ਸੈਮੀਨਾਰ ਦੇ ਮੁੱਖ ਮਹਿਮਾਨ ਹੋਣਗੇ ਕੁਲਦੀਪ ਸਿੰਘ ਚਾਹਲ IPS ਪੁਲਿਸ ਕਮਿਸ਼ਨਰ ਅਤੇ ਵਿਸ਼ੇਸ਼ ਮਹਿਮਾਨ ਮੁਖਵਿੰਦਰ ਸਿੰਘ ਭੁੱਲਰ SSP ਜਲੰਧਰ
ਜਲੰਧਰ / ਐਸ ਐਸ ਚਾਹਲ
ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਰਜਿ. ਵਲੋਂ ਪੰਜਾਬ ਨੌਜਵਾਨੀ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਲਈ ਨਿਵੇਕਲਾ ਪਹਿਲ ਸ਼ੁਰੂ ਕਰਦੇ ਹੋਇਆ ਪ੍ਰੈਸ ਅਤੇ ਪੁਲਿਸ ਦਾ ਵਿਸ਼ੇਸ਼ ਸੈਮੀਨਾਰ “ਨਸ਼ਿਆਂ ਦੀ ਰੋਕਥਾਮ ‘ਤੇ ਕਾਨੂੰਨੀ ਕਾਰਵਾਈ ” ਦੇ ਲੋਗੋ ਹੇਠ ਕਰਵਾਇਆ ਜਾ ਰਿਹਾ ਹੈ।
ਇਸ ਸੰਬਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਰਜਿ. ਦੁਆਬਾ ਜੋਨ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਨੇ ਦਸਿਆ ਕਿ “ਨਸ਼ਿਆਂ ਦੀ ਰੋਕਥਾਮ ‘ਤੇ ਕਾਨੂੰਨੀ ਕਾਰਵਾਈ ” ਸੰਬਧੀ ਕਰਵਾਇਆ ਜਾ ਰਿਹਾ ਇਹ ਵਿਸ਼ੇਸ਼ ਸੈਮੀਨਾਰ 8 ਸਤੰਬਰ 2023 ਦਿਨ ਸ਼ੁਕਰਵਾਰ ਨੂੰ ਜਲੰਧਰ ਸ਼ਹਿਰ ਵਿਖੇ ਭਗਵਾਨ ਸ਼੍ਰੀ ਵਾਲਮੀਕ ਜੀ ਮੰਦਰ ਆਸ਼ਰਮ ਦੇ ਹਾਲ ਵਿਖੇ ਸਵੇਰ 11 ਵਜੇ ਤੋਂ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ,
ਉਨ੍ਹਾਂ ਦਸਿਆ ਕਿ ਇਸ ਸੈਮੀਨਾਰ ਦੇ ਮੁੱਖ ਮਹਿਮਾਨ ਸ. ਕੁਲਦੀਪ ਸਿੰਘ ਚਾਹਲ IPS ਪੁਲਿਸ ਕਮਿਸ਼ਨਰ ਜਲੰਧਰ, ਵਿਸ਼ੇਸ਼ ਮਹਿਮਾਨ ਸ. ਮੁਖਵਿੰਦਰ ਸਿੰਘ ਭੁੱਲਰ PPS ਅਤੇ ਸ. ਜਸਬੀਰ ਸਿੰਘ ਪੱਟੀ ਪੰਜਾਬ ਪ੍ਰਧਾਨ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਰਜਿ. ਹੋਣਗੇ ਜੋ ਆਪਣੇ ਵੱਡਮੁਲੇ ਵਿਚਾਰ ਪੇਸ਼ ਕਰਨਗੇ। ਚਾਹਲ ਨੇ ਦਸਿਆ ਕਿ ਇਸ ਮੌਕੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਕੁਝ ਜੁਝਾਰੂ ਪੱਤਰਕਾਰਾਂ ਦੀ ਪ੍ਰੇਰਨਾ ਸਦਕਾ ਨਸ਼ੇ ਛੱਡ ਕੇ ਚੰਗੇ ਸਮਾਜਿਕ ਜੀਵਨ ਵਿਚ ਸ਼ਾਮਲ ਹੋਏ ਕੁਝ ਨੌਜਵਾਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
Read Next
5 hours ago
ਪੁਲਿਸ ਨੇ ਲੱਖਾ ਸਿਧਾਣਾ ਨੂੰ ਕੀਤਾ ਗ੍ਰਿਫਤਾਰ, ਜਾਣੋ ਵਜ੍ਹਾ
10 hours ago
ਪੰਜਾਬ ਪੁਲਿਸ ‘ਤੇ ਦਾਗ ਲਾਉਣ ਵਾਲਾ ਖੱਬੀਖਾਨ ਨੂੰ ਕਰੋ ਸਸਪੈਂਡ, ਫਿਰ ਨਾ ਕਹਿਣਾ ਜੇ ਨਿਹੰਗ ਸਿੰਘਾਂ ਨੇ ਕਰ….?
11 hours ago
ਸੁਖਬੀਰ ਨੇ ਸਾਲੇ ਲਈ ਮਾਰਿਆ ਲਲਕਾਰਾ ਕਰ ‘ਤਾ ਮੁੱਖ ਮੰਤਰੀ ਨੂੰ ਚੈਲੰਜ ਕਿਹਾ ਜੇ ਹਿੰਮਤ ਹੈ ਤਾਂ….?
11 hours ago
ਤੈਨੂੰ ਬੜਾ ਕਿਹਾ, ਮਾਨ ਖਿਲਾਫ ਨਾ ਬੋਲ, ” ਹੁਣ ਤੇਰੇ ਜੀਜੇ ਦੀ ਸਰਕਾਰ ਨਹੀਂ ਮਜੀਠੀਆ!… ਤੂੰ ਨਹੀਂ ਟਲਿਆ ਹੁਣ ..!
13 hours ago
ਪੰਜਾਬ ਦੇ ਮੰਤਰੀ ਦੇ ਪਿੰਡ ਮਰਹੂਮ ਅਕਾਲੀ ਆਗੂ ਦੇ ਸਾਬਕਾ ਪੀਏ ਦਾ ਕਤਲ, ਵੀਡੀਓ ਵਾਇਰਲ
13 hours ago
ਆਮ ਆਦਮੀ ਪਾਰਟੀ ਨੇ ਮੌਜੂਦਾ MLA ਨੂੰ ਪਾਰਟੀ ਵਿਚੋਂ ਕੱਢਿਆ
1 day ago
😮 *ਅੰਮ੍ਰਿਤਪਾਲ ਸਿੰਘ MP ਦਾ ਅਕਾਲੀ ਦਲ ਨਾਲ ਗਠਬੰਧਨ….?*
2 days ago
ਪੰਜਾਬ ਸਰਕਾਰ ਨੇ ਕੀਤਾ ਵੱਡਾ ਪ੍ਰਸ਼ਾਸਨਿਕ ਫੇਰਬਦਲ, 17 ਅਧਿਕਾਰੀਆਂ ਦੇ ਤਬਾਦਲੇ
2 days ago
ਜਲੰਧਰ ‘ਚ ਥਾਣੇਦਾਰ ਦੇ ਪੁੱਤ ਨੂੰ ਮਾਰੀ ਗੋਲੀ, ਇਲਾਕੇ ‘ਚ ਮੱਚੀ ਹਲਚਲ
3 days ago
ਮਜੀਠੀਏ ਬਾਦ ਪੁਲਿਸ ਚੱਕ ਲਏ ਉਹਦੇ ਸਮਰਥਕ ਵੀ ਦੇਖੋ ਵੀਡੀਉ*👇👇
Back to top button