Punjab

ਚੋਣ ਜ਼ਾਬਤੇ ਦੌਰਾਨ ਐਨਆਰਆਈ ਨੂੰ ਮਾਰੀ ਗੋਲੀ

NRI shot during election campaign

ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਜ਼ਾਬਤਾ ਲੱਗਿਆ ਹੈ। ਦੂਜੇ ਪਾਸੇ ਸ਼ਰੇਆਮ ਗੁੰਡਾਗਰਦੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅੰਮ੍ਰਿਤਸਰ ਦੇ ਪਿੰਡ ਬਲ ਕਲਾਂ ਦਾ ਹੈ ਜਿਥੇ ਐਨਆਰਆਈ ਉਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਕੁਲਵਿੰਦਰ ਸਿੰਘ ਖ਼ਾਲਸਾ ਦਾ ਕਹਿਣਾ ਹੈ ਕਿ ਉਸਦਾ ਭਰਾ ਵਿਆਹ ਵੇਖਣ ਲਈ ਬਾਹਰੋਂ ਆਇਆ ਹੈ। ਰਸਤੇ ਵਿਚ ਮੁਲਜ਼ਮ ਕੁਲਦੀਪ ਨੇ ਉਸਨੂੰ ਰੋਕਿਆ ਤੇ ਫਾਇਰਿੰਗ ਕਰ ਦਿੱਤੀ ਕਿਉਂਕਿ ਉਸਦੇ ਪਰਿਵਾਰ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ।

ਉਸ ਵੇਲੇ ਦੀ ਇਹ ਰੰਜਿਸ਼ ਚੱਲਦੀ ਆ ਰਹੀ ਹੈ। ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਜਿਸ ਨੂੰ ਗੋਲੀਂ ਵੱਜੀ ਉਸਦਾ ਨਾਮ ਮਨਜੀਤ ਸਿੰਘ ਖਾਲਸਾ ਹੈ ਜੋ ਵਿਦੇਸ਼ ਤੋਂ ਆਏ ਹਨ। ਉਸਦੇ ਭਰਾ ਦੀ ਗੱਡੀ ਦਾ ਪਹਿਲਾ ਸ਼ੀਸ਼ਾ ਤੋੜਿਆ ਅਤੇ ਫਿਰ ਉਸਦੇ ਭਰਾ ਮਨਜੀਤ ਸਿੰਘ ਉਤੇ ਗੋਲੀ ਚਲਾ ਦਿੱਤੀ। ਗੋਲੀ ਉਸਦੇ ਭਰਾ ਦੀ ਬਾਂਹ ਉਤੇ ਲੱਗੀ। ਉਸਨੂੰ ਗੰਭੀਰ ਰੂਪ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਇਸ ਮੌਕੇ ਪੁਲਿਸ ਅਧਿਕਾਰੀ ਪੁੱਜੇ ਮੌਕੇ ਤੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ।

Back to top button