Punjab

ਚਾਹ ਪਿਆਉਣ ਬਦਲੇ ਹੋਇਆ ਝਗੜਾ, ਤੀਜੀ ਮੰਜ਼ਿਲ ਤੋਂ ਸੁੱਟਿਆ ਰਾਜ ਮਿਸਤਰੀ

ਮਾਮੂਲੀ ਤਕਰਾਰ ਤੋਂ ਬਾਅਦ ਗੁੱਸੇ ਵਿਚ ਆਏ ਪ੍ਰਵਾਸੀ ਨੌਜਵਾਨ ਨੇ ਰਾਜ ਮਿਸਤਰੀ ਨੂੰ ਤੀਸਰੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ । ਬੇਸਮੈਂਟ ਵਿਚ ਡਿੱਗਣ ਕਾਰਨ ਰਾਜ ਮਿਸਤਰੀ ਦੇ ਸਰੀਰ ਦੀਆਂ ਕਈ ਹੱਡੀਆਂ ਟੁੱਟ ਗਈਆਂ ਅਤੇ ਉਸ ਨੂੰ ਨੇੜੇ ਲੱਗਦੇ ਹਸਪਤਾਲ ਦਾਖਲ ਕਰਵਾਇਆ ਗਿਆ ।

ਦੁਪਹਿਰ ਵੇਲੇ ਰਾਜੂ ਚਾਹ ਲੈ ਕੇ ਆਇਆ। ਧਾਨਕ ਨੇ ਉਸ ਨੂੰ ਤੀਸਰੀ ਮੰਜ਼ਿਲ ‘ਤੇ ਆਉਣ ਲਈ ਆਖਿਆ ਤਾਂ ਰਾਜੂ ਭੜਕ ਗਿਆ ਅਤੇ ਉਥੇ ਪਹੁੰਚ ਕੇ ਝਗੜਾ ਕਰਨ ਲੱਗਾ । ਰਾਜੂ ਨੇ ਰਾਜ ਮਿਸਤਰੀ ਨੂੰ ਤੀਸਰੀ ਮੰਜ਼ਿਲ ਤੋਂ ਧੱਕਾ ਦੇ ਕੇ ਬੇਸਮੈਂਟ ਵਿਚ ਸੁੱਟ ਦਿੱਤਾ ।

ਇਸ ਮਾਮਲੇ ਵਿਚ ਪੁਲਿਸ ਨੇ ਦੁਗਰੀ ਦੇ ਰਹਿਣ ਵਾਲੇ ਨੌਜਵਾਨ ਰਾਜੂ ਯਾਦਵ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ । ਹਸਪਤਾਲ ਵਿਚ ਦਾਖ਼ਲ ਫੁੱਲਾਂਵਾਲ ਦੇ ਰਹਿਣ ਵਾਲੇ ਰਾਜ ਮਿਸਤਰੀ ਧਾਨਕ ਮਹਾਤੋ ਨੇ ਦੱਸਿਆ ਕਿ ਉਹ ਸਾਥੀ ਮਜ਼ਦੂਰਾਂ ਨਾਲ ਪਾਸੀ ਨਗਰ ਇਲਾਕੇ ਵਿਚ ਪਲਾਟ ਦੀ ਉਸਾਰੀ ਕਰ ਰਿਹਾ ਸੀ । ਠੇਕੇਦਾਰ ਨੇ ਰਾਜੂ ਯਾਦਵ ਨੂੰ ਮਜ਼ਦੂਰਾਂ ਨੂੰ ਚਾਹ ਪਿਆਉਣ ਲਈ ਰੱਖਿਆ ਸੀ।

ਸਿੱਟੇ ਵਜੋਂ ਧਾਨਕ ਦੇ ਹੱਥ, ਲੱਤ ਅਤੇ ਸਰੀਰ ਦੇ ਹੋਰ ਹਿੱਸਿਆਂ ਦੀਆਂ ਹੱਡੀਆਂ ਟੁੱਟ ਗਈਆਂ ।

Leave a Reply

Your email address will not be published.

Back to top button