
‘ਚਰਚ ‘ਚ ਗਲਤ ਤਰੀਕੇ ਨਾਲ ਛੂੰਹਦਾ…’ NCW ਕੋਲ ਔਰਤ ਨੇ ਦੱਸੀ ‘ਯਸ਼ੂ-ਯਸ਼ੂ’ ਵਾਲੇ ਪਾਸਟਰ ਬਜਿੰਦਰ ਦੀ ਕਰਤੂਤ
ਸਟਾਫ ਰਿਪੋਰਟ
ਪਾਸਟਰ ਬਜਿੰਦਰ ਸਿੰਘ ਨਾਲ ਸਬੰਧਤ ਜਿਨਸੀ ਸ਼ੋਸ਼ਣ ਮਾਮਲੇ ’ਚ ਪੀੜਤਾ ਮੰਗਲਵਾਰ ਨੂੰ ਰਾਸ਼ਟਰੀ ਮਹਿਲਾ ਕਮਿਸ਼ਨ (NCW) ਦੇ ਸਾਹਮਣੇ ਪੇਸ਼ ਹੋਈ। ਪੰਜਾਬ ਦੇ ਜਲੰਧਰ ਜ਼੍ਹਿਲੇ ਦੇ ਇਕ ਪਿੰਡ ’ਚ ਚਰਚ ਦੇ ਪਾਸਟਰ ਬਜਿੰਦਰ ਸਿੰਘ ’ਤੇ ਮਹਿਲਾ ਦੀ ਸ਼ਿਕਾਇਤ ਦੇ ਆਧਾਰ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ।