ਜਲੰਧਰ, ਐਚ ਐਸ ਚਾਵਲਾ।
KULDEEP SINGH CHAHAL IPS ਕਮਿਸ਼ਨਰੇਟ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਪਰ ਕਮਿਸ਼ਨਰੇਟ ਜਲੰਧਰ, ਡੀ.ਸੀ.ਪੀ ਸਿਟੀ ਸ: ਜਗਮੋਹਨ ਸਿੰਘ PPS ਜਲੰਧਰ ਅਤੇ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ ਵਧੀਕ ਕਮਿਸ਼ਨਰ ਪੁਲਿਸ ਇੰਨਵੈਸਟੀਗੇਸ਼ਨ ਜਲੰਧਰ ਜੀ ਦੀ ਹਦਾਇਤ ਅਨੁਸਾਰ ਏਰੀਆ ਵਿਚ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਵਧੀਕ ਡਿਪਟੀ ਕਮਿਸ਼ਨਰ ਸਿਟੀ-। ਜਲੰਧਰ ਜੀ ਦੀ ਹਦਾਇਤ ਅਨੁਸਾਰ ਸ਼੍ਰੀ ਨਿਰਮਲ ਸਿੰਘ PPS ACP ਸੈਂਟਰਲ ਜਲੰਧਰ ਅਤੇ ਮੁੱਖ ਅਫਸਰ ਥਾਣਾ ਡਵੀਜਨ ਨੰਬਰ 4 ਜਲੰਧਰ ਵਿਚ ਮੁਕੱਦਮਾ ਨੰਬਰ 12 ਮਿਤੀ 27.01.2023 ਜੁਰਮ 37) PC ਥਾਣਾ ਡਵੀਜਨ ਨੰਬਰ 4 ਕਮਿਸ਼ਨਰੇਟ ਜਲੰਧਰ ਵੱਲੋਂ ASI ਗੁਰਦੀਪ ਚੰਦ 524 ਸਮੇਤ ਪੁਲਿਸ ਪਾਰਟੀ ਦੇ ਦੋਰਾਨੇ ਗਸ਼ਤ ਸ਼ੱਕੀ ਤੇ ਭੈੜੇ ਪੁਰਸ਼ਾਂ ਸਬੰਧੀ ਇਲਾਕਾ ਥਾਣਾ ਜੋਤੀ ਚੋਕ ਮੌਜੂਦ ਸੀ ਤੇ ਮਨ ASI ਪਾਸ ਅੱਜ ਮਿਤੀ 27.01.2023 ਨੂੰ ਜਰਨੈਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਸਫਦਰਪੁਰ ਖੋਲੇ ਥਾਣਾ ਦਸੂਆ ਜਿਲਾ ਹੁਸ਼ਿਆਰਪੁਰ ਨੇ ਹਾਜਰ ਆ ਕੇ ਆਪਣਾ ਬਿਆਨ ਦਰਜ ਕਰਵਾਇਆ ਕਿ ਮਿਤੀ 26.01.2023 ਨੂੰ ਉਸਦੀ ਕਾਰ ਨੰਬਰੀ PB07-BY-9396 ਮਾਰਕਾ MG ਵਿਚ ਸਿਵਲ ਹਸਪਤਾਲ ਜੱਚਾ ਬੱਚਾ ਵਾਰਡ ਦੇ ਕੋਲੋ ਗੱਡੀ ਦੇ ਡੈਸ਼ਬੋਰਡ ਵਿਚੋਂ ਰਿਵਾਲਵਰ ਨੰਬਰੀ NP-G-30420 Revolver 32 MKM ਕਿਸੇ ਨਾਮਲੂਮ ਵਿਅਕਤੀ ਵੱਲੋਂ ਚੋਰੀ ਕਰਨ ਸਬੰਧੀ ਰੁਕਾ ਹੱਥੀ ASI ਸੁਖਵਿੰਦਰ ਕੁਮਾਰ 505 ਦੇ ਥਾਣਾ ਭੇਜ ਕੇ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ ।
ਜਿਸਤੇ ASI ਗੁਰਦੀਪ ਚੰਦ 524 ਨੇ ਮੁਕੱਦਮਾ ਦਰਜ ਰਜਿਸਟਰ ਕਰਕੇ ਮੁਕੱਦਮਾ ਉਕਤ ਵਿਚ ਦੋਸ਼ੀ ਅਜੇ ਕੁਮਾਰ ਪੁੱਤਰ ਚਰਨਜੀਤ ਸਿੰਘ ਵਾਸੀ ਮਕਾਨ ਨੂੰ 80/2 ਦਾਨਿਸ਼ਮੰਦਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੋਸ਼ੀ ਪਾਸੇ ਚੋਰੀ ਕੀਤਾ ਰਿਵਾਲਵਰ ਨੰਬਰੀ NP-FG=30420/Revolver 32 MKM ਬ੍ਰਾਮਦ ਕੀਤਾ ਗਿਆ।