India
Trending

ਲੋਕ ਸਭਾ ਚੋਣਾਂ ਦਾ ਐਲਾਨ, ਚੋਣ ਜ਼ਾਬਤਾ ਲਾਗੂ, ਪੰਜਾਬ ‘ਚ 1 ਜੂਨ ਨੂੰ ਵੋਟਿੰਗ, 4 ਜੂਨ ਨੂੰ ਆਉਣਗੇ ਨਤੀਜੇ

The Election Commission has announced Lok Sabha elections, voting will be held in the 7th phase on June 1 in Punjab

ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੀਆਂ 13 ਸੀਟਾਂ, ਚੰਡੀਗੜ੍ਹ ਦੀ ਇਕ ਸੀਟ ਤੇ ਹਿਮਾਚਲ ਪ੍ਰਦੇਸ਼ ਦੀਆਂ 4 ਲੋਕ ਸਭਾ ਸੀਟਾਂ ‘ਤੇ ਸੱਤਵੇਂ ਅਤੇ ਆਖਰੀ ਪੜਾਅ ਵਿਚ 1 ਜੂਨ ਨੂੰ ਵੋਟਿੰਗ ਪਵੇਗੀ। ਗਿਣਤੀ 4 ਜੂਨ ਨੂੰ ਹੋਵੇਗੀ।

ਤਿੰਨ ਥਾਵਾਂ ‘ਤੇ ਨਾਮਜ਼ਦਗੀ ਦੀ ਸ਼ੁਰੂਆਤ 7 ਮਈ ਤੋਂ ਹੋਵੇਗੀ। 14 ਮਈ ਤੱਕ ਨਾਮਜ਼ਦਗੀ ਭਰੀ ਜਾ ਸਕੇਗੀ ਤੇ 17 ਮਈ ਤੱਕ ਨਾਂ ਵਾਪਸ ਕੀਤੇ ਜਾ ਸਕਣਗੇ। ਅੱਜ ਤਰੀਕਾਂ ਦੇ ਐਲਾਨ ਦੇ ਨਾਲ ਹੀ ਦੇਸ਼ ਭਰ ਵਿਚ ਕੋਡ ਆਫ ਕੰਡਕਟ ਲਾਗੂ ਹੋ ਗਿਆ। ਚੋਣ ਕਮਿਸ਼ਨ ਨੇ 2019 ਵਿਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ 10 ਮਾਰਚ ਨੂੰ ਕੀਤਾ ਸੀ ਪਰ ਇਸ ਵਾਰ 6 ਦਿਨ ਦੇਰੀ ਨਾਲ ਚੋਣ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ।

ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਚੋਣਾਂ ਵਿੱਚ ਖੂਨ-ਖਰਾਬੇ ਅਤੇ ਹਿੰਸਾ ਲਈ ਕੋਈ ਥਾਂ ਨਹੀਂ ਹੈ। ਜਿੱਥੇ ਵੀ ਸਾਨੂੰ ਹਿੰਸਾ ਦੀ ਸੂਚਨਾ ਮਿਲੇਗੀ, ਅਸੀਂ ਉਨ੍ਹਾਂ ਖਿਲਾਫ ਕਾਰਵਾਈ ਕਰਾਂਗੇ।

ਲੋਕ ਸਭਾ ਦੇ ਨਾਲ-ਨਾਲ 4 ਰਾਜਾਂ ਆਂਧਰਾ ਪ੍ਰਦੇਸ਼, ਓਡੀਸ਼ਾ, ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ।

ਦੂਜੇ ਪੜਾਅ ਦੀਆਂ ਚੋਣਾਂ 26 ਅਪ੍ਰੈਲ ਨੂੰ
ਤੀਜੇ ਪੜਾਅ ਦੀਆਂ ਚੋਣਾਂ 7 ਮਈ ਨੂੰ
ਚੌਥੇ ਗੇੜ ਦੀਆਂ ਚੋਣਾਂ 13 ਮਈ ਨੂੰ
ਪੰਜਵੇਂ ਗੇੜ ਦੀਆਂ ਚੋਣਾਂ 20 ਮਈ ਨੂੰ
ਛੇਵੇਂ ਪੜਾਅ ਦੀਆਂ ਚੋਣਾਂ 25 ਮਈ ਨੂੰ
ਸਤਵੇਂ ਪੜਾਅ ਦੀਆਂ ਚੋਣਾਂ ਪਹਿਲੀ ਜੂਨ ਨੂੰ

ਚੋਣ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਫੇਸ ‘ਚ ਲੋਕ ਸਭਾ ਚੋਣਾਂ ਹੋਣਗੀਆਂ ਤੇ 4 ਜੂਨ ਨੂੰ ਨਤੀਜੇ ਆਉਣਗੇ। ਪਹਿਲੀ ਵਾਰ 1.82 ਕਰੋੜ ਲੋਕ ਵੋਟ ਪਾਉਣਗੇ । ਪੰਜਾਬ ‘ਚ 2,12,71000 ਕੁੱਲ ਵੋਟਰ ਹਨ। 97 ਕਰੋੜ ਵੋਟਰ ਭਾਰਤ ਦੀ ਸਰਕਾਰ ਚੁਣਨਗੇ ਤੇ 85 ਸਾਲ ਤੋਂ ਵੱਧ ਵੋਟਰ ਘਰੋਂ ਵੋਟ ਪਾ ਸਕਣਗੇ । ਉਨ੍ਹਾਂ ਕਿਹਾ ਕਿ ਬਿਨ੍ਹਾਂ ਚੈੱਕ ਕੀਤੇ ਗ਼ਲਤ ਜਾਣਕਾਰੀ ਅੱਗੇ ਨਾ ਵਧਾਓ। ਅਸੀਂ ਆਪਣੀ ਵੈੱਬਸਾਈਟ ‘ਤੇ ਸਹੀ ਗ਼ਲਤ ਦੀ ਜਾਣਕਾਰੀ ਦੇਵਾਂਗੇ। ਗ਼ਲਤ ਜਾਣਕਾਰੀਆਂ ‘ਤੇ ਸਾਡੀ ਨਜ਼ਰ ਰਹੇਗੀ। ਉਨ੍ਹਾਂ ਕਿਹਾ ਚੋਣਾਂ ਦੌਰਾਨ ਹਿੰ.ਸਾ ਲਈ ਕੋਈ ਥਾਂ ਨਹੀਂ ਹੋਵੇਗੀ ਤੇ ਜਿੱਥੇ ਵੀ ਹਿੰ.ਸਾ ਬਾਰੇ ਸਾਨੂੰ ਜਾਣਕਾਰੀ ਮਿਲੇਗੀ ਅਸੀਂ ਉਸ ਖਿਲਾਫ ਕਾਰਵਾਈ ਕਰਾਂਗੇ ।

ਕਿਹੜੇ ਸੂਬੇ ਵਿੱਚ ਲੋਕ ਸਭਾ ਚੋਣਾਂ ਕਦੋਂ ਹੋਣਗੀਆਂ?

 

 

naidunia_image

 

 

 

 

ਲੋਕ ਸਭਾ ਚੋਣ 2024 ਦੀ ਸਮਾਂ ਸਾਰਣੀ ਅੱਪਡੇਟ

 

 

 

 

 

ਪਹਿਲਾ ਪੜਾਅ: 19 ਅਪ੍ਰੈਲ 2024 ਨੂੰ ਵੋਟਿੰਗ

 

 

ਦੂਜਾ ਪੜਾਅ: 26 ਅਪ੍ਰੈਲ 2024 ਨੂੰ ਵੋਟਿੰਗ

 

 

ਤੀਜਾ ਪੜਾਅ: 7 ਮਈ 2024 ਨੂੰ ਵੋਟਿੰਗ

 

 

ਚੌਥਾ ਪੜਾਅ: 13 ਮਈ 2024 ਨੂੰ ਵੋਟਿੰਗ

 

 

ਪੰਜਵਾਂ ਪੜਾਅ: 20 ਮਈ 2024 ਨੂੰ ਵੋਟਿੰਗ

 

 

ਛੇਵਾਂ ਪੜਾਅ: 25 ਮਈ 2024 ਨੂੰ ਵੋਟਿੰਗ

 

 

ਸੱਤਵਾਂ ਪੜਾਅ: 1 ਜੂਨ 2024 ਨੂੰ ਵੋਟਿੰਗ

 

 

4 ਜੂਨ ਨੂੰ ਵੋਟਾਂ ਦੀ ਗਿਣਤੀ

 

 

 

 

 

 

 

ਕਿਹੜੇ ਰਾਜ ਵਿੱਚ ਚੋਣਾਂ ਦੇ ਕਿੰਨੇ ਪੜਾਅ?

 

 

 

 

 

ਪਹਿਲੇ ਪੜਾਅ ਦੀ ਵੋਟਿੰਗ – ਅਰੁਣਾਚਲ ਪ੍ਰਦੇਸ਼, ਅੰਡੇਮਾਨ ਨਿਕੋਬਾਰ, ਆਂਧਰਾ ਪ੍ਰਦੇਸ਼, ਚੰਡੀਗੜ੍ਹ, ਦਾਦਰਾ ਅਤੇ ਨਗਰ ਹਵੇਲੀ, ਦਿੱਲੀ, ਗੋਆ, ਗੁਜਰਾਤ, ਹਿਮਾਚਲ ਪ੍ਰਦੇਸ਼, ਹਰਿਆਣਾ, ਕੇਰਲ, ਲਕਸ਼ਦੀਪ, ਲੱਦਾਖ, ਮਿਜ਼ੋਰਮ, ਮੇਘਾਲਿਆ, ਨਾਗਾਲੈਂਡ, ਪੁਡੂਚੇਰੀ, ਸਿੱਕਮ, ਤਾਮਿਲਨਾਡੂ, ਪੰਜਾਬ, ਤੇਲੰਗਾਨਾ, ਉਤਰਾਖੰਡ

 

 

ਦੂਜੇ ਪੜਾਅ ਵਿੱਚ ਵੋਟਿੰਗ – ਕਰਨਾਟਕ, ਰਾਜਸਥਾਨ, ਮਣੀਪੁਰ

 

 

ਤਿੰਨ ਪੜਾਵਾਂ ਵਿੱਚ ਵੋਟਿੰਗ – ਛੱਤੀਸਗੜ੍ਹ, ਅਸਾਮ

 

 

4 ਪੜਾਵਾਂ ਵਿੱਚ ਵੋਟਿੰਗ– ਓਡੀਸ਼ਾ, ਮੱਧ ਪ੍ਰਦੇਸ਼, ਝਾਰਖੰਡ

 

 

5 ਪੜਾਵਾਂ ਵਿੱਚ ਵੋਟਿੰਗ – ਮਹਾਰਾਸ਼ਟਰ, ਜੰਮੂ ਅਤੇ ਕਸ਼ਮੀਰ,

Back to top button