JalandharPunjab

ਚੋਰੀ ਕੀਤੇ ਗਹਿਣਿਆਂ ਅਤੇ ਵਿਦੇਸ਼ੀ ਕਰੰਸੀ ਸਮੇਤ 2 ਦੋਸ਼ੀ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ।

ਸ੍ਰੀ ਐਸ. ਭੂਪਤੀ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ PPS, DKCP Inv,, ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ PPS, ADCP Inv, ਅਤੇ ਸ਼੍ਰੀ ਪਰਮਜੀਤ ਸਿੰਘ PPS, ACP ਡਿਟੈਕਟਿਵ ਕਮਿਸ਼ਨਰੇਟ ਜਲੰਧਰ ਜੀ ਦੀ ਨਿਗਰਾਨੀ ਹੇਠ ਚੋਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦੀ ਲੜੀ ਵਿੱਚ INSP. ਇੰਦਰਜੀਤ ਸਿੰਘ ਇੰਚਾਰਜ Anti NARCOTICS CELL ਕਮਿਸ਼ਨਰੇਟ ਜਲੰਧਰ ਅਤੇ CIA-1 ਕਮਿ: ਜਲੰਧਰ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਕਰਦੇ ਹੋਏ ਮੁਕੱਦਮਾ ਨੰਬਰ 346 ਮਿਤੀ 02-12-2022 ਅਧ: 457/380 IPC ਥਾਣਾ ਰਾਮਾ ਮੰਡੀ ਕਮਿਸ਼ਨਰੇਟ ਜਲੰਧਰ ਵਿੱਚ 02 ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਰਾਣੀ ਪੁਰ ਥਾਣਾ ਰਾਵਲਪਿੰਡੀ ਜਿਲ੍ਹਾ ਕਪੂਰਥਲਾ ਅਤੇ ਪਰਮਵੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਰਾਣੀ ਪੁਰ ਥਾਣਾ ਰਾਵਿਲਪਿੰਡੀ ਜਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਤਲਾ ਹਾਸਲ ਕੀਤੀ ਹੈ।

ਮਿਤੀ 02.12.22 ਨੂੰ ASI ਬਲਵਿੰਦਰ ਕੁਮਾਰ 1598 ਥਾਣਾ ਰਾਮਾਮੰਡੀ ਸਮੇਤ ਪੁਲਿਸ ਪਾਰਟੀ ਕਾਕੀ ਪਿੰਡ ਚੋਂਕ ਜਲੰਧਰ ਮੌਜੂਦ ਸੀ ਕਿ ਜਿਸ ਨੂੰ ਇਤਲਾਹ ਮਿਲੀ ਕਿ ਰੋਸ਼ਨ ਲਾਲ ਸ਼ਰਮਾ ਪੁੱਤਰ ਮੁਲਖ ਰਾਜ ਸ਼ਰਮਾ ਵਾਸੀ 1309/7 ਬਾਬਾ ਬੁੱਢਾ ਜੀ ਨਗਰ ਜਲੰਧਰ ਦੇ ਘਰ ਚੋਰੀ ਹੋਈ ਹੈ। ਜਿਸ ਤੇ ASI ਬਲਵਿੰਦਰ ਕੁਮਾਰ 1598 ਥਾਣਾ ਰਾਮਾਮੰਡੀ ਨੇ ਰੌਸ਼ਨ ਲਾਲ ਸ਼ਰਮਾ ਦੇ ਘਰ ਪੁੱਜਾ ਜਿਸ ਨੇ ASI ਬਲਵਿੰਦਰ ਕੁਮਾਰ 1598 ਪਾਸ ਇੱਕ ਲਿਖਤੀ ਦਰਖਾਸਤ ਪੇਸ਼ ਕੀਤੀ ਕਿ ਮਿਤੀ 01.12.22 ਨੂੰ ਵਕਤ ਕ੍ਰੀਬ ਰਾਤ 9:20 ਪੀ.ਐਮ. ਆਪਣੇ ਘਰ ਨੂੰ ਤਾਲਾ ਲਗਾ ਕੇ ਗੁਆਂਢ ਵਿਆਹ ਵਿੱਚ ਗਏ ਸੀ ਕਿ ਜਦੋਂ ਵਾਪਸ ਵਕਤ ਸ੍ਰੀ 10:20 ਪੀ.ਐਮ ਆ ਕੇ ਦੇਖਿਆ ਤਾਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਕੋਈ ਨਾਮਾਲੂਮ ਵਿਅਕਤੀ ਗਹਿਣੇ ਸੋਨਾ ਅਤੇ ਵਿਦੇਸ਼ੀ ਕਰੰਸੀ 10,000 ਪੌਂਡ ਅਤੇ ਭਾਰਤੀ ਕਰੰਸੀ ਚੋਰੀ ਕਰਕੇ ਲੈ ਗਿਆ ਸੀ। ਜਿਸ ਦਰਖਾਸਤ ਪਰ ASI ਬਲਵਿੰਦਰ ਕੁਮਾਰ 1598 ਨੇ ਉਕਤ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ।

ਰੋਸ਼ਨ ਲਾਲ ਸ਼ਰਮਾ ਨੇ ਤਫਤੀਸ਼ੀ ਅਫਸਰ ASI ਬਲਵਿੰਦਰ ਕੁਮਾਰ 1598 ਪਾਸ ਹਾਜਰ ਆ ਕੇ ਆਪਣਾ ਤਰਤੀਮਾ ਬਿਆਨ ਲਿਖਾਇਆ ਕਿ ਮੈਨੂੰ ਪਤਾ ਲਗਾ ਹੈ ਕਿ ਮੇਰੇ ਘਰ ਜਿਹਨਾਂ ਵਿਅਕਤੀਆਂ ਨੇ ਚੋਰੀ ਕੀਤੀ ਹੈ ਉਹ ਵਿਅਕਤੀ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਰਾਣੀ ਪੁਰ ਥਾਣਾ ਰਾਵਲਪਿੰਡੀ ਜਿਲ੍ਹਾ ਕਪੂਰਥਲਾ ਅਤੇ ਪਰਮਵੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਰਾਣੀ ਪੁਰ ਥਾਣਾ ਰਾਵਲਪਿੰਡੀ ਜਿਲ੍ਹਾ ਕਪੂਰਥਲਾ ਨੇ ਚੋਰੀ ਕੀਤੀ ਹੈ ਅਤੇ ਦੌਰਾਨੇ ਤਫਤੀਸ਼ ਮਿਤੀ 06.12.22 ਨੂੰ SI ਰਾਜਕੁਮਾਰ ਐਂਟੀ ਨਾਰਕੋਟਿਕ ਸੈਲ ਨੇ ਸਮੇਤ ਪੁਲਿਸ ਪਾਰਟੀ ਦੋਸ਼ੀਆਨ ਪਰ ਰੇਡ ਕਰਕੇ ਦੋਸ਼ੀ ਹਰਪ੍ਰੀਤ ਸਿੰਘ ਅਤੇ ਪਰਮਵੀਰ ਸਿੰਘ ਨੂੰ ਕਾਬੂ ਕਰਕੇ ਜਿਹਨਾਂ ਪਾਸੋਂ ਚੋਰੀ ਕੀਤੇ ਹੋਏ ਗਹਿਣੇ ਸੋਨਾ, ਵਿਦੇਸ਼ੀ ਕਰੰਸੀ ਪੌਂਡ ਅਤੇ ਵਾਰਦਾਤ ਵਿੱਚ ਵਰਤੀ ਕਾਰ ਨੰਬਰੀ PB08-AT-6155 ਮਾਰਕਾ ਸਵਿਫਟ ਬ੍ਰਾਮਦ ਕੀਤੀ।

ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੌਰਾਨੇ ਪੁਲਿਸ ਰਿਮਾਂਡ ਦੋਸ਼ੀਆਨ ਪਾਸੋ ਹੋਰ ਵੀ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।

Leave a Reply

Your email address will not be published.

Back to top button