਮਕੌਰ ਸਿੰਘ ਕਰੀਬ 28 ਸਾਲ ਪਹਿਲਾਂ ਸਿਪਾਹੀ ਦੇ ਤੌਰ ’ਤੇ ਪੁਲਿਸ ਵਿਚ ਭਰਤੀ ਹੋਏ ਸੀ ਅਤੇ ਉਨ੍ਹਾਂ ਨੂੰ ਸਬ-ਇੰਸਪੈਕਟਰ ਬਣਨ ਲਈ 27 ਸਾਲ ਲੱਗ ਗਏ ਪਰ ਉਨ੍ਹਾਂ ਦੀ ਧੀ ਸਿੱਧੇ ਹੀ ਬਤੌਰ ਸਬ-ਇੰਸਪੈਕਟਰ ਭਰਤੀ ਹੋਈ ਹੈ।ਧੀ ਲਵਲੀਨ ਦੇ ਮੁਕਾਬਲੇ ਵਿੱਚੋਂ ਨਿਕਲਕੇ ਪੰਜਾਬ ਪੁਲਿਸ ’ਚ ਭਰਤੀ ਹੋਣ ਨਾਲ ਪਿਤਾ ਚਮਕੌਰ ਸਿੰਘ ਅਤੇ ਪੂਰਾ ਪਰਿਵਾਰ ਉਸ ’ਤੇ ਮਾਣ ਮਹਿਸੂਸ ਕਰਦਾ ਹੈ। ਚਮਕੌਰ ਸਿੰਘ ਇਸ ਵੇਲੇ ਜ਼ਿਲ੍ਹਾ ਪਟਿਆਲਾ ਵਿੱਚ ਛੀਟਾਂ ਵਾਲਾ ਵਿਖੇ ਅਤੇ ਉਨ੍ਹਾਂ ਦੀ ਧੀ ਫਤਿਹਗੜ੍ਹ ਸਾਹਿਬ ਵਿਖੇ ਆਪਣੀ ਡਿਊਟੀ ਨਿਭਾ ਰਹੇ ਹਨ।ਪੰਜਾਬ ਪੁਲਿਸ ’ਚ ਹਾਲ ਹੀ ਵਿੱਚ ਸਬ-ਇੰਸਪੈਕਟਰ ਭਰਤੀ ਹੋਏ ਲਵਲੀਨ ਕੌਰ ਮੁਤਾਬਕ ਹਾਲੇ ਉਹ ਟ੍ਰੇਨਿੰਗ ਅਧੀਨ ਹਨ।
ਧੀ ਲਵਲੀਨ ਦੇ ਮੁਕਾਬਲੇ ਵਿੱਚੋਂ ਨਿਕਲਕੇ ਪੰਜਾਬ ਪੁਲਿਸ (Punjab Police) ’ਚ ਭਰਤੀ ਹੋਣ ਨਾਲ ਪਿਤਾ ਚਮਕੌਰ ਸਿੰਘ ਅਤੇ ਪੂਰਾ ਪਰਿਵਾਰ ਉਸ ’ਤੇ ਮਾਣ ਮਹਿਸੂਸ ਕਰਦਾ ਹੈ। ਚਮਕੌਰ ਸਿੰਘ ਇਸ ਵੇਲੇ ਨਾਭੇ ਦੇ ਨੇੜਲੇ ਪਿੰਡ ਛੀਟਾਂਵਾਲਾ ਵਿਖੇ ਬਤੌਰ ਚੌਂਕੀ ਇੰਚਾਰਜ ਹੈ ਅਤੇ ਉਨ੍ਹਾਂ ਦੀ ਧੀ ਫਤਿਹਗੜ੍ਹ ਸਾਹਿਬ ਵਿਖੇ ਆਪਣੀ ਡਿਊਟੀ ਨਿਭਾ ਰਹੇ ਹਨ।
ਪੰਜਾਬ ਪੁਲਿਸ ’ਚ ਹਾਲ ਹੀ ਵਿੱਚ ਸਬ-ਇੰਸਪੈਕਟਰ ਭਰਤੀ ਹੋਏ ਲਵਲੀਨ ਕੌਰ ਮੁਤਾਬਕ ਹਾਲੇ ਉਹ ਟ੍ਰੇਨਿੰਗ ਅਧੀਨ ਹਨ। ਫ਼ਿਲਹਾਲ ਖਾਕੀ ਵਰਦੀ ਪਹਿਨਣ ਵਿੱਚ ਫ਼ਖਰ ਮਹਿਸੂਸ ਕਰਨ ਵਾਲੇ ਲਵਲੀਨ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਲਵਲੀਨ ਨੇ ਪੰਜਾਬ ਪੁਲਿਸ ਵਿੱਚ ਭਰਤੀ ਸਣੇ ਆਪਣੀ ਖ਼ਾਹਿਸ਼ ਅਤੇ ਸੰਘਰਸ਼ ਦਾ ਜ਼ਿਕਰ ਕੀਤਾ। ਨਾਲ ਹੀ ਉਨ੍ਹਾਂ ਦੇ ਪਿਤਾ ਚਮਕੌਰ ਸਿੰਘ ਨੇ ਵੀ ਧੀ ਦੀ ਭਰਤੀ ਬਾਰੇ ਆਪਣੇ ਜਜ਼ਬਾਤ ਸਾਂਝੇ ਕੀਤੇ ਹਨ,
ਲਵਲੀਨ ਕਹਿੰਦੇ ਹਨ, ‘‘ਪਿਤਾ ਦੇ ਵਰਦੀ ਪਾਈ ਬਹੁਤ ਸੋਹਣੀ ਲੱਗਦੀ ਸੀ ਤੇ ਇਹ ਦਿਲ ਵਿੱਚ ਆਉਂਦਾ ਸੀ ਕਿ ਵੱਡੇ ਹੋ ਕੇ ਜੇ ਮੌਕਾ ਮਿਲਿਆ ਤਾਂ ਪੰਜਾਬ ਪੁਲਿਸ ਦਾ ਹਿੱਸਾ ਜ਼ਰੂਰ ਬਣਾਂ।’’ ਪੰਜਾਬ ਪੁਲਿਸ ਵਿੱਚ ਆਉਣ ਪਿੱਛੇ ਦੀ ਪ੍ਰੇਰਣਾ ਬਾਰੇ ਵੀ ਲਵਲੀਨ ਦੱਸਦੇ ਹਨ। ਉਹ ਕਹਿੰਦੇ ਹਨ, ‘‘ਮੈਨੂੰ ਸਭ ਤੋਂ ਵੱਧ ਪ੍ਰੇਰਣਾ ਪਿਤਾ ਅਤੇ ਚਾਚਾ ਜੀ ਤੋਂ ਮਿਲੀ ਹੈ। ਦੋਵਾਂ ਨੇ ਮੈਨੂੰ ਬਹੁਤ ਜ਼ਿਆਦਾ ਹੌਂਸਲਾ ਦਿੱਤਾ ਕਿ ਸਿਵਲ ਸਰਵਿਸ ਲਈ ਤਿਆਰੀ ਕਰਾਂ ਤੇ ਵੱਖ-ਵੱਖ ਇਮਤਿਹਾਨ ਦੇਵਾਂ।’’ਸਭ ਨਾਲ ਇਨਸਾਫ ਨਾਲ ਕਰਨਾ ਹੈ ਅਤੇ ਕੋਈ ਵੀ ਫ਼ੈਸਲਾ ਕਿਸੇ ਨਿਰਦੋਸ਼ ਇਨਸਾਨ ਦੇ ਖ਼ਿਲਾਫ਼ ਨਹੀਂ ਲੈਣਾ।’’ ‘‘ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਪੱਧਰ ਉੱਤੇ ਜਿੰਨਾ ਇਨਸਾਫ਼ ਤੁਸੀਂ ਦੇ ਸਕਦੇ ਹੋ, ਉਹ ਕਰੋ।’’
ਲਵਲੀਨ ਮੁਤਾਬਕ ਜਦੋਂ ਉਹ ਛੋਟੇ ਹੁੰਦੇ ਸਨ ਤਾਂ ਉਨ੍ਹਾਂ ਦੇ ਪਿਤਾ ਘਰ ਵਿੱਚ ਉਨ੍ਹਾਂ ਕੋਲ ਆਉਣ ਵਾਲੇ ਕੇਸਾਂ ਬਾਰੇ ਦੱਸਦੇ ਹੁੰਦੇ ਸੀ। ਲਵਲੀਨ ਦੱਸਦੇ ਹਨ, ‘‘ਪਾਪਾ ਦੱਸਦੇ ਹੁੰਦੇ ਸਨ ਕਿ ਕੇਸ ਦਰਮਿਆਨ ਕੀ ਮੁਸ਼ਕਲਾਂ ਆਈਆਂ। ਮੈਨੂੰ ਲਗਦਾ ਹੈ ਕਿ ਇਹ ਗੱਲਾਂ ਮੇਰੇ ਕੰਮ ਆਉਣਗੀਆਂ।’’ ਦੋ ਥਾਣੇਦਾਰਾਂ ਵਾਲਾ ਇਹ ਪਰਿਵਾਰ ਜਿੱਥੇ ਧੀ ਦੀ ਉਪਲਬਧੀ ਤੋਂ ਖ਼ੁਸ਼ ਹੈ, ਉੱਥੇ ਹੀ ਲਵਲੀਨ ਦੇ ਭਰਾ ਦੇ ਕਰੀਅਰ ਲਈ ਚੰਗੀ ਉਮੀਦ ਵੀ ਰੱਖਦਾ ਹੈ।
ਲਵਲੀਨ ਇਸ ਬਾਰੇ ਦੱਸਦੇ ਹਨ, ‘‘ਮੈਂ ਭਰਾ ਨੂੰ ਇਹੀ ਕਹਿੰਦੀ ਹਾਂ ਕਿ ਉਹ ਜਿੰਨੀ ਮਿਹਨਤ ਕਰ ਰਿਹਾ ਹੈ, ਉਸ ਤੋਂ ਵੀ ਵੱਧ ਮਿਹਨਤ ਕਰੇ। ਸਾਡੇ ਤੋਂ ਵੀ ਉੱਚੀ ਪੋਸਟ ਹਾਸਲ ਕਰੇ।’’ ਪਰਿਵਾਰ ਦੇ ਸਾਥ ਬਾਰੇ ਵੀ ਲਵਲੀਨ ਗੱਲ ਕਰਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਕਿਸੇ ਚੀਜ਼ ਬਾਰੇ ਨਹੀਂ ਰੋਕਿਆ ਅਤੇ ਸਕੂਲ ਸਮੇਂ ਤੋਂ ਹੀ ਹਰ ਤਰ੍ਹਾਂ ਦੀ ਗਤੀਵਿਧੀ ਵਿੱਚ ਸ਼ਾਮਲ ਹੋਣ ਦੇ ਨਾਲ-ਨਾਲ ਪੜ੍ਹਾਈ ਉੱਤੇ ਪੂਰਾ ਧਿਆਨ ਦੇਣ ਲਈ ਸਾਥ ਦਿੱਤਾ ਹੈ।
ਲਵਲੀਨ ਦੱਸਦੇ ਹਨ ਕਿ ਸ਼ੁਰੂ ਤੋਂ ਪਰਿਵਾਰ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਸੀ। ਆਰਥਿਕ ਪੱਖੋਂ ਉਨ੍ਹਾਂ ਦਾ ਪਰਿਵਾਰ ਕਮਜ਼ੋਰ ਸੀ।
ਉਹ ਕਹਿੰਦੇ ਹਨ, ‘‘ਮੇਰੀ ਪੜ੍ਹਾਈ ਲਈ ਉਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ, ਆਰਥਿਕ ਪੱਖੋਂ ਵੀ ਹੈਸੀਅਤ ਤੋਂ ਵੱਧ ਕੇ ਬਿਹਤਰ ਪੜ੍ਹਾਈ ਦਵਾਉਣ ਦੀ ਕੋਸ਼ਿਸ਼ ਕੀਤੀ ਹੈ।’’ ਲਵਲੀਨ ਮੁਤਾਬਕ ਆਰਥਿਕ ਪੱਖੋਂ ਕਮਜ਼ੋਰ ਹੋਣ ਦੇ ਬਾਵਜੂਦ ਵੀ ਪਰਿਵਾਰ ਨੇ ਖ਼ੇਤਰ ਦੇ ਸਭ ਤੋਂ ਚੰਗੇ ਸਕੂਲ ਵਿੱਚ ਉਨ੍ਹਾਂ ਦਾ ਦਾਖਲਾ ਦਵਾਇਆ ਗਿਆ ਸੀ। ਲਵਲੀਨ ਦੱਸਦੇ ਹਨ ਕਿ ਜਿਵੇਂ-ਜਿਵੇਂ ਪਰਿਵਾਰ ਦੇ ਹਾਲਾਤ ਬਿਹਤਰ ਹੁੰਦੇ ਗਏ, ਉਸੇ ਤਰ੍ਹਾਂ ਪਰਿਵਾਰ ਨੇ ਉਨ੍ਹਾਂ ਨੂੰ ਹੋਰ ਬਿਹਤਰ ਵਿਦਿਅਕ ਅਦਾਰਿਆਂ ਵੱਲ ਮੋੜਿਆ।