
बौरी मेमोरियल एजुकेशनल एंड मेडिकल ट्रस्ट के तत्वधान में चलाए जा रहे ,दिशा- एक इनिशिएटिव के तहत इनोसेंट हार्टस के पांचों स्कूलों (ग्रीन मॉडल टाउन , लोहारां ,कैट जंडियाला रोड, नूरपुर एवं कपूरथला रोड) के स्पोर्ट्स के क्षेत्र में जिला स्तरीय विजेता खिलाड़ियों तथा अंतर सदनीय मुकाबलों में विजेता खिलाड़ियों को सम्मानित करने हेतु वार्षिक पुरस्कार वितरण समारोह का आयोजन किया गया। कार्यक्रम की शुरुआत में विद्यार्थियों ने एरोबिक, पावर योगा एवं विद्यार्थियों को प्रोत्साहित करते हुए कार्यक्रम प्रस्तुत किया। डिप्टी डायरेक्टर स्पोर्ट्स श्री राजीव पालीवाल ने बौरी मेमोरियल ट्रस्ट द्वारा स्पोर्ट्स के क्षेत्र में निरंतर किया जा रहे प्रयासों से सभी को अवगत कराया कि खेलों को बढ़ावा देना आज के समय की आवश्यकता है और युवा पीढ़ी के सामाजिक जागरूकता तथा सर्वांगीण विकास के लिए उनके उचित मार्गदर्शन की आवश्यकता है। स्पोर्ट्स के क्षेत्र में विद्यार्थियों को और अधिक पारंगत बनाने के लिए इनोसेंट हार्ट स्कूल लोहारां में स्पोर्ट्स हब बनाया गया है जहां इंटरनेशनल स्टैंडर्ड शूटिंग रेंज, (एंटी इंजरी सर्फेसिंग )बास्केटबॉल कोर्ट सोकर टेबल, एयर हॉकी टेबल, सेल्फ डिफेंस , योगा विद मेडिटेशन जोन की व्यवस्था की गई है, इन खेलों को सीखने के लिए योग्य व प्रशिक्षित कोचिंग की व्यवस्था भी की गई है। पुरस्कार समारोह के दौरान डायरेक्टर सी एस आर डॉक्टर पलक गुप्ता बौरी ने पुरस्कार विजेता विद्यार्थियों को बधाई दी तथा भविष्य के लिए शुभकामनाएं देखकर प्रोत्साहित किया।
ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ ਦੇ ਜ਼ਿਲ੍ਹਾ-ਪੱਧਰੀ ਅਤੇ ਅੰਤਰ-ਹਾਊਸ ਜੇਤੂ ਖਿਡਾਰੀ “ਜੀਤੇਗਾ ਇੰਡੀਆ” ਦੇ ਸੰਦੇਸ਼ ਨਾਲ ਸਨਮਾਨਿਤ
ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੀ ਸਰਪ੍ਰਸਤੀ ਹੇਠ ਚਲਾਏ ਜਾ ਰਹੇ ਦਿਸ਼ਾ-ਇੱਕ ਈਨੀਸ਼ੀਏਟਿਵ ਤਹਿਤ ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ,ਨੂਰਪੁਰ ਅਤੇ ਕਪੂਰਥਲਾ ਰੋਡ) ਦੇ ਵਿੱਚ ਖੇਡਾਂ ਦੇ ਖੇਤਰ ਵਿੱਚ ਜ਼ਿਲ੍ਹਾ-ਪੱਧਰੀ ਜੇਤੂ ਖਿਡਾਰੀਆਂ ਨੂੰ ਅਤੇ ਅੰਤਰ-ਹਾਊਸ ਮੁਕਾਬਲਿਆਂ ਵਿੱਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਵਿਦਿਆਰਥੀਆਂ ਨੇ ਐਰੋਬਿਕਸ, ਪਾਵਰ ਯੋਗਾ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਪ੍ਰੋਗਰਾਮ ਪੇਸ਼ ਕੀਤੇ। ਡਿਪਟੀ ਡਾਇਰੈਕਟਰ ਸਪੋਰਟਸ ਸ਼੍ਰੀ ਰਾਜੀਵ ਪਾਲੀਵਾਲ ਨੇ ਬੌਰੀ ਮੈਮੋਰੀਅਲ ਟਰੱਸਟ ਵੱਲੋਂ ਖੇਡਾਂ ਦੇ ਖੇਤਰ ਵਿੱਚ ਕੀਤੇ ਜਾ ਰਹੇ ਨਿਰੰਤਰ ਯਤਨਾਂ ਬਾਰੇ ਸਾਰਿਆਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਤ ਕਰਨਾ ਸਮੇਂ ਦੀ ਮੁੱਖ ਲੋੜ ਹੈ ਅਤੇ ਨੌਜਵਾਨ ਪੀੜ੍ਹੀ ਦੀ ਸਮਾਜਿਕ ਚੇਤਨਾ ਅਤੇ ਸਰਬਪੱਖੀ ਵਿਕਾਸ ਲਈ ਇਨ੍ਹਾਂ ਦੀ ਯੋਗ ਅਗਵਾਈ ਕਰਨ ਦੀ ਲੋੜ ਹੈ।ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਹੋਰ ਨਿਪੁੰਨ ਬਣਾਉਣ ਲਈ ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਵਿਖੇ ਇੱਕ ਸਪੋਰਟਸ ਹੱਬ ਬਣਾਇਆ ਗਿਆ ਹੈ ਜਿੱਥੇ ਇੰਟਰਨੈਸ਼ਨਲ ਸਟੈਂਡਰਡ ਸ਼ੂਟਿੰਗ ਰੇਂਜ, (ਐਂਟੀ ਇੰਜਰੀ ਸਰਫੇਸਿੰਗ) ਬਾਸਕਟਬਾਲ ਕੋਰਟ, ਸੌਕਰ ਟੇਬਲ, ਏਅਰ ਹਾਕੀ ਟੇਬਲ, ਸੈਲਫ ਡਿਫੈਂਸ, ਯੋਗਾ ਵਿਦ ਮੈਡੀਟੇਸ਼ਨ ਜ਼ੋਨ ਦੀ ਵਿਵਸਥਾ ਕੀਤੀ ਗਈ ਹੈ।ਇਨ੍ਹਾਂ ਖੇਡਾਂ ਨੂੰ ਸਿੱਖਣ ਲਈ ਯੋਗ ਅਤੇ ਸਿਖਲਾਈ ਪ੍ਰਾਪਤ ਕੋਚਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਨਾਮ ਵੰਡ ਸਮਾਰੋਹ ਦੌਰਾਨ ਡਾਇਰੈਕਟਰ ਸੀ.ਐੱਸ.ਆਰ ਡਾ.ਪਲਕ ਗੁਪਤਾ ਬੌਰੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਹੌਂਸਲਾ ਅਫਜਾਈ ਕੀਤੀ।